ਅਦਾਕਾਰ ਧਨੁਸ਼ ਨੂੰ ਮਿਲਿਆ ਵੱਡਾ ਪ੍ਰੋਜੈਕਟ, ਟਵਿੱਟਰ ‘ਤੇ ਅਦਾਕਾਰ ਨੇ ਕੀਤੀ ਖੁਸ਼ੀ ਜ਼ਾਹਿਰ

written by Rupinder Kaler | December 18, 2020

ਅਭਿਨੇਤਾ ਧਨੁਸ਼ ਦੀ ਹਾਲੀਵੁੱਡ ਵਿੱਚ ਐਂਟਰੀ ਹੋ ਗਈ ਹੈ । ਧਨੁਸ਼ ਨੈਟਫਲਿਕਸ ਦੀ ਫ਼ਿਲਮ The Gray Man ’ਚ ਰਾਇਨ ਗੋਸਲਿੰਗ ਤੇ ਕ੍ਰਿਸ ਇਵਾਂਸ ਵਰਗੇ ਦਿੱਗਜ ਕਲਾਕਾਰਾਂ ਦੇ ਨਾਲ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਐਂਥਲੀ ਤੇ ਜੋ ਰੂਸੋ ਕਰ ਰਹੇ ਹਨ। ਫਿਲਮ 2009 ’ਚ ਆਏ ਮਾਰਕੀਟ ਗ੍ਰੀਨੀ ਦੇ ਨਾਵਲ ’ਤੇ ਆਧਾਰਿਤ ਹੈ। ਹੋਰ ਪੜ੍ਹੋ :

ਕ੍ਰਿਸ ਇਵਾਂਸ ਲੌਇਡ ਹੈਨਸਨ ਦੇ ਰੋਲ ’ਚ ਜੇਂਟ੍ਰੀ ਦਾ ਪਿੱਛਾ ਕਰਦੇ ਨਜ਼ਰ ਆਉਣਗੇ, ਜੋ ਜੇਂਟ੍ਰੀ ਦੀ ਟੀਮ ਦਾ ਹਿੱਸਾ ਰਹਿ ਚੁੱਕੇ ਹਨ। ਧਨੁਸ਼ ਨੇ ਟਵਿੱਟਰ ’ਤੇ ਇਸ ਫਿਲਮ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ । ਉਨ੍ਹਾਂ ਨੇ ਇਕ ਨੋਟ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਖੁਸ਼ ਹਾਂ ਕਿ ਮੈਂ ਨੈਟਫਲਿਕਸ ਦੀ ਫਿਲਮ ਦ ਗ੍ਰੇ ਮੈਨ ਦੀ ਟੀਮ ਨੂੰ ਜਵਾਇਨ ਕਰ ਰਿਹਾ ਹਾਂ, ਜਿਸ ’ਚ ਰਾਇਨ ਗੋਸਲਿੰਗ ਤੇ ਕ੍ਰਿਸ ਇਵਾਂਸ ਵੀ ਹੈ।  dhanush ਫਿਲਮ ਦਾ ਨਿਰਦੇਸ਼ਨ ਅਵੈਂਜਰਸ ਤੇ ਕੈਪਟਨ ਅਮਰੀਕਾ-ਵਿੰਟਰ ਸੋਲਜਰ ਫੇਮ ਰੂਸਾਂ ਬ੍ਰਦਰਸ ਕਰ ਰਹੇ ਹਨ। ਇਸ ਫਿਲਮ ਨੂੰ ਲੈ ਕੇ ਬਹੁਤ ਉਮੀਦਾਂ ਹਨ। ਦੁਨੀਆ ਭਰ ’ਚ ਮੇਰੇ ਫੈਨਜ਼ ਤੇ ਚਾਹੁਣ ਵਾਲਿਆਂ ਦਾ ਬਹੁਤ ਧੰਨਵਾਦ ।

0 Comments
0

You may also like