ਪਤਨੀ ਦੇ ਨਾਲ ਮਿਸਰ ‘ਚ ਹਸੀਨ ਨਜ਼ਾਰਿਆਂ ਦਾ ਅਨੰਦ ਮਾਣਦੇ ਨਜ਼ਰ ਆਏ ਅਦਾਕਾਰ ਅਨਿਲ ਕਪੂਰ, ਵੇਖੋ ਤਸਵੀਰਾਂ

Written by  Shaminder   |  October 08th 2022 05:08 PM  |  Updated: October 08th 2022 05:10 PM

ਪਤਨੀ ਦੇ ਨਾਲ ਮਿਸਰ ‘ਚ ਹਸੀਨ ਨਜ਼ਾਰਿਆਂ ਦਾ ਅਨੰਦ ਮਾਣਦੇ ਨਜ਼ਰ ਆਏ ਅਦਾਕਾਰ ਅਨਿਲ ਕਪੂਰ, ਵੇਖੋ ਤਸਵੀਰਾਂ

ਅਨਿਲ ਕਪੂਰ (Anil Kapoor) ਬਾਲੀਵੁੱਡ ਦੇ ਸਦਾਬਹਾਰ ਅਦਾਕਾਰ ਹਨ । ਉਹ ਧੀਆਂ ਜਵਾਈਆਂ ਵਾਲੇ ਹੋ ਗਏ ਹਨ । ਪਰ ਅੱਜ ਵੀ ਉਹ ਅੱਜਕੱਲ੍ਹ ਦੇ ਅਦਾਕਾਰਾਂ ਨੂੰ ਵੀ ਉਮਰ ਦੇ ਮਾਮਲੇ ‘ਚ ਮਾਤ ਦਿੰਦੇ ਹੋਏ ਨਜ਼ਰ ਆ ਰਹੇ ਹਨ । ਅਨਿਲ ਕਪੂਰ ਇਨੀਂ ਦਿਨੀਂ ਮਿਸਰ ‘ਚ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ । ਅਦਾਕਾਰ ਦੇ ਨਾਲ ਉਨ੍ਹਾਂ ਦੀ ਪਤਨੀ (Wife) ਵੀ ਨਜ਼ਰ ਆ ਰਹੀ ਹੈ ।

Anil kapoor , Image Source : Instagram

ਹੋਰ ਪੜ੍ਹੋ : ਕੈਨੇਡਾ ‘ਚ ਪ੍ਰਵਾਸੀ ਵਿਦਿਆਰਥੀਆਂ ਨੂੰ ਕੈਂਪਸ ਤੋਂ ਬਾਹਰ ਹਫ਼ਤੇ ‘ਚ 20 ਘੰਟੇ ਤੋਂ ਵੱਧ ਕੰਮ ਕਰਨ ਦੀ ਹੋਵੇਗੀ ਇਜਾਜ਼ਤ

ਜਿਸ ਦੀਆਂ ਤਸਵੀਰਾਂ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਨਿਲ ਕਪੂਰ ਪਤਨੀ ਦਾ ਹੱਥ ਫੜੀ ਹੋਏ ਨਜ਼ਰ ਆ ਰਹੇ ਹਨ ।ਜਦੋਂ ਕਿ ਇੱਕ ਹੋਰ ਤਸਵੀਰ ‘ਚ ਦੋਵੇਂ ਜਣੇ ਬੜੇ ਹੀ ਖੁਸ਼ ਦਿਖਾਈ ਦੇ ਰਹੇ ਹਨ ।

Anil kapoor with wife Image Source : Instagram

ਹੋਰ ਪੜ੍ਹੋ : ਸਤਵਿੰਦਰ ਬਿੱਟੀ ਨੇ ਪਤੀ ਅਤੇ ਬੇਟੇ ਦੇ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਇਨ੍ਹਾਂ ਤਸਵੀਰਾਂ ‘ਤੇ ਉਨ੍ਹਾਂ ਦੇ ਭਰਾ ਸੰਜੇ ਕਪੂਰ ਨੇ ਵੀ ਪ੍ਰਤੀਕਰਮ ਦਿੱਤਾ ਹੈ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ । ਅਨਿਲ ਕਪੂਰ ਹਾਲ ਹੀ ‘ਚ ਇੱਕ ਦੋਤਰੇ ਦੇ ਨਾਨਾ ਬਣੇ ਹਨ । ਉਨ੍ਹਾਂ ਦੀ ਵੱਡੀ ਧੀ ਸੋਨਮ ਕਪੂਰ ਨੇ ਪੁੱਤਰ ਨੂੰ ਜਨਮ ਦਿੱਤਾ ਹੈ ।

Anil Kapoor ,, Image Source : Instagram

ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।ਅਨਿਲ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਅਨੇਕਾਂ ਹੀ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਨ੍ਹਾਂ ‘ਚ ‘ਜੁਦਾਈ’, ‘ਬੇਟਾ’, ‘ਰਾਮ ਲਖਨ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

 

View this post on Instagram

 

A post shared by anilskapoor (@anilskapoor)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network