
Kareena Kapoor's Birthday Wish For Son Taimur: ਕਰੀਨਾ ਕਪੂਰ ਖ਼ਾਨ ਜੋ ਕਿ ਅੱਜ ਆਪਣੇ ਲਾਡਲੇ ਪੁੱਤਰ ਤੈਮੂਰ ਅਲੀ ਖ਼ਾਨ ਦਾ 6ਵਾਂ ਬਰਥਡੇਅ ਸੈਲੀਬ੍ਰੇਟ ਕਰ ਰਹੇ ਹਨ। ਇਸ ਖਾਸ ਦਿਨ 'ਤੇ, ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਇੱਕ ਪਿਆਰੀ ਪੋਸਟ ਸ਼ੇਅਰ ਕੀਤੀ ਹੈ। ਕਰੀਨਾ ਨੇ ਤੈਮੂਰ ਦੀਆਂ ਤਿੰਨ ਮਨਮੋਹਕ ਤਸਵੀਰਾਂ ਸਾਂਝੀਆਂ ਕੀਤੀਆਂ । ਪਹਿਲੀ ਤਸਵੀਰ ਵਿੱਚ ਉਹ ਡੈਕ 'ਤੇ ਬੈਠੇ ਕੇ ਸੂਰਜ ਡੁੱਬਣ ਦਾ ਆਨੰਦ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ। ਅਗਲੀਆਂ ਦੋ ਤਸਵੀਰਾਂ ਕਰੀਨਾ ਅਤੇ ਸੈਫ ਦੇ ਘਰ ਦੀਆਂ ਲੱਗ ਰਹੀਆਂ ਹਨ। ਤਸਵੀਰਾਂ ਵਿੱਚ, ਤੈਮੂਰ ਇੱਕ ਨਾਈਟ ਸੂਟ ਵਿੱਚ ਬਿਸਤਰੇ 'ਤੇ ਖੜ੍ਹਾ ਹੈ ਤੇ ਕੁਝ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ।
ਹੋਰ ਪੜ੍ਹੋ : ਭੂਆ ਸੋਹਾ ਅਲੀ ਖ਼ਾਨ ਨੇ ਪਿਆਰੀ ਜਿਹੀ ਪੋਸਟ ਪਾ ਕੇ ਤੈਮੂਰ ਨੂੰ ਦਿੱਤੀ ਜਨਮਦਿਨ ਦੀ ਵਧਾਈ, ਦੇਖੋ ਬੇਹੱਦ ਕਿਊਟ ਵੀਡੀਓ
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਬਹੁਤ ਹੀ ਪਿਆਰਾ ਜਿਹਾ ਨੋਟ ਲਿਖਿਆ ਹੈ। ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ ਹੈ "ਟਿਮ, ਕੀ ਤੁਸੀਂ ਧਰਤੀ ਦੇ ਸਿਰੇ ਨੂੰ ਦੇਖ ਸਕਦੇ ਹੋ? ਕਿਉਂਕਿ ਮੈਂ ਤੁਹਾਨੂੰ ਇੰਨਾ ਹੀ ਪਿਆਰ ਕਰਦੀ ਹਾਂ...ਮੇਰੇ ਬੱਚੇ ਸੁਫਨੇ ਦੇਖਦੇ ਰਹੋ, ਸੂਰਜ ਡੁੱਬਣ ਦਾ ਪਿੱਛਾ ਕਰੋ ਅਤੇ ਖੋਜ ਕਰੋ... ਅਤੇ ਬੇਸ਼ੱਕ ਸਾਡੇ ਬਿਸਤਰੇ 'ਤੇ ਛਾਲ ਮਾਰ ਕੇ ਆਪਣਾ ਸੰਗੀਤ ਬਣਾਓ, ਏਅਰ ਗਿਟਾਰ...ਅਤੇ ਜਦੋਂ ਤੁਸੀਂ ਆਪਣਾ ਬੈਂਡ ਬਣਾਉਂਦੇ ਹੋ... you know who is going to be cheering the loudest?❤️ਜਨਮਦਿਨ ਮੁਬਾਰਕ ਪੁੱਤਰ...’

ਕਰੀਨਾ ਕਪੂਰ ਵੱਲੋਂ ਪੋਸਟ ਸ਼ੇਅਰ ਕਰਨ ਤੋਂ ਤੁਰੰਤ ਬਾਅਦ, ਉਸ ਦੀ ਭੈਣ ਕਰਿਸ਼ਮਾ ਕਪੂਰ ਨੇ ਦਿਲ ਦੇ ਇਮੋਸ਼ਨ ਪੋਸਟ ਕੀਤੇ ਨੇ। ਮਨੋਰੰਜਨ ਜਗਤ ਦੇ ਕਈ ਕਲਾਕਾਰ ਕਮੈਂਟ ਕਰਕੇ ਤੈਮੂਰ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ। ਸੋਨਮ ਕਪੂਰ ਨੇ ਲਿਖਿਆ, "ਜਨਮਦਿਨ ਮੁਬਾਰਕ ਟਿਮ।" ਕੁਝ ਹੀ ਸਮੇਂ ਵਿੱਚ ਇਸ ਪੋਸਟ ਉੱਤੇ ਲੱਖਾਂ ਦੀ ਗਿਣਤੀ ਵਿੱਚ ਲਾਈਕਸ ਤੇ ਕਮੈਂਟ ਆ ਚੁੱਕੇ ਹਨ। ਦੱਸ ਦਈਏ ਇਸ ਖ਼ਾਸ ਮੌਕੇ ਉੱਤੇ ਕਰੀਨਾ ਤੇ ਸੈਫ ਆਪਣੇ ਬੱਚਿਆਂ ਦੇ ਨਾਲ ਲੰਡਨ ਪਹੁੰਚੇ ਹੋਏ ਹਨ, ਜਿੱਥੇ ਉਹ ਛੁੱਟੀਆਂ ਦਾ ਲੁਤਫ ਲੈ ਰਹੇ ਹਨ।

View this post on Instagram