Govinda Birthday: ਸੁਪਰ ਸਟਾਰ ਗੋਵਿੰਦਾ ਨੂੰ ਕਦੇ ਅੰਗਰੇਜ਼ੀ ਨਾ ਆਉਣ ਕਰਕੇ ਇਸ ਨਾਮੀ ਹੋਟਲ ‘ਚ ਵੀ ਨਹੀਂ ਸੀ ਮਿਲੀ ਨੌਕਰੀ, ਜਾਣੋ ਦਿਲਚਸਪ ਕਿੱਸੇ ਬਾਰੇ

written by Lajwinder kaur | December 21, 2022 02:28pm

Govinda celebrates his 59th birthday: ਆਪਣੇ ਸ਼ਾਨਦਾਰ ਡਾਂਸ ਲਈ ਵੱਖਰੀ ਪਹਿਚਾਣ ਬਨਾਉਣ ਵਾਲੇ ਬਾਲੀਵੁੱਡ ਦੇ ਹੀਰੋ ਨੰਬਰ 1 ਗੋਵਿੰਦਾ ਅੱਜ 59 ਸਾਲ ਦੇ ਹੋ ਗਏ ਹਨ। ਕਰੀਬ 165 ਹਿੰਦੀ ਫ਼ਿਲਮਾਂ 'ਚ ਨਜ਼ਰ ਆਏ ਗੋਵਿੰਦਾ ਨੂੰ ਇੰਡਸਟਰੀ 'ਚ ਐਂਟਰੀ ਕਰਦੇ ਹੀ ਪਹਿਲੇ ਸਾਲ 49 ਫ਼ਿਲਮਾਂ ਦੀ ਪੇਸ਼ਕਸ਼ ਹੋਈ। ਪਰ ਇੱਕ ਸਮਾਂ ਸੀ ਜਦੋਂ ਗੋਵਿੰਦਾ ਕੈਸੇਟਾਂ ਵੇਚਦਾ ਸੀ। ਫ਼ਿਲਮੀ ਪਰਿਵਾਰ ਨਾਲ ਸਬੰਧਤ ਹੋਣ ਦੇ ਬਾਵਜੂਦ ਜਦੋਂ ਗੋਵਿੰਦਾ ਫ਼ਿਲਮਾਂ ਵਿੱਚ ਆਉਣਾ ਚਾਹੁੰਦੇ ਸਨ ਤਾਂ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਦਾ ਸਮਰਥਨ ਨਹੀਂ ਮਿਲਿਆ।

ਗੋਵਿੰਦਾ ਦੇ ਪਿਤਾ ਅਰੁਣ ਇੱਕ ਐਕਟਰ ਸਨ ਅਤੇ ਉਨ੍ਹਾਂ ਦੀ ਮਾਂ ਗਾਇਕਾ ਸੀ ਪਰ ਗੋਵਿੰਦਾ ਦੇ ਜਨਮ ਤੋਂ ਕੁਝ ਸਮਾਂ ਪਹਿਲਾਂ ਹੀ ਮਾਤਾ-ਪਿਤਾ ਵਿਚਾਲੇ ਦੂਰੀ ਵਧ ਗਈ ਸੀ, ਜਿਸ ਦਾ ਕਾਰਨ ਪਿਤਾ ਨੇ ਗੋਵਿੰਦਾ ਦੇ ਜਨਮ ਨੂੰ ਸਮਝਿਆ। ਇਸ ਦਾ ਨਤੀਜਾ ਇਹ ਹੋਇਆ ਕਿ ਜਦੋਂ ਗੋਵਿੰਦਾ ਦਾ ਜਨਮ ਹੋਇਆ ਤਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਗੋਦ ਵੀ ਨਹੀਂ ਲਿਆ।

ਹੋਰ ਪੜ੍ਹੋ : ਗੌਹਰ ਖ਼ਾਨ ਤੋਂ ਬਾਅਦ ਕੀ ਹੁਣ ਇਸ ਟੀਵੀ ਜੋੜੇ ਦੇ ਘਰ ਗੂੰਜਣ ਵਾਲੀਆਂ ਨੇ ਬੱਚੇ ਦੀਆਂ ਕਿਲਕਾਰੀਆਂ? ਫੈਨਜ਼ ਨੂੰ ਮਿਲਿਆ ਇਹ ਹਿੰਟ

inside image of govinda image image source: Instagram

ਗੋਵਿੰਦਾ ਕੋਲ ਬਾਰਤਕ ਕਾਲਜ, ਵਸਈ ਤੋਂ ਬੀ.ਕਾਮ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਨੌਕਰੀ ਨਹੀਂ ਸੀ। ਕੁਝ ਸਮੇਂ ਬਾਅਦ ਉਸ ਨੇ ਹੋਟਲ ਤਾਜ ਵਿੱਚ ਨਿੱਕਲੀ ਮੈਨੇਜਰ ਦੇ ਅਹੁਦੇ ਲਈ ਅਪਲਾਈ ਕੀਤਾ। ਜਦੋਂ ਇੰਟਰਵਿਊ ਹੋਈ ਤਾਂ ਗੋਵਿੰਦਾ ਅੰਗਰੇਜ਼ੀ ਨਹੀਂ ਬੋਲ ਪਾਏ, ਪਰ ਹੋਟਲ ਵਾਲਿਆਂ ਨੂੰ ਅੰਗਰੇਜ਼ੀ ਬੋਲਣ ਵਾਲਾ ਮੁੰਡਾ ਚਾਹੀਦਾ ਸੀ। ਜ਼ਾਹਿਰ ਹੈ ਕਿ ਗੋਵਿੰਦਾ ਨੂੰ ਉਹ ਕੰਮ ਨਹੀਂ ਮਿਲਿਆ।

Govinda image image source: Instagram

ਗਰੀਬੀ 'ਚ ਬਚਪਨ ਬਿਤਾਉਣ ਵਾਲੇ ਗੋਵਿੰਦਾ ਨੇ ਬਾਲੀਵੁੱਡ 'ਚ ਐਂਟਰੀ ਕੀਤੀ ਅਤੇ ਆਪਣੀ ਖਾਸ ਪਹਿਚਾਣ ਬਣਾਈ। ਉਨ੍ਹਾਂ ਨੂੰ ਬਚਪਨ ਤੋਂ ਹੀ ਅਦਾਕਾਰੀ ਅਤੇ ਡਾਂਸ ਦਾ ਸ਼ੌਕ ਸੀ। ਪਰ ਮਾਪੇ ਅਜਿਹਾ ਨਹੀਂ ਚਾਹੁੰਦੇ ਸਨ। ਕਿਉਂਕਿ ਉਨ੍ਹਾਂ ਦੇ ਪਿਤਾ ਦੀ ਇੱਕ ਫਲਾਪ ਫ਼ਿਲਮ ਨੇ ਉਨ੍ਹਾਂ ਨੂੰ ਆਰਥਿਕ ਸੰਕਟ ਦੇ ਬੁਰੇ ਦੌਰ ਵਿੱਚ ਪਹੁੰਚਾ ਦਿੱਤਾ ਸੀ। ਉਸ ਸਮੇਂ ਗੋਵਿੰਦਾ ਦੇ ਪਿਤਾ ਨੂੰ ਘਰ ਵੀ ਵੇਚਣਾ ਪਿਆ, ਜਿਸ ਤੋਂ ਬਾਅਦ ਗੋਵਿੰਦਾ ਦਾ ਪਰਿਵਾਰ ਵਿਰਾਰ ਚਾਲ 'ਚ ਰਹਿਣ ਲੱਗਾ ਸੀ। ਪਰ ਉਹ ਆਪਣੇ ਮਾਪਿਆਂ ਤੋਂ ਚੋਰੀ-ਛੁੱਪੇ ਸਟੂਡੀਓ ਦੇ ਚੱਕਰ ਲਗਾਉਂਦੇ ਰਹੇ।

Govinda Actor- image source: Instagram

ਦੱਸ ਦਈਏ ਕਰੀਬ 2 ਦਹਾਕਿਆਂ ਤੱਕ ਬਾਲੀਵੁੱਡ 'ਚ ਗੋਵਿੰਦਾ ਦਾ ਸਿੱਕਾ ਇਸ ਤਰ੍ਹਾਂ ਚੱਲਿਆ ਕਿ ਗੋਵਿੰਦਾ ਦਾ ਨਾਂ ਸੁਣਦੇ ਹੀ ਵੱਡੇ-ਵੱਡੇ ਸਿਤਾਰਿਆਂ ਨੂੰ ਪਸੀਨਾ ਆ ਜਾਂਦਾ ਸੀ। ਗੋਵਿੰਦਾ ਨੇ ਅਜਿਹਾ ਸਟਾਰਡਮ ਦੇਖਿਆ ਜੋ ਸ਼ਾਇਦ ਹੀ ਕਿਸੇ ਅਦਾਕਾਰ ਨੇ ਨਾ ਦੇਖਿਆ ਹੋਵੇ। ਅੱਜ ਉਹ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ।

You may also like