ਸ਼ਹਿਨਾਜ਼ ਗਿੱਲ ਨੇ ਬਿਮਾਰ ਹੋਣ ਦੇ ਬਾਵਜੂਦ ਵੀ ਫੈਨ ਦੀ ਇਹ ਖੁਹਾਇਸ਼ ਕੀਤੀ ਪੂਰੀ, ਪ੍ਰਸ਼ੰਸਕ ਕਰ ਰਹੇ ਨੇ ਤਾਰੀਫ਼

written by Lajwinder kaur | December 20, 2022 02:50pm

Shehnaaz Gill's viral video: ਸ਼ਹਿਨਾਜ਼ ਗਿੱਲ ਆਪਣੇ ਦੇਸੀ ਅਤੇ ਚੁਲਬੁਲੇ ਅੰਦਾਜ਼ ਲਈ ਜਾਣੀ ਜਾਂਦੀ ਹੈ। ਜਿਸ ਕਰਕੇ ਉਹ ਸੋਸ਼ਲ ਮੀਡੀਆ ਉੱਤੇ ਛਾਈ ਰਹਿੰਦੀ ਹੈ। 'ਬਿੱਗ ਬੌਸ 13' ਤੋਂ ਬਾਅਦ ਸ਼ਹਿਨਾਜ਼ ਦੀ ਫੈਨ ਫਾਲਵਿੰਗ ਬਹੁਤ ਹੀ ਤੇਜ਼ੀ ਨਾਲ ਵੱਧੀ ਹੈ। ਆਏ ਦਿਨ ਹੀ ਉਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਟਰੈਂਡ ਕਰਦੀ ਰਹਿੰਦੀ ਹੈ। ਸੋਸ਼ਲ ਮੀਡੀਆ ਉੱਤੇ ਅਦਾਕਾਰਾ ਦਾ ਇੱਕ ਵੀਡੀਓ ਖੂਬ ਪਸੰਦ ਕੀਤਾ ਜਾ ਰਿਹਾ ਹੈ ਜਿਸ ਵਿੱਚ ਉਹ ਕੁਝ ਬਿਮਾਰ ਵੀ ਨਜ਼ਰ ਆ ਰਹੀ ਹੈ ਪਰ ਫਿਰ ਵੀ ਉਸਨੇ ਆਪਣੀ ਫੀਮੇਲ ਫੈਨ ਦੀ ਇੱਕ ਖ਼ਾਸ ਇੱਛਾ ਨੂੰ ਪੂਰਾ ਕੀਤਾ।

Image Source: Instagram

 ਹੋਰ ਪੜ੍ਹੋ :ਗਿੱਪੀ ਗਰੇਵਾਲ ਨੇ ਫੈਨਜ਼ ਨੂੰ ਦਿੱਤਾ ਤੋਹਫ਼ਾ, ਇਸ ਓਟੀਟੀ ਪਲੇਟਫਾਰਮ ‘ਤੇ ਰਿਲੀਜ਼ ਹੋ ਗਈ ਹੈ ਫ਼ਿਲਮ ‘ਹਨੀਮੂਨ’

ਸ਼ਹਿਨਾਜ਼ ਵੀ ਆਪਣੇ ਪ੍ਰਸ਼ੰਸਕਾਂ ਨੂੰ ਬੇਹੱਦ ਪਿਆਰ ਕਰਦੀ ਹੈ। ਉਹ ਕਿਸੇ ਵੀ ਪ੍ਰਸ਼ੰਸਕ ਨਾਲ ਫੋਟੋ ਖਿਚਵਾਉਣ ਤੋਂ ਇਨਕਾਰ ਨਹੀਂ ਕਰਦੀ। ਹਾਲ ਹੀ 'ਚ ਅਦਾਕਾਰਾ ਨੂੰ ਇੱਕ ਪ੍ਰਸ਼ੰਸਕ ਦੀ ਮੰਗ ਨੂੰ ਪੂਰੀ ਕਰਦੇ ਹੋਏ ਦੇਖਿਆ ਗਿਆ।

actress shehnaaz Image Source: Instagram

ਦਰਅਸਲ, ਸ਼ਹਿਨਾਜ਼ ਗਿੱਲ ਇੱਕ ਨਵੀਨਤਮ ਫੈਸ਼ਨ ਸ਼ੋਅ ਵਿੱਚ ਕੇਨ ਫਰਨਜ਼ ਲਈ ਸ਼ੋਅ ਸਟਾਪਰ ਬਣੀ। ਰੈਂਪ ਵਾਕ ਤੋਂ ਬਾਅਦ, ਉਹ ਬਿਮਾਰ ਹੋ ਗਈ ਅਤੇ ਉਸ ਨੂੰ ਖੰਘ ਅਤੇ ਜ਼ੁਕਾਮ ਹੋ ਗਿਆ। ਰੈਂਪ ਵਾਕ ਤੋਂ ਬਾਅਦ ਸ਼ਹਿਨਾਜ਼ ਦੇ ਪ੍ਰਸ਼ੰਸਕ ਉਸ ਨੂੰ ਮਿਲਣ ਲਈ ਤਰਸ ਰਹੇ ਸਨ। ਬਿਮਾਰ ਹੋਣ ਦੇ ਬਾਵਜੂਦ ਉਹ ਸਾਰੇ ਪ੍ਰਸ਼ੰਸਕਾਂ ਨੂੰ ਬਹੁਤ ਹੀ ਗਰਮ ਅਤੇ ਹੱਸਮੁੱਖ ਅੰਦਾਜ਼ ਵਿੱਚ ਮਿਲੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਫੀਮੇਲ ਫੈਨ ਸ਼ਹਿਨਾਜ਼ ਨੂੰ ਵੀਡੀਓ ਕਾਲ ਉੱਤੇ ਗੱਲ ਕਰਨ ਨੂੰ ਕਹਿੰਦੀ ਹੈ। ਉਹ ਫੀਮੇਲ ਫੈਨ ਆਪਣੇ ਕਿਸੇ ਦੋਸਤ ਦੇ ਨਾਲ ਵੀਡੀਓ ਕਾਲ ਰਾਹੀਂ ਗੱਲ ਕਰਵਾਉਣਾ ਚਾਹੁੰਦੀ ਹੈ।

Diwali 2022: Shehnaaz Gill greets her fans on Diwali, shares ethnic vibes Image Source: Instagram

ਪਰ ਕਿਸੇ ਕਾਰਨ ਕਰਕੇ ਜਦੋਂ ਗੱਲ ਨਹੀਂ ਹੋ ਪਾਉਂਦੀ ਤਾਂ ਉਹ ਫੀਮੇਲ ਫੈਨ ਇੱਕ ਵੀਡੀਓ ਸੁਨੇਹਾ ਰਿਕਾਰਡ ਕਰਨ ਲਈ ਸ਼ਹਿਨਾਜ਼ ਨੂੰ ਬੇਨਤੀ ਕਰਦੀ ਹੈ ਤਾਂ ਸ਼ਹਿਨਾਜ਼ ਉਨ੍ਹਾਂ ਸਖ਼ਸ਼ ਦੇ ਨਾਮ ਬੋਲ ਕੇ ਆਪਣੀ ਸ਼ੁਭਕਾਮਨਾਵਾਂ ਦੇ ਦਿੰਦੀ ਹੈ। ਇਸ ਤੋਂ ਬਾਅਦ ਉਸ ਨੇ ਪ੍ਰਸ਼ੰਸਕ ਨੂੰ ਕੁਝ ਚੰਗੀਆਂ ਗੱਲਾਂ ਕਹੀਆਂ ਅਤੇ ਔਰਤ ਨੂੰ ਜੱਫੀ ਪਾ ਕੇ ਉਥੋਂ ਚਲੀ ਗਈ। ਸ਼ਹਿਨਾਜ਼ ਦੇ ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਉਸ 'ਤੇ ਕਾਫੀ ਪਿਆਰ ਲੁੱਟਾ ਰਹੇ ਨੇ ਤੇ ਤਾਰੀਫ ਕਰ ਰਹੇ ਹਨ। ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਸਲਮਾਨ ਖ਼ਾਨ ਦੀ ਫ਼ਿਲਮ 'ਕਿਸ ਕਾ ਭਾਈ ਕਿਸ ਕੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ ।

You may also like