ਭੂਆ ਸੋਹਾ ਅਲੀ ਖ਼ਾਨ ਨੇ ਪਿਆਰੀ ਜਿਹੀ ਪੋਸਟ ਪਾ ਕੇ ਤੈਮੂਰ ਨੂੰ ਦਿੱਤੀ ਜਨਮਦਿਨ ਦੀ ਵਧਾਈ, ਦੇਖੋ ਬੇਹੱਦ ਕਿਊਟ ਵੀਡੀਓ

written by Lajwinder kaur | December 20, 2022 03:25pm

Soha Ali Khan pens sweet birthday wish for Taimur : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਅਤੇ ਅਦਾਕਾਰ ਸੈਫ ਅਲੀ ਖ਼ਾਨ ਦੇ ਬੇਟੇ ਤੈਮੂਰ ਅਲੀ ਖਾਨ ਅੱਜ ਆਪਣਾ ਛੇਵਾਂ ਜਨਮਦਿਨ ਮਨਾ ਰਿਹਾ ਹੈ। ਤੈਮੂਰ ਆਪਣੀ ਕਿਊਟਨੈੱਸ ਕਾਰਨ ਸੋਸ਼ਲ ਮੀਡੀਆ 'ਤੇ ਛਾਇਆ ਰਹਿੰਦਾ ਹੈ। ਅੱਜ ਤੈਮੂਰ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਸੋਸ਼ਲ ਮੀਡੀਆ ਉੱਤੇ ਰਿਸ਼ਤੇਦਾਰਾਂ ਵਾਲੇ ਪੋਸਟਾਂ ਪਾ ਕੇ ਤੈਮੂਰ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਕੁਝ ਸਮੇਂ ਪਹਿਲਾਂ ਹੀ ਤੈਮੂਰ ਦੀ ਭੂਆ ਸੋਹਾ ਅਲੀ ਖ਼ਾਨ ਨੇ ਪਿਆਰੀ ਜਿਹੀ ਪੋਸਟ ਪਾ ਕੇ ਛੋਟੇ ਨਵਾਬ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਬਿਮਾਰ ਹੋਣ ਦੇ ਬਾਵਜੂਦ ਵੀ ਫੈਨ ਦੀ ਇਹ ਖੁਹਾਇਸ਼ ਕੀਤੀ ਪੂਰੀ, ਪ੍ਰਸ਼ੰਸਕ ਕਰ ਰਹੇ ਨੇ ਤਾਰੀਫ਼

taimur ali khan image source: Instagram

ਬਾਲੀਵੁੱਡ ਅਦਾਕਾਰਾ ਸੋਹਾ ਅਲੀ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਪਿਆਰੇ ਭਤੀਜੇ ਦੇ ਲਈ ਬਹੁਤ ਹੀ ਖ਼ਾਸ ਪੋਸਟ ਪਾਈ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਅੱਜ ਤੈਮੂਰ ਆਪਣਾ ਛੇਵਾਂ ਜਨਮਦਿਨ ਮਨਾ ਰਿਹਾ ਹੈ। ਜਿਸ ਕਰਕੇ ਉਹ ਆਪਣੇ ਮਾਪਿਆਂ ਦੇ ਨਾਲ ਲੰਡਨ ਪਹੁੰਚਿਆ ਹੋਇਆ ਹੈ। ਸੋਹਾ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਤੈਮੂਰ ਦੇ ਜਨਮ ਤੋਂ ਲੈ ਕੇ ਹੁਣ ਤੱਕ ਦੀਆਂ ਕਿਊਟ ਤਸਵੀਰਾਂ ਨਜ਼ਰ ਆ ਰਹੀਆਂ ਹਨ। ਜਿਸ ਵਿੱਚ ਉਹ ਆਪਣੀ ਭੈਣ ਇਨਾਇਆ ਦੇ ਨਾਲ ਖੇਡਦਾ ਹੋਇਆ ਵੀ ਦਿਖਾਈ ਦੇ ਰਿਹਾ ਹੈ।

taimur pic image source: Instagram

ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ, ਸੋਹਾ ਨੇ ਇਨਾਇਆ ਦੀ ਵੱਲੋਂ ਤੈਮੂਰ ਲਈ ਖ਼ਾਸ ਨੋਟ ਲਿਖਿਆ ਹੈ, "ਅਸੀਂ ਸਿਰਫ ਕੁਝ ਮਹੀਨਿਆਂ ਦੀ ਦੂਰੀ 'ਤੇ ਹਾਂ ਅਤੇ ਕਈ ਵਾਰ ਅਜਿਹਾ ਆਇਆ ਹੈ ਜਦੋਂ ਗੇਂਦ ਤੁਹਾਡੇ ਕਬਜ਼ੇ ਵਿਚ ਰਹੀ ਹੈ ਅਤੇ ਕਈ ਵਾਰ ਜਦੋਂ ਮੇਰੇ ਹੱਥ ਵਿੱਚ ਹੁੰਦੀ ਸੀ! ਮੈਂ ਉਮੀਦ ਕਰਦੀ ਹਾਂ ਕਿ ਅਸੀਂ ਹਮੇਸ਼ਾ ਇੱਕ ਦੂਜੇ ਤੋਂ ਸਿੱਖਦੇ ਰਹਾਂਗੇ ਕਿਉਂਕਿ ਅਸੀਂ ਜੀਵਨ ਨਾਮਕ ਇਸ ਖੂਬਸੂਰਤ ਸਫਰ ਵਿੱਚ ਇਕੱਠੇ ਚੱਲਣਾ ਹੈ- happy birthday Tim bhai. Lots of 'lav' Inni ❤️ #happybirthday #timandinni’। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਤੈਮੂਰ ਨੂੰ ਬਰਥਡੇਅ ਵਿਸ਼ ਕਰ ਰਹੇ ਹਨ।

image source: Instagram

 

View this post on Instagram

 

A post shared by Soha (@sakpataudi)

You may also like