ਧਰਮਿੰਦਰ ਦੇ ਸਟਾਫ ਮੈਂਬਰ ਪਾਏ ਗਏ ਕੋਰੋਨਾ ਪਾਜ਼ੀਟਿਵ, ਧਰਮਿੰਦਰ ਨੇ ਕਰਵਾਇਆ ਕੋਰੋਨਾ ਟੈਸਟ

Written by  Shaminder   |  March 25th 2021 11:19 AM  |  Updated: March 25th 2021 11:30 AM

ਧਰਮਿੰਦਰ ਦੇ ਸਟਾਫ ਮੈਂਬਰ ਪਾਏ ਗਏ ਕੋਰੋਨਾ ਪਾਜ਼ੀਟਿਵ, ਧਰਮਿੰਦਰ ਨੇ ਕਰਵਾਇਆ ਕੋਰੋਨਾ ਟੈਸਟ

ਦੇਸ਼ ਭਰ ‘ਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ । ਹੁਣ ਤੱਕ ਕਈ ਬਾਲੀਵੁੱਡ ਅਦਾਕਾਰ ਵੀ ਇਸ ਦੀ ਲਪੇਟ ‘ਚ ਆ ਚੁੱਕੇ ਹਨ । ਕੁਝ ਦਿਨ ਪਹਿਲਾਂ ਕਾਰਤਿਕ ਆਰੀਅਨ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ, ਇਸ ਦੇ ਨਾਲ ਹੀ ਬੀਤੇ ਦਿਨ ਆਮਿਰ ਖ਼ਾਨ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ ।

Dharmendra Image From Dharmendra Deol’s Instagram

ਹੋਰ ਪੜ੍ਹੋ : ਕੁਲਵਿੰਦਰ ਬਿੱਲਾ ਤੇ ਹਿਮਾਂਸ਼ੀ ਖੁਰਾਣਾ ਦਾ ਨਵਾਂ ਗਾਣਾ ‘ਪਲਾਜ਼ੋ-2’ ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Dharmendra Image From Dharmendra Deol’s Instagram

ਜਿਸ ਤੋਂ ਬਾਅਦ ਹੁਣ ਬਾਲੀਵੁੱਡ ਦੇ ਹੀ ਮੈਨ ਧਰਮਿੰਦਰ ਦੇ ਸਟਾਫ ਦੇ ਮੈਂਬਰ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ । ਖ਼ਬਰਾਂ ਮੁਤਾਬਕ ਧਰਮਿੰਦਰ ਦੇ ਜੁਹੂ ਸਥਿਤ ਬੰਗਲੇ ‘ਚ ਤਿੰਨ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ।ਜਿਸ ਤੋਂ ਬਾਅਦ ਪਾਜ਼ੀਟਿਵ ਪਾਏ ਗਏ ਇਨ੍ਹਾਂ ਸਟਾਫ ਦੇ ਮੈਂਬਰਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ ।

Dharmendra

ਉਨ੍ਹਾਂ ਨੇ ਕੋਰੋਨਾ ਨਾਲ ਪ੍ਰਭਾਵਿਤ ਸਟਾਫ ਨੂੰ ਆਈਸੋਲੇਟ ਕਰ ਦਿੱਤਾ ਹੈ। ਉਨ੍ਹਾਂ ਦਾ ਧਿਆਨ ਰੱਖਿਆ ਦਾ ਰਿਹਾ ਹੈ। ਧਰਮ ਜੀ ਕਈ ਮਹੀਨਿਆਂ ਤੋਂ ਲੋਨਾਵਲਾ ’ਚ ਆਪਣੇ ਫਾਰਮ ਹਾਊਸ ’ਤੇ ਸੀ ਪਰ ਅੱਜ ਉਹ ਮੁੰਬਈ ’ਚ ਹਨ।

ਧਰਮਿੰਦਰ ਨੇ ਦੱਸਿਆ ਕਿ ਉਹ ਆਪਣਾ ਵੈਕਸੀਨੇਸ਼ਨ ਕਰਵਾ ਚੁੱਕੇ ਹਨ ਅਤੇ ਬਿਲਕੁਲ ਠੀਕ ਹਨ । ਹਾਲਾਂਕਿ ਧਰਮਿੰਦਰ ਨੇ ਮੁੜ ਤੋਂ ਆਪਣਾ ਕੋਰੋਨਾ ਟੈਸਟ ਕਰਵਾਇਆ ਹੈ । ਇਸ ਦੇ ਨਾਲ ਹੀ ਲੋਕਾਂ ਨੂੰ ਉਨ੍ਹਾਂ ਨੇ ਸਰਕਾਰ ਵੱਲੋਂ ਜਾਰੀ  ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨ ਲਈ ਵੀ ਕਿਹਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network