
Gippy Grewal’s ‘Honeymoon’ on this OTT platform: ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਦੀ ਫ਼ਿਲਮ ‘ਹਨੀਮੂਨ’ ਥਿਏਟਰਾਂ ਵਿੱਚ ਧਮਾਲ ਮਚਾਉਣ ਤੋਂ ਬਾਅਦ ਹੁਣ ਓਟੀਟੀ ਪਲੇਟਫਾਰਮ ‘ਤੇ ਰਿਲੀਜ਼ ਹੋ ਗਈ ਹੈ। ਜਿਸ ਦੀ ਜਾਣਕਾਰੀ ਖੁਦ ਗਿੱਪੀ ਗਰੇਵਾਲ ਨੇ ਆਪਣੀ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ਵਿੱਚ ਪੋਸਟ ਪਾ ਕੇ ਸ਼ੇਅਰ ਕੀਤੀ ਹੈ।

ਹੋਰ ਪੜ੍ਹੋ : ਦੁਬਈ ਦੀ ਯਾਤਰਾ ‘ਤੇ ਗਈ ਉਰਫੀ ਜਾਵੇਦ ਹੋਈ ਗੰਭੀਰ ਬਿਮਾਰੀ ਦਾ ਸ਼ਿਕਾਰ, ਹਸਪਤਾਲ ਦੇ ਬੈੱਡ ਤੋਂ ਸ਼ੇਅਰ ਕੀਤਾ ਵੀਡੀਓ

ਪੰਜਾਬੀ ਫ਼ਿਲਮ ਹਨੀਮੂਨ ਜੋ ਕਿ 25 ਅਕਤੂਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਸੀ। ਦਰਸ਼ਕਾਂ ਵੱਲੋਂ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਫ਼ਿਲਮ ਵਿੱਚ ਲੀਡ ਰੋਲ ਵਿੱਚ ਨਜ਼ਰ ਆਏ ਸੀ। ਕਰਮਜੀਤ ਅਨਮੋਲ, ਨਾਸਿਰ ਚਿਨੌਤੀ, ਹਾਰਬੀ ਸੰਘਾ, ਨਿਰਮਲ ਰਿਸ਼ੀ, ਸਰਦਾਰ ਸੋਹੀ, ਰਾਜ ਧਾਲੀਵਾਲ ਸਣੇ ਹੋਰ ਕਈ ਮਸ਼ਹੂਰ ਪੰਜਾਬੀ ਕਲਾਕਾਰ ਵੀ ਇਸ ਫ਼ਿਲਮ ਵਿੱਚ ਨਜ਼ਰ ਆਏ ਸਨ। ਪ੍ਰਸ਼ੰਸਕ ਕਾਫੀ ਸਮੇਂ ਤੋਂ ਫ਼ਿਲਮ ਦੀ ਓਟੀਟੀ ਰਿਲੀਜ਼ ਨੂੰ ਉਡੀਕ ਰਹੇ ਸਨ। ਹੁਣ ਇਹ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਹਨ। ਆਓ ਜਾਣਦੇ ਹਾਂ ਇਹ ਫ਼ਿਲਮ ਕਿਹੜੇ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਈ ਹੈ।

ਸੋ ਹੁਣ ਤੁਸੀਂ ਆਪਣੇ ਘਰ ਵਿੱਚ ਬੈਠ ਕਿ ਇਸ ਫ਼ਿਲਮ ਦਾ ਅਨੰਦ ਲੈ ਸਕਦੇ ਹੋ। ਇਹ ਫ਼ਿਲਮ ਨੈੱਟਫਲਿਕ ਉੱਤੇ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਅਮਰਪ੍ਰੀਤ ਸਿੰਘ ਛਾਬੜਾ ਨੇ ਕੀਤਾ ਹੈ ਤੇ ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਕਲਮਬੱਧ ਕੀਤੀ ਸੀ।