
ਅਦਾਕਾਰ ਆਸ਼ੀਸ਼ ਵਿਦਿਆਰਥੀ ( Ashish Vidyarthi) ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ‘ਚ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ‘ਉਨ੍ਹਾਂ ਦੇ ਲਈ ਇਹ ਇੱਕ ਯਾਦਗਾਰ ਅਨੁਭਵ ਹੈ’। ਆਸ਼ੀਸ਼ ਵਿਦਿਆਰਥੀ ਇਸ ਵੇਲੇ ਅੰਮ੍ਰਿਤ ਵੇਲੇ ਤੋਂ ਲੈ ਕੇ ਪ੍ਰਕਾਸ਼ ਹੋਣ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੌਜੂਦ ਰਹੇ ।

ਹੋਰ ਪੜ੍ਹੋ : ਵਿਰਾਟ ਕੋਹਲੀ ਦਾ ਪੰਜਾਬੀ ਗੀਤਾਂ ‘ਤੇ ਜ਼ਬਰਦਸਤ ਡਾਂਸ ਵੀਡੀਓ ਹੋ ਰਿਹਾ ਵਾਇਰਲ
ਇਸ ਵੀਡੀਓ ‘ਚ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ‘ਚ ਅੰਮ੍ਰਿਤ ਵੇਲੇ ਤੋਂ ਲੈ ਕੇ ਪ੍ਰਕਾਸ਼ ਕਰਨ ਵੇਲੇ ਦਾ ਦ੍ਰਿਸ਼ ਸਾਂਝਾ ਕੀਤਾ ਹੈ । ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ਵੀਡੀਓ ‘ਤੇ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ਅਤੇ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ।
ਹੋਰ ਪੜ੍ਹੋ : ਏਅਰਪੋਰਟ ‘ਤੇ ਦੋ ਘੰਟੇ ਤੱਕ ਕਿਸ ਲਈ ਰੋਈ ਰਾਖੀ ਸਾਵੰਤ, ਵੇਖੋ ਵੀਡੀਓ
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਆਸ਼ੀਸ਼ ਵਿਦਿਆਰਥੀ ਪੀਟੀਸੀ ਦੇ ਦਫਤਰ ‘ਚ ਵੀ ਗਏ । ਜਿੱਥੇ ਆਸ਼ੀਸ਼ ਵਿਦਿਆਰਥੀ ਨੇ ਚਾਹ ਪਾਣੀ ਪੀਤਾ । ਆਸ਼ੀਸ਼ ਵਿਦਿਆਰਥੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।

ਜਿਸ ‘ਚ ਇੱਕ ਖਲਨਾਇਕ ਤੋਂ ਲੈ ਕੇ, ਹਲਕੀ ਫੁਲਕੀ ਕਾਮੇਡੀ ਅਤੇ ਸੰਜੀਦਾ ਕਿਰਦਾਰ ਵੀ ਨਿਭਾਏ ਹਨ । ਉਹ ਆਪਣਾ ਬਲੌਗ ਵੀ ਚਲਾ ਰਹੇ ਹਨ ।ਜਿਸ ‘ਚ ਉਹ ਆਪਣੇ ਵੀਡੀਓ ਅਕਸਰ ਪਾਉਂਦੇ ਰਹਿੰਦੇ ਹਨ । ਇਨ੍ਹਾਂ ਵੀਡੀਓਜ਼ ਨੂੰ ਉਨ੍ਹਾਂ ਦੇ ਫੈਨਸ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।