ਟੀਵੀ ਇੰਡਸਟਰੀ ਦਾ ਇਹ ਅਦਾਕਾਰ ਕਰ ਰਿਹਾ ਹੈ ਕਰਮਜੀਤ ਅਨਮੋਲ ਦੀ ਅਦਾਕਾਰੀ ਦੀਆਂ ਤਾਰੀਫ਼ਾਂ 

Written by  Shaminder   |  June 14th 2019 12:39 PM  |  Updated: June 14th 2019 12:45 PM

ਟੀਵੀ ਇੰਡਸਟਰੀ ਦਾ ਇਹ ਅਦਾਕਾਰ ਕਰ ਰਿਹਾ ਹੈ ਕਰਮਜੀਤ ਅਨਮੋਲ ਦੀ ਅਦਾਕਾਰੀ ਦੀਆਂ ਤਾਰੀਫ਼ਾਂ 

ਟੀਵੀ ਇੰਡਸਟਰੀ ਦਾ ਮਸ਼ਹੂਰ ਕਲਾਕਾਰ ਗੋਪੀ ਭੱਲਾ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਦੀ ਅਦਾਕਾਰੀ ਦਾ ਕਾਇਲ ਹੈ । ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਨੂੰ ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ :ਕਰਮਜੀਤ ਅਨਮੋਲ ਦੇ ਇਸ ਦੋਸਤ ਨੇ ਗਾ ਕੇ ਲੋਕਾਂ ਨੂੰ ਦਿੱਤਾ ਖ਼ਾਸ ਸੁਨੇਹਾ, ਵੀਡੀਓ ਵਾਇਰਲ

https://www.instagram.com/p/ByrfX1rBqjH/

ਇਸ ਵੀਡੀਓ 'ਚ ਗੋਪੀ ਭੱਲਾ ਐੱਫ਼ ਆਈ ਆਰ ਸੀਰੀਅਲ 'ਚ ਉਨ੍ਹਾਂ ਦੇ ਨਾਲ ਸਹਿ ਅਦਾਕਾਰਾ ਦੇ ਤੌਰ 'ਤੇ ਕੰਮ ਕਰਨ ਵਾਲੀ ਅਦਾਕਾਰਾ ਕਵਿਤਾ ਕੌਸ਼ਿਕ ਦੀ ਐਕਟਿੰਗ ਦੀ ਵੀ ਤਾਰੀਫ਼ ਕੀਤੀ ਅਤੇ ਕਰਮਜੀਤ ਅਨਮੋਲ ਅਤੇ ਕਵਿਤਾ ਕੌਸ਼ਿਕ ਦੀ ਆਉਣ ਵਾਲੀ ਫ਼ਿਲਮ ਮਿੰਦੋ ਤਸੀਲਦਾਰਨੀ ਦੇਖਣ ਦੀ ਅਪੀਲ ਵੀ ਕੀਤੀ ।

https://www.instagram.com/p/BykrI1EhJqi/

ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ  ।ਗੋਪੀ ਭੱਲਾ ਨੇ ਕਿਹਾ ਕਿ ਉਹ ਕਰਮਜੀਤ ਅਨਮੋਲ ਦੇ ਵੱਡੇ ਫੈਨ ਨੇ ਅਤੇ ਉਨ੍ਹਾਂ ਕਿਹਾ ਕਿ ਉਹ ਕਦੇ ਉਨ੍ਹਾਂ ਨੂੰ ਮਿਲੇ ਤਾਂ ਨਹੀਂ ਪਰ ਕਰਮਜੀਤ ਅਨਮੋਲ ਬਹੁਤ ਵਧੀਆ ਕੰਮ ਕਰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network