ਹੁਣ ਇਸ ਅਦਾਕਾਰਾ ਨੇ ਘਰ ਵਿੱਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਖੁਦਕੁਸ਼ੀ ਕਰਨ ਤੋਂ ਪਹਿਲਾਂ ਬਣਾਈ ਵੀਡੀਓ

Written by  Rupinder Kaler   |  August 07th 2020 10:17 AM  |  Updated: August 07th 2020 10:17 AM

ਹੁਣ ਇਸ ਅਦਾਕਾਰਾ ਨੇ ਘਰ ਵਿੱਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਖੁਦਕੁਸ਼ੀ ਕਰਨ ਤੋਂ ਪਹਿਲਾਂ ਬਣਾਈ ਵੀਡੀਓ

ਕਈ ਭੋਜਪੁਰੀ ਫ਼ਿਲਮਾਂ ਤੇ ਟੀਵੀ ਸੀਰੀਅਲਾਂ 'ਚ ਆਪਣੀ ਅਦਾਕਾਰੀ ਦਾ ਜੌਹਰ ਦਿਖਾ ਚੁੱਕੀ ਅਦਾਕਾਰਾ ਅਨੁਪਮਾ ਪਾਠਕ ਨੇ ਆਪਣੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ । ਅਨੁਪਮਾ ਪਾਠਕ ਪਿੱਛਲੇ ਕੁਝ ਦਿਨਾਂ ਤੋਂ ਆਰਥਿਕ ਤੰਗੀ ਤੇ ਕੈਂਸਰ ਦੀ ਬਿਮਾਰੀ ਦਾ ਸਾਹਮਣਾ ਕਰ ਰਹੀ ਸੀ । ਅਨੁਪਮਾ ਨੇ ਦੋ ਅਗਸਤ ਨੂੰ ਖੁਦਕੁਸ਼ੀ ਕੀਤੀ ਹੈ। ਖੁਦਕੁਸ਼ੀ ਕਰਨ ਤੋਂ ਇਕ ਦਿਨ ਪਹਿਲਾਂ ਅਨੁਪਮਾ ਨੇ ਫੇਸਬੁੱਕ ਲਾਈਵ ਕੀਤਾ ਸੀ। ਜਿਸ 'ਚ ਉਨ੍ਹਾਂ ਵਿੱਚ ਉਹਨਾਂ ਨੇ ਕਈ ਖੁਲਾਸੇ ਕੀਤੇ ਹਨ ।

10 ਮਿੰਟ ਦੇ ਇਸ ਵੀਡੀਓ 'ਚ ਅਨੁਪਮਾ ਮਾਨਸਿਕ ਤੌਰ 'ਤੇ ਕਾਫੀ ਪਰੇਸ਼ਾਨ ਨਜ਼ਰ ਆ ਰਹੀ ਸੀ। ਅਨੁਪਮਾ ਨੇ ਖੁਦਕੁਸ਼ੀ ਤੋਂ ਪਹਿਲਾਂ ਇਕ ਸੁਸਾਇਡ ਨੋਟ ਵੀ ਛੱਡਿਆ ਹੈ। ਜਿਸ 'ਚ ਉਨ੍ਹਾਂ ਆਤਮਹੱਤਿਆ ਕਰਨ ਦੇ ਦੋ ਮੁੱਖ ਕਾਰਨ ਗਿਣਾਏ ਹਨ।

ਪਹਿਲੀ ਵਜ੍ਹਾ 'ਚ ਉਨ੍ਹਾਂ ਦੱਸਿਆ ਕਿ ਮਨੀਸ਼ ਝਾਅ ਨਾਮਕ ਇਕ ਵਿਅਕਤੀ ਨੇ ਇਸ ਸਾਲ ਮਈ 'ਚ ਉਨ੍ਹਾਂ ਤੋਂ ਦੋ ਪਹੀਆ ਵਾਹਨ ਲਿਆ ਸੀ। ਪਰ ਉਸ ਨੇ ਬਾਅਦ 'ਚ ਅਨੁਪਮਾ ਨੂੰ ਦੋ ਪਹੀਆ ਵਾਹਨ ਮੋੜਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਸੁਸਾਇਡ ਨੋਟ 'ਚ ਅਨੁਪਮਾ ਨੇ ਆਪਣੀ ਪਰੇਸ਼ਾਨੀ ਦੀ ਦੂਜੀ ਵਜ੍ਹਾ ਦੇ ਤੌਰ 'ਤੇ ਵਿਸਡਮ ਨਾਮਕ ਕਿਸੇ ਪ੍ਰੋਡਕਸ਼ਨ ਕੰਪਨੀ ਵੱਲੋਂ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network