ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕਿਆ ਅਦਾਕਾਰ ਬੂਟਾ ਗਰਾਰੀ, ਹੁਣ ਫੜੀ ਲਗਾ ਕੇ ਸਬਜ਼ੀਆਂ ਵੇਚਣ ਲਈ ਹੋਇਆ ਮਜ਼ਬੂਰ

Written by  Rupinder Kaler   |  August 27th 2020 10:25 AM  |  Updated: August 27th 2020 10:25 AM

ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕਿਆ ਅਦਾਕਾਰ ਬੂਟਾ ਗਰਾਰੀ, ਹੁਣ ਫੜੀ ਲਗਾ ਕੇ ਸਬਜ਼ੀਆਂ ਵੇਚਣ ਲਈ ਹੋਇਆ ਮਜ਼ਬੂਰ

ਲਾਕਡਾਊਨ ਕਰਕੇ ਪਿੱਛਲੇ ਕਈ ਮਹੀਨਿਆਂ ਤੋਂ ਫ਼ਿਲਮ ਇੰਡਸਟਰੀ ਦਾ ਕੰਮ ਬੰਦ ਪਿਆ ਹੈ ।ਜਿਸ ਦੀ ਵਜ੍ਹਾ ਕਰਕੇ ਬਹੁਤ ਸਾਰੇ ਕਲਾਕਾਰ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ । ਕੁਝ ਦੀ ਹਾਲਤ ਏਨੀਂ ਮਾੜੀ ਹੋ ਗਈ ਹੈ ਕਿ ਉਹ ਹੋਰ ਧੰਦੇ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਹਨ । ਅਜਿਹਾ ਹੀ ਇੱਕ ਅਦਾਕਾਰ ਹੈ ਬੂਟਾ ਗਰਾਰੀ ਜਿਹੜਾ ਫ਼ਿਲਮ ਇੰਡਸਟਰੀ ਵਿੱਚ ਕੰਮ ਨਾ ਹੋਣ ਕਰਕੇ ਫੜੀ ਲਗਾਕੇ ਸ਼ਬਜੀਆਂ ਵੇਚ ਰਿਹਾ ਹੈ ।

ਬਠਿੰਡਾ ਦੇ ਪਿੰਡ ਅਮਰਗੜ੍ਹ ਦਾ ਰਹਿਣ ਵਾਲਾ ਬੂਟਾ ਗਰਾਰੀ ਸਂੈਕੜੇ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਕਮਾਲ ਦਿਖਾ ਚੁੱਕਾ ਹੈ । ਬੁਟਾ ਗਰਾਰੀ ਦਾ ਕਹਿਣਾ ਹੈ ਕਿ ਕੰਮ ਕੋਈ ਵੀ ਛੋਟਾ ਨਹੀਂ ਹੁੰਦਾ, ਇਸੇ ਲਈ ਉਸ ਨੇ ਮੰਦੀ ਦੇ ਇਸ ਦੌਰ ਵਿੱਚ ਸਬਜ਼ੀਆਂ ਵੇਚਣ ਦਾ ਕੰਮ ਸ਼ੁਰੂ ਕੀਤਾ ਹੈ । ਉਹਨਾਂ ਨੇ ਦੱਸਿਆ ਕਿ ਫ਼ਿਲਮੀ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਉਸ ਨੇ ਲਾਈਟ ਮੈਨ ਤੇ ਸਪਾਟ ਬੁਆਏ ਤੱਕ ਦਾ ਕੰਮ ਕੀਤਾ ਹੈ ।

ਉਹਨਾਂ ਨੇ ਕਿਹਾ ਕਿ ਜਦੋਂ ਉਸ ਨੇ ਜੋਰਾ ਦਸ ਨੰਬਰੀਆਂ ਫ਼ਿਲਮ ਵਿੱਚ ਆਪਣੀ ਅਦਾਕਾਰੀ ਦਿਖਾਈ ਤਾਂ ਅਮਰਦੀਪ ਗਿੱਲ ਨੇ ਉਸ ਦੀ ਅਦਾਕਾਰੀ ਤੋਂ ਪ੍ਰਭਾਵਿਤ ਹੋ ਕੇ ਉਸ ਦਾ ਨਾਂਅ ਬੂਟਾ ਗਰਾਰੀ ਰੱਖ ਦਿੱਤਾ ਸੀ । ਬੂਟਾ ਗਰਾਰੀ ਹੁਣ ਤੱਕ ਪੰਜਾਬ ਦੇ ਹਰ ਵੱਡੇ ਅਦਾਕਾਰ ਨਾਲ ਕੰਮ ਕਰ ਚੁੱਕਾ ਹੈ । ਬੂਟਾ ਗਰਾਰੀ ਦਾ ਕਹਿਣਾ ਹੈ ਕਿ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ ਹਰ ਇੱਕ ਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ, ਤੇ ਮਿਹਨਤ ਦਾ ਫਲ ਹਮੇਸ਼ਾ ਮਿਲਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network