ਗੌਹਰ ਖ਼ਾਨ ਤੋਂ ਬਾਅਦ ਕੀ ਹੁਣ ਇਸ ਟੀਵੀ ਜੋੜੇ ਦੇ ਘਰ ਗੂੰਜਣ ਵਾਲੀਆਂ ਨੇ ਬੱਚੇ ਦੀਆਂ ਕਿਲਕਾਰੀਆਂ? ਫੈਨਜ਼ ਨੂੰ ਮਿਲਿਆ ਇਹ ਹਿੰਟ

written by Lajwinder kaur | December 21, 2022 12:14pm

Dipika Kakar news: ਸਾਲ 2022 ਵਿੱਚ ਕਈ ਬਾਲੀਵੁੱਡ ਅਤੇ ਟੀਵੀ ਜਗਤ ਦੇ ਕਲਾਕਾਰਾਂ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ ਅਤੇ ਕੁਝ ਕਲਾਕਾਰ ਅਗਲੇ ਸਾਲ ਮਾਪੇ ਬਣਨ ਵਾਲੇ ਹਨ। ਹਾਲ ਹੀ 'ਚ ਅਦਾਕਾਰਾ ਗੌਹਰ ਖ਼ਾਨ ਨੇ ਸੋਸ਼ਲ ਮੀਡੀਆ 'ਤੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ। ਹੁਣ ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ਸਸੁਰਾਲ ਸਿਮਰ ਕਾ ਫੇਮ ਅਦਾਕਾਰਾ ਦੀਪਿਕਾ ਕੱਕੜ ਇਬਰਾਹਿਮ ਵੀ ਗਰਭਵਤੀ ਹੈ।

ਹੋਰ ਪੜ੍ਹੋ : ਵਿਆਹ 'ਚ ਦਰਾਰ ਦੀਆਂ ਖਬਰਾਂ 'ਤੇ ਐਕਟਰ ਮੋਹਿਤ ਰੈਨਾ ਨੇ ਤੋੜੀ ਚੁੱਪੀ, ਦੱਸਿਆ ਕਿਉਂ ਇੰਸਟਾਗ੍ਰਾਮ ‘ਤੇ ਫਾਲੋ ਨਹੀਂ ਕਰਦੇ ਆਪਣੀ ਪਤਨੀ ਨੂੰ

Dipika Kakar , Image Source : Instagram

ਦੱਸ ਦੇਈਏ ਕਿ ਅਭਿਨੇਤਰੀ ਨੇ ਫਿਲਹਾਲ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਉਨ੍ਹਾਂ ਦੇ ਲੇਟੈਸਟ ਵੀਲੌਗ ਤੋਂ ਪ੍ਰਸ਼ੰਸਕਾਂ ਨੂੰ ਅੰਦਾਜ਼ਾ ਹੋ ਗਿਆ ਹੈ ਕਿ ਦੀਪਿਕਾ ਅਤੇ ਸ਼ੋਏਬ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹਨ। ਆਓ ਜਾਣਦੇ ਹਾਂ ਅਜਿਹਾ ਕਿਉਂ ਕਿਹਾ ਜਾ ਰਿਹਾ ਹੈ।

Image Source : Instagram

ਪ੍ਰਸ਼ੰਸਕਾਂ ਨੂੰ ਲੱਗ ਰਿਹਾ ਹੈ ਕਿ ਦੀਪਿਕਾ ਕੱਕੜ ਗਰਭਵਤੀ ਹੈ ਅਤੇ ਜਲਦੀ ਹੀ ਮਾਂ ਬਣਨ ਵਾਲੀ ਹੈ। ਦਰਅਸਲ, ਦੀਪਿਕਾ, ਉਸਦੇ ਪਤੀ ਸ਼ੋਏਬ ਅਤੇ ਉਸਦੀ ਨਨਾਣ ਸਬਾ ਪ੍ਰਸ਼ੰਸਕਾਂ ਨਾਲ ਆਪਣੇ ਵੀਲੌਗ ਸ਼ੇਅਰ ਕਰਦੇ ਹਨ। ਹਾਲ ਹੀ 'ਚ ਪ੍ਰਸ਼ੰਸਕਾਂ ਨੇ ਇਨ੍ਹਾਂ ਤਿੰਨਾਂ ਲੋਕਾਂ ਦੇ ਵੀਲੌਗਸ 'ਚ ਦੀਪਿਕਾ ਨਾਲ ਜੁੜੀਆਂ ਕਈ ਅਜਿਹੀਆਂ ਗੱਲਾਂ ਦੇਖੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ੋਏਬ ਅਤੇ ਦੀਪਿਕਾ ਜਲਦ ਹੀ ਮਾਤਾ-ਪਿਤਾ ਬਣਨ ਵਾਲੇ ਹਨ।

Image Source : Instagram

ਪ੍ਰਸ਼ੰਸਕਾਂ ਨੇ ਦੇਖਿਆ ਕਿ ਕੁਝ ਦਿਨਾਂ ਤੋਂ ਸਬਾ ਦੇ ਵੀਲੌਗ ਵਿੱਚ ਉਸਦੀ 'ਭਾਬੀ' ਗਾਇਬ ਹੈ ਕਿਉਂਕਿ ਉਸਦੀ ਸਿਹਤ ਠੀਕ ਨਹੀਂ ਹੈ। ਦੀਪਿਕਾ ਆਪਣੇ ਅਤੇ ਸ਼ੋਏਬ ਦੇ ਵੀਲੌਗਸ 'ਚ ਹਮੇਸ਼ਾ ਓਵਰ ਸਾਈਜ਼ ਕੱਪੜਿਆਂ 'ਚ ਨਜ਼ਰ ਆਉਂਦੀ ਹੈ, ਉਸ ਨੂੰ ਜ਼ਿਆਦਾ ਭੁੱਖ ਵੀ ਲੱਗ ਰਹੀ ਹੈ ਅਤੇ ਪ੍ਰਸ਼ੰਸਕਾਂ ਨੂੰ ਵੀ ਲੱਗਦਾ ਹੈ ਕਿ ਅਭਿਨੇਤਰੀ ਦਾ ਭਾਰ ਵਧ ਗਿਆ ਹੈ। ਪ੍ਰਸ਼ੰਸਕਾਂ ਨੇ ਇਹ ਵੀ ਦੇਖਿਆ ਹੈ ਕਿ ਸ਼ੋਏਬ ਆਪਣੀ ਪਤਨੀ ਦਾ ਖਾਸ ਖਿਆਲ ਰੱਖ ਰਹੇ ਹਨ।

ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਦੋਵੇਂ ਜਲਦੀ ਹੀ ਇਸ ਖਬਰ ਨੂੰ ਸਾਰਿਆਂ ਨਾਲ ਸਾਂਝਾ ਕਰਨਗੇ।

You may also like