ਸੁਜ਼ੈਨ ਖ਼ਾਨ ਨੇ ਆਪਣੇ ਬੁਆਏਫ੍ਰੈਂਡ ਦੇ ਜਨਮਦਿਨ ‘ਤੇ ਪਾਈ ਖ਼ਾਸ ਪੋਸਟ, ਫਿਰ ਰਿਤਿਕ ਰੋਸ਼ਨ ਨੇ ਕਰ ਦਿੱਤਾ ਅਜਿਹਾ ਕਮੈਂਟ

written by Lajwinder kaur | December 19, 2022 04:56pm

Sussanne Khan pens heartfelt note for boyfriend Arslan Goni: ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਅੱਜ ਉਨ੍ਹਾਂ ਦੇ ਬੁਆਏਫ੍ਰੈਂਡ ਦਾ ਜਨਮਦਿਨ ਹੈ, ਜਿਸ ਕਰਕੇ ਇੱਕ ਇੰਸਟਾ ਰੀਲ ਸ਼ੇਅਰ ਕਰਦੇ ਹੋਏ, ਸੁਜ਼ੈਨ ਨੇ ਆਪਣੇ ਦਿਲ ਦੀ ਗੱਲ ਲਿਖੀ ਹੈ । ਇਸ ਪੋਸਟ ਦੇ ਰਾਹੀਂ ਉਨ੍ਹਾਂ ਨੇ ਆਪਣੇ ਬੁਆਏਫ੍ਰੈਂਡ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਅਭਿਨੇਤਾ ਰਿਤਿਕ ਰੋਸ਼ਨ ਨੇ ਵੀ ਕਮੈਂਟ ਸੈਕਸ਼ਨ 'ਚ ਸੁਜ਼ੈਨ ਖ਼ਾਨ ਦੇ ਬੁਆਏਫ੍ਰੈਂਡ ਲਈ ਟਿੱਪਣੀ ਕੀਤੀ ਹੈ, ਜਿਸ ਨੇ ਸਭ ਦਾ ਧਿਆਨ ਖਿੱਚਿਆ ਹੈ।

ਹੋਰ ਪੜ੍ਹੋ : ਮਨਕੀਰਤ ਔਲਖ ਨੇ ਬਣਾਇਆ ਬੇਟੇ ਦਾ ਇੰਸਟਾਗ੍ਰਾਮ ਅਕਾਊਂਟ, ਬੇਹੱਦ ਕਿਊਟ ਤਸਵੀਰ ਕੀਤੀ ਸਾਂਝੀ

Sussanne Khan image image source: Instagram

ਸੁਜ਼ੈਨ ਖ਼ਾਨ ਦੁਆਰਾ ਸ਼ੇਅਰ ਕੀਤੀ ਗਈ ਰੀਲ ਵਿੱਚ, ਉਹ ਆਪਣੇ ਬੁਆਏਫ੍ਰੈਂਡ ਅਰਸਲਾਨ ਗੋਨੀ ਨਾਲ ਰੋਮਾਂਟਿਕ ਮੂਡ ਵਿੱਚ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਸੁਜ਼ੈਨ ਨੇ ਅਰਸਲਾਨ ਨਾਲ ਆਪਣੇ ਖੂਬਸੂਰਤ ਪਲਾਂ ਨੂੰ ਸ਼ੇਅਰ ਕੀਤਾ ਹੈ ਜੋ ਉਸ ਲਈ ਕਾਫੀ ਯਾਦਗਾਰ ਰਹੇ ਹਨ। ਸੁਜ਼ੈਨ ਖ਼ਾਨ ਨੇ ਇਸ ਰੀਲ ਦੇ ਨਾਲ ਕੈਪਸ਼ਨ ਵਿੱਚ ਲਿਖਿਆ – ‘ਜਨਮਦਿਨ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਮੇਰੀ ਜਾਨ’।

Sussanne Khan shares mushy wish to Arslan Goni image source: Instagram

ਸੁਜ਼ੈਨ ਨੇ ਅੱਗੇ ਲਿਖਿਆ, 'ਤੁਸੀਂ ਉਹ ਖ਼ਾਸ ਸਖ਼ਸ਼ ਹੋ ਜਿਸ ਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਮਿਲੀ ਹਾਂ...ਤੁਸੀਂ ਹਮੇਸ਼ਾ ਮੈਨੂੰ ਜੀਵਨ ਵਿੱਚ ਜੋ ਵੀ ਕਰਦੀ ਹਾਂ ਉਸ ਵਿੱਚ ਇੱਕ ਬਿਹਤਰ ਵਿਅਕਤੀ ਬਣਨ ਲਈ ਪ੍ਰੇਰਿਤ ਕਰਦੇ ਹੋ...ਤੁਸੀਂ ਮੇਰੇ ਪਿਆਰ ਦੀ ਪਰਿਭਾਸ਼ਾ ਹੋ...ਹੁਣ ਤੋਂ ਲੈ ਕੇ ਸਮੇਂ ਦੇ ਅੰਤ ਤੱਕ ਅਤੇ ਇਸ ਤੋਂ ਬਾਅਦ, ਅਸੀਂ ਇਹ ਜੀਵਨ ਜੀਵਾਂਗੇ’। ਸੁਜ਼ੈਨ ਖ਼ਾਨ ਨੇ #ArSu ਟੈਗ ਵੀ ਸਾਂਝਾ ਕੀਤਾ ਹੈ।

INSIDE IMAGE OF SUSHAN KHAN image source: Instagram

ਸੁਜ਼ੈਨ ਖ਼ਾਨ ਦੇ ਸਾਬਕਾ ਪਤੀ ਰਿਤਿਕ ਰੋਸ਼ਨ ਨੇ ਵੀ ਇਸ ਪੋਸਟ 'ਤੇ ਟਿੱਪਣੀ ਕੀਤੀ ਹੈ। ਰਿਤਿਕ ਰੋਸ਼ਨ ਨੇ ਕਮੈਂਟ ਸੈਕਸ਼ਨ ਵਿੱਚ ਲਿਖਿਆ- ਹੈਪੀ ਬਰਥਡੇ ਅਰਸਲਾਨ ਤੇ ਨਾਲ ਹੀ ਰਿਤਿਕ ਰੋਸ਼ਨ ਨੇ ਇੱਕ ਪੰਚ ਵਾਲਾ, ਹਾਰਟ ਵਾਲਾ ਅਤੇ ਜੱਫੀ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ। ਸੰਜੇ ਕਪੂਰ, ਨੀਲਮ ਕੋਠਾਰੀ ਅਤੇ ਸੋਨਾਲੀ ਬੇਂਦਰੇ ਨੇ ਵੀ ਸੁਜ਼ੈਨ ਦੀ ਪੋਸਟ 'ਤੇ ਟਿੱਪਣੀ ਕੀਤੀ ਹੈ ਅਤੇ ਅਰਸਲਾਨ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

 

 

View this post on Instagram

 

A post shared by Sussanne Khan (@suzkr)

You may also like