
Urfi Javed news: ਆਪਣੇ ਅਸਾਧਾਰਨ ਫੈਸ਼ਨ ਸੈਂਸ ਦੇ ਦਮ 'ਤੇ ਲਾਈਮਲਾਈਟ ਚ ਰਹਿਣ ਵਾਲੀ ਉਰਫੀ ਜਾਵੇਦ ਆਪਣੀ ਸਿਹਤ ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਹੋਈ ਹੈ। ਹਾਲ ਹੀ 'ਚ ਦੁਬਈ ਪਹੁੰਚੀ ਸੀ ਪਰ ਅਚਾਨਕ ਉਸ ਦੀ ਸਿਹਤ ਵਿਗੜ ਗਈ। ਉਸ ਨੇ ਕੁਝ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਨੇ ਦੱਸਿਆ ਕਿ ਉਹ ਮਜ਼ਾ ਨਹੀਂ ਲੈ ਪਾ ਰਹੀ ਹੈ। ਹੁਣ ਉਰਫੀ ਦੀ ਸਿਹਤ ਇੰਨੀ ਵਿਗੜ ਗਈ ਕਿ ਉਸ ਨੂੰ ਹਸਪਤਾਲ ਜਾਣਾ ਪਿਆ। ਉਸ ਨੇ ਆਪਣੀ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਕਿ ਉਹ ਹਸਪਤਾਲ ਦੇ ਬੈੱਡ 'ਤੇ ਬੈਠੀ ਨਜ਼ਰ ਆ ਰਹੀ ਹੈ। ਉਰਫੀ ਨੂੰ ਇਸ ਹਾਲਤ 'ਚ ਦੇਖ ਕੇ ਪ੍ਰਸ਼ੰਸਕ ਪਰੇਸ਼ਾਨ ਹੋ ਗਏ। ਵਿਗੜਦੀ ਸਿਹਤ ਕਾਰਨ ਉਸ ਦੇ ਚਿਹਰੇ 'ਤੇ ਉਹ ਚਮਕ ਨਜ਼ਰ ਨਹੀਂ ਆ ਰਹੀ ਸੀ।

ਹੋਰ ਪੜ੍ਹੋ : ਪੰਜਾਬੀ ਗੀਤ ‘ਤੇ ਵਿੱਕੀ ਕੌਸ਼ਲ ਦੇ ਨਾਲ ਡਾਂਸ ਕਰਦੇ ਨਜ਼ਰ ਆਏ ਹਾਰਡੀ ਸੰਧੂ, ਕਲਾਕਾਰ ਤੇ ਪ੍ਰਸ਼ੰਸਕ ਕਰ ਰਹੇ ਨੇ ਤਾਰੀਫ਼

ਉਰਫੀ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਉਹ ਹਸਪਤਾਲ ਦੇ ਬੈੱਡ 'ਤੇ ਬੈਠੀ ਹੈ। ਉਸ ਦੀਆਂ ਅੱਖਾਂ ਦੇ ਹੇਠਾਂ ਕਾਲੇ ਘੇਰੇ ਦਿਖਾਈ ਦੇ ਰਹੇ ਹਨ। ਉਸਨੇ ਕੋਈ ਮੇਕਅਪ ਨਹੀਂ ਨਹੀਂ ਕੀਤਾ ਹੋਇਆ। ਇੱਕ ਦੋਸਤ ਨਾਲ ਗੱਲ ਕਰਦੇ ਹੋਏ, ਉਰਫੀ ਕਹਿੰਦੀ ਹੈ ਕਿ ਉਹ Laryngitis ਬਿਮਾਰੀ ਤੋਂ ਪੀੜਤ ਹੋ ਗਈ ਹੈ। ਜਦੋਂ ਉਰਫੀ ਨੇ ਇਹ ਦੱਸਿਆ ਤਾਂ ਨੇੜੇ ਬੈਠੇ ਡਾਕਟਰ ਨੇ ਉਸ ਨੂੰ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ।

ਦੱਸ ਦੇਈਏ ਕਿ ਉਰਫੀ ਨੇ ਅਜੇ ਇਹ ਨਹੀਂ ਦੱਸਿਆ ਹੈ ਕਿ ਉਹ ਕਿਸੇ ਸ਼ੂਟ ਦੇ ਸਿਲਸਿਲੇ 'ਚ ਦੁਬਈ ਗਈ ਹੈ ਜਾਂ ਫਿਰ ਛੁੱਟੀਆਂ ਦਾ ਆਨੰਦ ਮਾਨਣ ਲਈ ਗਈ ਹੈ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ। ਉਹ ਬਿਮਾਰ ਹੋਣ ਦੇ ਬਾਵਜੂਦ ਵੀ ਆਪਣੇ ਸੋਸ਼ਲ ਮੀਡੀਆ ਪੇਜ਼ 'ਤੇ ਵੀਡੀਓ ਸ਼ੇਅਰ ਕਰਨਾ ਨਹੀਂ ਭੁੱਲ ਰਹੀ ਹੈ। ਬੀਤੇ ਦਿਨ ਉਨ੍ਹਾਂ ਨੇ ਯੈਲੋ ਕਲਰ ਟਾਪ 'ਚ ਇਕ ਵੀਡੀਓ ਸ਼ੇਅਰ ਕੀਤਾ ਹੈ। ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਉਹ ਜਲਦ ਠੀਕ ਹੋ ਜਾਵੇਗੀ ਅਤੇ ਉਸ ਦਾ ਬੇਮਿਸਾਲ ਅੰਦਾਜ਼ ਫਿਰ ਤੋਂ ਦੇਖਣ ਨੂੰ ਮਿਲੇਗਾ।