
Mohit Raina news: ਹਾਲ ਹੀ 'ਚ 'ਦੇਵੋਂ ਕੇ ਦੇਵ ਮਹਾਦੇਵ' ਫੇਮ ਅਭਿਨੇਤਾ ਮੋਹਿਤ ਰੈਨਾ ਬਾਰੇ ਖਬਰਾਂ ਆਈਆਂ ਸਨ ਕਿ ਉਹ ਤਲਾਕ ਲੈਣ ਵਾਲੇ ਹਨ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਮੋਹਿਤ ਦੇ ਇੰਸਟਾਗ੍ਰਾਮ ਪੇਜ ਤੋਂ ਗਾਇਬ ਹੋ ਗਈਆਂ ਸਨ, ਜਿਸ ਨਾਲ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਉਨ੍ਹਾਂ ਦੇ ਵਿਆਹੁਤਾ ਜੀਵਨ ਵਿੱਚ ਸਭ ਕੁਝ ਠੀਕ ਨਹੀਂ ਹੈ। ਹੁਣ ਮੋਹਿਤ ਨੇ ਇਸ 'ਤੇ ਆਪਣੀ ਚੁੱਪੀ ਤੋੜ ਦਿੱਤੀ ਹੈ। ਉਨ੍ਹਾਂ ਇਨ੍ਹਾਂ ਖਬਰਾਂ ਨੂੰ ਮਹਿਜ਼ ਅਫਵਾਹਾਂ ਦੱਸਿਆ ਹੈ । ਉਸ ਨੇ ਇਹ ਵੀ ਦੱਸਿਆ ਕਿ ਉਹ ਆਪਣੀ ਪਤਨੀ ਅਦਿਤੀ ਸ਼ਰਮਾ ਨੂੰ ਸੋਸ਼ਲ ਮੀਡੀਆ 'ਤੇ ਫਾਲੋ ਕਿਉਂ ਨਹੀਂ ਕਰਦੇ ਹਨ।

ਹੋਰ ਪੜ੍ਹੋ : ਕਰੀਨਾ ਕਪੂਰ ਨੇ ਤੈਮੂਰ ਦੀਆਂ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਦਿੱਤੀ ਜਨਮਦਿਨ ਦੀ ਵਧਾਈ, ਫੈਨਜ਼ ਲੁੱਟਾ ਰਹੇ ਨੇ ਪਿਆਰ

ਦੱਸ ਦਈਏ ਮੋਹਿਤ ਰੈਨਾ ਨੇ ਇਸੇ ਸਾਲ 1 ਜਨਵਰੀ ਨੂੰ ਅਦਿਤੀ ਨਾਲ ਸੱਤ ਫੇਰ ਲਏ ਸਨ। ਵਿਆਹ 'ਚ ਤਣਾਅ ਦੀਆਂ ਖਬਰਾਂ 'ਤੇ ਮੋਹਿਤ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ ਹੈ ਤੇ ਕਿਹਾ, 'ਇਹ ਬਿਲਕੁਲ ਬਕਵਾਸ ਹੈ...ਮੈਨੂੰ ਨਹੀਂ ਪਤਾ ਕਿ ਇਹ ਕਿਵੇਂ ਸ਼ੁਰੂ ਹੋਇਆ...ਇੱਕ ਆਨਲਾਈਨ ਪੋਰਟਲ ਨੇ ਪਹਿਲਾਂ ਇਸ ਬਾਰੇ ਲਿਖਿਆ ਪਰ ਇਸ ਵਿੱਚ ਕੋਈ ਸੱਚਾਈ ਨਹੀਂ ਹੈ...ਮੇਰੀ ਅਤੇ ਅਦਿਤੀ ਦਾ ਵਿਆਹੁਤਾ ਜੀਵਨ ਖੁਸ਼ਹਾਲ ਹੈ...ਮੈਂ ਇਸ ਬਾਰੇ ਹੋਰ ਗੱਲ ਕਰਾਂਗਾ ਪਰ ਇਸ ਸਮੇਂ ਅਸੀਂ ਹਿਮਾਚਲ ਵਿੱਚ ਆਪਣੀ ਪਹਿਲੀ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਾਂ’

ਮੋਹਿਤ ਨੇ ਅੱਗੇ ਕਿਹਾ, 'ਵਿਆਹ ਦੀਆਂ ਸਾਰੀਆਂ ਤਸਵੀਰਾਂ ਹਨ। ਅਸੀਂ ਇਕ-ਦੂਜੇ ਨੂੰ ਫਾਲੋ ਨਹੀਂ ਕਰਦੇ ਕਿਉਂਕਿ ਉਹ ਮੇਰੀ ਪਤਨੀ ਇਸ ਇੰਡਸਟਰੀ ਤੋਂ ਨਹੀਂ ਹੈ ਅਤੇ ਉਹ ਕਿਸੇ ਦਾ ਵੀ ਧਿਆਨ ਨਹੀਂ ਚਾਹੁੰਦੀ...ਨਾਲ ਹੀ, ਅਸੀਂ ਆਪਣੀ ਜ਼ਿੰਦਗੀ ਨੂੰ ਬਹੁਤ ਨਿੱਜੀ ਰੱਖਣਾ ਪਸੰਦ ਕਰਦੇ ਹਾਂ’।
ਦੱਸ ਦੇਈਏ ਕਿ ਮੋਹਿਤ ਰੈਨਾ ਦੇ ਸੋਸ਼ਲ ਮੀਡੀਆ ਪੇਜ 'ਤੇ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਫਿਰ ਤੋਂ ਨਜ਼ਰ ਆ ਰਹੀਆਂ ਹਨ। ਵਿਆਹ ਦੀਆਂ ਫੋਟੋਆਂ ਗਾਇਬ ਹੋਣ ਤੋਂ ਬਾਅਦ ਹੀ ਉਨ੍ਹਾਂ ਦੇ ਵੱਖ ਹੋਣ ਦੀਆਂ ਅਫਵਾਹਾਂ ਫੈਲ ਗਈਆਂ ਸਨ।