ਪੰਜਾਬੀ ਗੀਤ ‘ਤੇ ਵਿੱਕੀ ਕੌਸ਼ਲ ਦੇ ਨਾਲ ਡਾਂਸ ਕਰਦੇ ਨਜ਼ਰ ਆਏ ਹਾਰਡੀ ਸੰਧੂ, ਕਲਾਕਾਰ ਤੇ ਪ੍ਰਸ਼ੰਸਕ ਕਰ ਰਹੇ ਨੇ ਤਾਰੀਫ਼

written by Lajwinder kaur | December 19, 2022 06:29pm

Harrdy Sandhu and Vicky Kaushal dance video: ਮਸ਼ਹੂਰ ਪੰਜਾਬੀ ਗਾਇਕ ਹਾਰਡੀ ਸੰਧੂ ਜਿਨ੍ਹਾਂ ਦਾ ਇੰਨ੍ਹੀਂ ਦਿਨੀਂ ਬਾਲੀਵੁੱਡ ਵਿੱਚ ਪੂਰਾ ਜਾਦੂ ਚੱਲ ਰਿਹਾ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਗੋਵਿੰਦਾ ਨਾਮ ਮੇਰਾ ਫ਼ਿਲਮ ਵਿੱਚ ‘ਕਿਆ ਬਾਤ ਹੈ 2.0’ ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਯੂਟਿਊਬ ਉੱਤੇ 48 ਮਿਲੀਅਨ ਤੋਂ ਵੱਧ ਵਿਊਜ਼ ਇਸ ਮਿਊਜ਼ਿਕ ਵੀਡੀਓ ਉੱਤੇ ਆ ਚੁੱਕੇ ਹਨ। ਕਲਾਕਾਰ ਅਤੇ ਪ੍ਰਸ਼ੰਸਕ ਇਸ ਗੀਤ ਉੱਤੇ ਰੀਲਜ਼ ਬਣਾ ਰਹੇ ਹਨ। ਹਾਰਡੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਨ੍ਹਾਂ ਨੇ ਆਪਣਾ ਇੱਕ ਨਵਾਂ ਵੀਡੀਓ ਵਿੱਕੀ ਕੌਸ਼ਲ ਦੇ ਨਾਲ ਸ਼ੇਅਰ ਕੀਤਾ ਹੈ, ਜਿਸ ਵਿੱਚ ਦੋਵੇਂ ਕਲਾਕਾਰ ਥਿਰਕਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਸੁਜ਼ੈਨ ਖ਼ਾਨ ਨੇ ਆਪਣੇ ਬੁਆਏਫ੍ਰੈਂਡ ਦੇ ਜਨਮਦਿਨ ‘ਤੇ ਪਾਈ ਖ਼ਾਸ ਪੋਸਟ, ਫਿਰ ਰਿਤਿਕ ਰੋਸ਼ਨ ਨੇ ਕਰ ਦਿੱਤਾ ਅਜਿਹਾ ਕਮੈਂਟ

inside image of harrdy and vicky image source: Instagram

ਹਾਰਡੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਵਿੱਚ ਦੇਖ ਸਕਦੇ ਹੋ ਵਿੱਕੀ ਜੋਕਿ ਚਿੱਟੇ ਰੰਗ ਦੇ ਆਊਟਫਿੱਟ ਵਿੱਚ ਜਦੋਂ ਕਿ ਹਾਰਡੀ ਕਾਲੇ ਰੰਗ ਵਾਲੇ ਪਹਿਰਾਵੇ ਵਿੱਚ ਨਜ਼ਰ ਆ ਰਹੇ ਹਨ। ਦੋਵੇਂ ‘ਕਿਆ ਬਾਤ 2.0’ ਗੀਤ ਉੱਤੇ ਆਪਣੇ ਸ਼ਾਨਦਾਰ ਡਾਂਸ ਦਾ ਪ੍ਰਦਰਸ਼ਨ ਕਰਦੇ ਹੋਏ ਦਿਖਾਈ ਦੇ ਰਹੇ ਹਨ। ਫੈਨਜ਼ ਨੂੰ ਵੀ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਕ੍ਰਿਕੇਟਰ ਹਰਭਜਨ ਸਿੰਘ ਨੇ ਵੀ ਕਮੈਂਟ ਕਰਕੇ ਤਾਰੀਫ ਕੀਤੀ ਹੈ।

image Source : Instagram

 

 

ਜੇ ਗੱਲ ਕਰੀਏ ਹਾਰਡੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਗਾਇਕੀ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ਵਿੱਚ ਵੀ ਕੰਮ ਕਰ ਰਹੇ ਹਨ। ਉਹ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਹਨ। ਅਖੀਰਲੀ ਵਾਰ ਉਹ ਫ਼ਿਲਮ ‘ਕੋਡ ਨੇਮ ਤਿਰੰਗਾ’ ਵਿੱਚ ਅਦਾਕਾਰਾ ਪ੍ਰੀਨਿਤੀ ਚੋਪੜਾ ਦੇ ਨਾਲ ਨਜ਼ਰ ਆਏ ਸਨ।

harrdy sandhu shared pic with wife zenita sandhu image source: Instagram

 

View this post on Instagram

 

A post shared by Harrdy Sandhu (@harrdysandhu)

You may also like