ਮਨਕੀਰਤ ਔਲਖ ਨੇ ਬਣਾਇਆ ਬੇਟੇ ਦਾ ਇੰਸਟਾਗ੍ਰਾਮ ਅਕਾਊਂਟ, ਬੇਹੱਦ ਕਿਊਟ ਤਸਵੀਰ ਕੀਤੀ ਸਾਂਝੀ

written by Lajwinder kaur | December 19, 2022 04:14pm

Mankirt Aulakh's son Imtiyaz Aulakh's instagram page: ਪੰਜਾਬੀ ਗਾਇਕ ਮਨਕੀਰਤ ਔਲਖ ਜਦੋਂ ਇਸ ਸਾਲ ਆਪਣੀ ਜ਼ਿੰਦਗੀ ਦੇ ਤਣਾਅ ਵਾਲੇ ਸਮੇਂ ਵਿੱਚੋਂ ਲੰਘ ਰਹੇ ਸਨ ਤਾਂ ਉਸ ਸਮੇਂ ਪਰਮਾਤਮਾ ਨੇ ਗਾਇਕ ਦੀ ਜ਼ਿੰਦਗੀ ਵਿੱਚ ਇੱਕ ਖੁਸ਼ੀ ਭੇਜ ਦਿੱਤੀ ਸੀ। ਜਿਸ ਨੇ ਉਨ੍ਹਾਂ ਨੂੰ ਕਾਫੀ ਜ਼ਿਆਦਾ ਹਿੰਮਤ ਅਤੇ ਜ਼ਿੰਦਗੀ ਦਾ ਨਵਾਂ ਰਾਹ ਦਿਖਾਇਆ। ਜੀ ਹਾਂ ਜੂਨ ਮਹੀਨੇ ਵਿੱਚ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਸੀ, ਜਿਸ ਦੀ ਜਾਣਕਾਰੀ ਖੁਦ ਮਨਕੀਰਤ ਔਲਖ ਨੇ ਦਿੱਤੀ ਸੀ। ਉਨ੍ਹਾਂ ਨੇ ਆਪਣੇ ਪੁੱਤਰ ਦੇ ਨਾਮ ਦੇ ਨਾਲ ਚਿਹਰਾ ਵੀ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰ ਦਿੱਤਾ ਸੀ। ਹਾਲ ਵਿੱਚ ਉਨ੍ਹਾਂ ਦਾ ਪੁੱਤਰ ਕੈਨੇਡਾ ਤੋਂ ਭਾਰਤ ਆਇਆ ਹੈ।

ਹੋਰ ਪੜ੍ਹੋ : ਗਾਇਕ ਕਾਕਾ ਨੇ ਸਾਂਝੀ ਕੀਤੀ ਅਜਿਹੀ ਤਸਵੀਰ, ਲੋਕ ਪੁੱਠੀ ਕਿਤਾਬ ਨੂੰ ਲੈ ਕੇ ਕਰ ਰਹੇ ਨੇ ਟ੍ਰੋਲ

mankirat with son

ਇਨ੍ਹੀਂ ਦਿਨੀਂ ਮਨਕੀਰਤ ਆਪਣੇ ਬੇਟੇ ਇਮਤਿਆਜ਼ ਸਿੰਘ ਔਲਖ ਦੇ ਨਾਲ ਖ਼ਾਸ ਸਮਾਂ ਬਿਤਿਆ ਰਹੇ ਹਨ। ਪਿਤਾ ਬਣਨ ਤੋਂ ਬਾਅਦ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ, ਜਿਸ ਕਰਕੇ ਉਹ ਅਕਸਰ ਹੀ ਆਪਣੇ ਪੁੱਤਰ ਦੀਆਂ ਕਿਊਟ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਇਸ ਸਿਲਸਿਲੇ ਦੇ ਚੱਲਦੇ ਉਨ੍ਹਾਂ ਨੇ ਆਪਣੇ ਪੁੱਤਰ ਇਮਤਿਆਜ਼ ਦਾ ਇੰਸਟਾਗ੍ਰਾਮ ਅਕਾਊਂਟ ਵੀ ਬਣਾ ਦਿੱਤਾ ਹੈ।

Mankirt Aulakh news

ਦੱਸ ਦੇਈਏ ਕਿ ਮਨਕੀਰਤ ਨੇ ਹਾਲ ਹੀ ਵਿੱਚ ਬੇਟੇ ਇਮਤਿਆਜ਼ ਦਾ ਪੰਜਾਬ ਵਿੱਚ ਸਵਾਗਤ ਕੀਤਾ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤੀਆਂ ਗਈਆਂ ਸੀ। ਫਿਲਹਾਲ ਮਨਕੀਰਤ ਨੇ ਬੇਟੇ ਦਾ ਸੋਸ਼ਲ ਅਕਾਊਂਟ ਵੀ ਪ੍ਰਸ਼ੰਸ਼ਕਾਂ ਨਾਲ ਸ਼ੇਅਰ ਕੀਤਾ ਹੈ। ਇਸ ਪੇਜ਼ ਉੱਤੇ ਦੋ ਤਸਵੀਰਾਂ ਸ਼ੇਅਰ ਕਰ ਦਿੱਤੀਆਂ ਗਈਆਂ ਹਨ, ਜਿਸ ਵਿੱਚ ਇਮਤਿਆਜ਼ ਦੀਆਂ ਕਿਊਟ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ।

ਮਨਕੀਰਤ ਔਲਖ ਨੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਬੇਟੇ ਦਾ ਸੋਸ਼ਲ ਅਕਾਊਂਟ ਲਿੰਕ ਸ਼ੇਅਰ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਬੇਟੇ ਦੇ ਸਵਾਗਤ ਦੀ ਕਿਊਟ ਤਸਵੀਰ ਸਾਂਝੀ ਕੀਤੀ ਹੈ। ਇਮਤਿਆਜ਼ ਦਾ ਅਕਾਊਂਟ ਬਣਦੇ ਹੀ ਉਸ ਉੱਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਫਾਲੋ ਵੀ ਕਰ ਲਿਆ ਹੈ।ਹਜ਼ਾਰਾਂ ਫਾਲੋਅਰਜ਼ ਹੋ ਵੀ ਗਏ ਹਨ। ਦੱਸ ਦਈਏ ਇਸ ਇੰਸਟਾਗ੍ਰਾਮ ਨੂੰ ਇਮਤਿਆਜ਼ ਦੇ ਪਾਪਾ ਯਾਨੀਕਿ ਮਨਕੀਰਤ ਔਲਖ ਵੱਲੋਂ ਮੈਨੇਜ ਕੀਤਾ ਜਾਵੇਗਾ।

Mankirt Aulakh son image

ਵਰਕਫਰੰਟ ਦੀ ਗੱਲ ਕਰਿਏ ਤਾਂ ਮਨਕੀਰਤ ਔਲਖ ਇਨ੍ਹੀਂ ਦਿਨੀਂ ਪਰਿਵਾਰ ਨਾਲ ਖਾਸ ਸਮਾ ਬਤੀਤ ਕਰ ਰਹੇ ਹਨ। ਜਿਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਕਲਾਕਾਰ ਲਗਾਤਾਰ ਪ੍ਰਸ਼ੰਸ਼ਕਾਂ ਨਾਲ ਵੀ ਸਾਂਝੀਆਂ ਕਰ ਰਹੇ ਹਨ। ਪਿੱਛੇ ਜਿਹੇ ਉਹ ਦੁਬਈ ਵੀ ਘੁੰਮ ਕੇ ਆਏ ਨੇ।

 

View this post on Instagram

 

A post shared by Imtiyaz Aulakh (@imtiyazaulakh)

You may also like