ਗਾਇਕ ਕਾਕਾ ਨੇ ਸਾਂਝੀ ਕੀਤੀ ਅਜਿਹੀ ਤਸਵੀਰ, ਲੋਕ ਪੁੱਠੀ ਕਿਤਾਬ ਨੂੰ ਲੈ ਕੇ ਕਰ ਰਹੇ ਨੇ ਟ੍ਰੋਲ

Written by  Lajwinder kaur   |  December 19th 2022 03:27 PM  |  Updated: December 19th 2022 03:27 PM

ਗਾਇਕ ਕਾਕਾ ਨੇ ਸਾਂਝੀ ਕੀਤੀ ਅਜਿਹੀ ਤਸਵੀਰ, ਲੋਕ ਪੁੱਠੀ ਕਿਤਾਬ ਨੂੰ ਲੈ ਕੇ ਕਰ ਰਹੇ ਨੇ ਟ੍ਰੋਲ

Singer Kaka news: ਪੰਜਾਬ ਦੇ ਮਸ਼ਹੂਰ ਗਾਇਕ ਕਾਕਾ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ। ਇੰਨ੍ਹੀਂ ਦਿਨੀਂ ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਕਾਕਾ ਮੁੜ ਇੱਕ ਵਾਰ ਸੁਰਖੀਆਂ ‘ਚ ਛਾਏ ਹੋਏ ਹਨ, ਪਰ ਇਸ ਦਾ ਕਾਰਨ ਉਨ੍ਹਾਂ ਦਾ ਕੋਈ ਗੀਤ ਨਹੀਂ ਸਗੋਂ, ਇੱਕ ਤਸਵੀਰ ਹੈ। ਜਿਸ ਕਰਕੇ ਉਨ੍ਹਾਂ ਦੀ ਪੋਸਟ ਉੱਤੇ ਫਨੀ ਕਮੈਂਟ ਕਰਕੇ ਯੂਜ਼ਰਸ ਗਾਇਕ ਨੂੰ ਟ੍ਰੋਲ ਕਰ ਰਹੇ ਹਨ।

ਹੋਰ ਪੜ੍ਹੋ : ਕਿਲੀ ਪੌਲ ਨੇ ਆਪਣੀ ਭੈਣ ਨਾਲ ਪੰਜਾਬੀ ਗੀਤ ‘ਲੌਂਗ ਲਾਚੀ’ ‘ਤੇ ਕੀਤਾ ਡਾਂਸ, ਗਾਇਕਾ ਮੰਨਤ ਨੂਰ ਨੇ ਦਿੱਤੀ ਇਹ ਪ੍ਰਤੀਕਿਰਿਆ

singer kaka give pose with book

ਕਾਕਾ ਨੇ ਤਸਵੀਰ ਖਿਚਵਾਉਣ ਦੇ ਚੱਕਰ ‘ਚ ਕਿਤਾਬ ਪੁੱਠੀ ਫੜੀ ਹੋਈ ਹੈ। ਜਾਂ ਤਾਂ ਉਸ ਨੇ ਜਾਣ ਬੁੱਝ ਕੇ ਪੁੱਠੀ ਕਿਤਾਬ ਫੜੀ ਤੇ ਜਾਂ ਫਿਰ ਫੋਟੋ ਖਿਚਵਾਉਣ ਦੀ ਕਾਹਲੀ ‘ਚ ਉਸ ਨੇ ਕਿਤਾਬ ‘ਤੇ ਧਿਆਨ ਨਹੀਂ ਦਿੱਤਾ। ਖੈਰ ਜੋ ਵੀ ਵਜ੍ਹਾ ਹੋਵੇ, ਹੁਣ ਇਸ ਵਜ੍ਹਾ ਕਰਕੇ ਕਾਕੇ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਟਰੋਲ ਕੀਤਾ ਜਾ ਰਿਹਾ ਹੈ। ਲੋਕ ਪੁੱਠੀ ਕਿਤਾਬ ਫੜਨ ਲਈ ਉਸ ਦਾ ਮਜ਼ਾਕ ਉਡਾ ਰਹੇ ਹਨ। ਆਪਣੀ ਤਸਵੀਰ ਸ਼ੇਅਰ ਕਰਦਿਆਂ ਵੀ ਕਾਕੇ ਨੇ ਕੈਪਸ਼ਨ ਵਿੱਚ ਲਿਖਿਆ ਹੈ- ‘Australia Tour February ch, ??…ਪਹਿਲਾਂ ਇੱਕ ਗੇੜਾ Russia ਦਾ ਲੈ ਆਵਾ ??

ਨੋਟ:- ਇਹ ਕਿਤਾਬ ਦੋਸਤ ਦੀ ਹੈ, ਫੋਟੋ ਵਸਤੇ ਲਈ ਹੈ, ਹੁਣ ਕੋਈ ਨਾ ਪੁੱਛੋ ਕਿਤਾਬ ਉਲਟੀ ਕਿਉਂ ਹੈ’।

singer kaka comments

ਲੋਕ ਕਾਕੇ ਦੀ ਇਸ ਪੋਸਟ ‘ਤੇ ਖੂਬ ਕਮੈਂਟ ਕਰ ਰਹੇ ਹਨ। ਇੱਕ ਸ਼ਖਸ ਨੇ ਲਿਖਿਆ, ‘ਕਾਕਾ ਗਲਤ ਨਹੀਂ ਹੋ ਸਕਦਾ, ਸ਼ਾਇਦ ਮੈਂ ਹੀ ਫੋਨ ਪੁੱਠਾ ਫੜਿਆ ਹੈ।’ ਇੱਕ ਹੋਰ ਯੂਜ਼ਰ ਨੇ ਲਿਖਿਆ, ‘ਦੂਜੀ ਤਸਵੀਰ ‘ਚ ਕਿਤਾਬ ਉਲਟੀ ਹੈ।’ ਇੱਕ ਹੋਰ ਯੂਜ਼ਰ ਨੇ ਲਿਖਿਆ, ‘ਉਸਤਾਦ ਜੀ ਨੇ ਕਿਤਾਬ ਸਹੀ ਫੜੀ ਹੈ, ਆਪਾਂ ਹੀ ਗਲਤ ਹਾਂ।’ ਇੱਕ ਹੋਰ ਸ਼ਖਸ ਨੇ ਮਜ਼ਾਕ ਉਡਾਉਂਦੇ ਹੋਏ ਲਿਖਿਆ, ‘ਜਲਦਬਾਜ਼ੀ ‘ਚ ਲੱਗਦਾ ਹੈ ਕਿ ਕਿਤਾਬ ਪੁੱਠੀ ਫੜ ਲਈ ਜਾਂ ਫਿਰ ਕੁੱਝ ਨਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ।

ਵਰਕਫਰੰਟ ਦੀ ਗੱਲ ਕਰੀਏ ਤਾਂ ਕਾਕਾ ਅਗਲੇ ਸਾਲ ਯਾਨੀਕਿ 2023 ‘ਚ ਆਸਟਰੇਲੀਆ ਟੂਰ ਕਰਨ ਜਾ ਰਿਹਾ ਹੈ। ਹਾਲ ਹੀ ‘ਚ ਗਾਇਕ ਨੇ ਕੈਨੇਡਾ ‘ਚ ਟੂਰ ਕੀਤਾ ਸੀ, ਜੋ ਕਿ ਜ਼ਬਰਦਸਤ ਹਿੱਟ ਰਿਹਾ ਸੀ। ਕਾਕਾ ਦੀ ਗਾਇਕੀ ਦਾ ਸਫ਼ਰ ਸਾਲ 2019 ਵਿੱਚ ਸ਼ੁਰੂ ਹੋਇਆ ਸੀ। ਥੋੜੇ ਹੀ ਸਮੇਂ ਵਿੱਚ ਆਪਣੇ ਲਿਖੇ ਅਤੇ ਗਾਏ ਗੀਤਾਂ ਨਾਲ ਕਾਕਾ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਵੱਖਰੀ ਪਛਾਣ ਮਿਲੀ। ਹੁਣ ਤੱਕ ਕਾਕਾ ਲਿਬਾਸ, ਟੈਂਪਰੇਰੀ ਪਿਆਰ, ਤੀਜੀ ਸੀਟ, ਕਹਿ ਲੈਣਦੇ, ਮਿੱਟੀ ਦੇ ਟਿੱਬੇ ਦੇ ਵਰਗੇ ਕਈ ਹਿੱਟ ਗੀਤ ਦਿੱਤੇ ਹਨ । ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network