
Kili Paul dance video: ਤਨਜ਼ਾਨੀਆ ਦੇ ਸੋਸ਼ਲ ਮੀਡੀਆ ਸੁਪਰਸਟਾਰ ਕਿਲੀ ਪੌਲ ਜੋ ਕਿ ਆਪਣੀ ਵੀਡੀਓਜ਼ ਨੂੰ ਲੈ ਕੇ ਇੰਟਰਨੈੱਟ ਉੱਤੇ ਛਾਏ ਰਹਿੰਦੇ ਹਨ। ਇੰਨ੍ਹੀ ਦਿਨੀਂ ਕਿਲੀ ਪੌਲ ਨੂੰ ਪੰਜਾਬੀ ਗੀਤਾਂ ਦਾ ਖ਼ੁਮਾਰ ਚੜ੍ਹਿਆ ਹੋਇਆ ਹੈ। ਜਿਸ ਕਰਕੇ ਕਦੇ ਉਹ ਪੰਜਾਬੀ ਗੀਤ ਗਾਉਂਦੇ ਹੋਏ ਨਜ਼ਰ ਆਉਂਦੇ ਨੇ ਤੇ ਕਦੇ ਚਰਚਿਤ ਗੀਤਾਂ ਉੱਤੇ ਆਪਣੀ ਡਾਂਸ ਵੀਡੀਓਜ਼ ਬਣਾ ਕੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ।
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਤੇ 'ਅਨੁਪਮਾ' ਫੇਮ ਰੂਪਾਲੀ ਗਾਂਗੁਲੀ ਇਕੱਠੀਆਂ ਆਈਆਂ ਨਜ਼ਰ, ਦੋਵਾਂ ਨੇ ਕੀਤੀ ਖੂਬ ਮਸਤੀ

ਉਹ ਅਕਸਰ ਭਾਰਤੀ ਗਾਣਿਆਂ ‘ਤੇ ਰੀਲਜ਼ ਬਣਾਉਂਦਾ ਰਹਿੰਦਾ ਹੈ। ਉਸ ਦੀਆਂ ਵੀਡੀਓਜ਼ ਨੂੰ ਭਾਰਤ ‘ਚ ਖੂਬ ਪਸੰਦ ਕੀਤਾ ਜਾਂਦਾ ਹੈ। ਕਿਲੀ ਤੇ ਉਸ ਦੀ ਭੈਣ ਨੀਮਾ ਪੌਲ ਹਿੰਦੀ ਤੇ ਪੰਜਾਬੀ ਗਾਣਿਆਂ ਦੇ ਦੀਵਾਨੇ ਹਨ। ਉਹ ਅਕਸਰ ਕਈ ਪੰਜਾਬੀ ਗਾਣਿਆਂ ‘ਤੇ ਰੀਲਾਂ ਬਣਾਉਂਦੇ ਰਹਿੰਦੇ ਹਨ।
ਹਾਲ ਹੀ ‘ਚ ਕਿਲੀ ਪੌਲ ਤੇ ਉਸ ਦੀ ਭੈਣ ਨੀਮਾ ਨੇ ਸੁਪਰ ਹਿੱਟ ਪੰਜਾਬੀ ਗੀਤ ‘ਲੌਂਗ ਲਾਚੀ’ ਉੱਤੇ ਆਪਣੀ ਡਾਂਸ ਵੀਡੀਓ ਬਣਾਈ ਹੈ। ਦੱਸ ਦਈਏ ਇਸ ਗੀਤ ਨੂੰ ਨਾਮੀ ਗਾਇਕਾ ਮੰਨਤ ਨੂਰ ਨੇ ਗਿਆ ਹੈ। ਜਿਸ ਕਰਕੇ ਜਦੋਂ ਇਹ ਵੀਡੀਓ ਗਾਇਕਾ ਨੇ ਦੇਖੀ ਤਾਂ ਉਹ ਆਪਣੀ ਪ੍ਰਤੀਕਿਰਿਆ ਦੇਣ ਤੋਂ ਆਪਣੇ ਆਪ ਨੂੰ ਨਹੀਂ ਰੋਕ ਸਕਿਆ।

ਇਸ ਵੀਡੀਓ ਵਿੱਚ ਦੇਖ ਸਕਦੇ ਹੋ ਨੀਮਾ ਪੌਲ ਡਾਂਸ ਕਰਦੀ ਨਜ਼ਰ ਆ ਰਹੀ ਹੈ ਤੇ ਉਨ੍ਹਾਂ ਦਾ ਭਰਾ ਕਿਲੀ ਪੌਲ ਉਸ ਦਾ ਸਾਥ ਦੇ ਰਿਹਾ ਹੈ। ਕਿਲੀ ਤੇ ਨੀਮਾ ਪੌਲ ਦੇ ਇਸ ਵੀਡੀਓ ਉੱਤੇ ਵੱਡੀ ਗਿਣਤੀ ਵਿੱਚ ਲਾਈਕ ਚੁੱਕੇ ਹਨ। ਕਿਲੀ ਪੌਲ ਨੇ ਇਹ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, ‘ਇਹ ਮੇਰਾ ਮਨਪਸੰਦ ਗੀਤ ਹੈ। ਮੈਂ ਨੀਮਾ ਨੂੰ ਇਸ ਗਾਣੇ ‘ਤੇ ਡਾਂਸ ਕਰਨ ਲਈ ਕਿਹਾ ਅਤੇ ਮੈਂ ਵੀ ਖੁਦ ਨੂੰ ਡਾਂਸ ਕਰਨ ਤੋਂ ਰੋਕ ਨਹੀਂ ਸਕਿਆ। ਸਾਨੂੰ ਭਾਵੇਂ ਗਾਣੇ ਦਾ ਮਤਲਬ ਤੇ ਸ਼ਬਦ ਸਮਝ ਨਾ ਆਉਣ, ਪਰ ਅਸੀਂ ਗੀਤ ਦੀ ਵਾਈਬ ਤੇ ਉਸ ਦੀ ਧੁਨ ਨੂੰ ਮਹਿਸੂਸ ਕਰਦੇ ਹਾਂ।
ਕਿਲੀ ਪੌਲ ਦੇ ਇਸ ਵੀਡੀਓ ਨੇ ਗਾਇਕਾ ਮੰਨਤ ਨੂਰ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ ਹੈ। ਮੰਨਤ ਨੂਰ ਨੇ ਕਿਲੀ ਤੇ ਨੀਮਾ ਪੌਲ ਦੀ ਖੂਬ ਤਾਰੀਫ ਕੀਤੀ ਹੈ।

ਦੱਸ ਦਈਏ ਕਿ ਲੌਂਗ ਲਾਚੀ ਗਾਣੇ ਨੂੰ ਮੰਨਤ ਨੂਰ ਨੇ ਆਪਣੀ ਆਵਾਜ਼ ਦਿੱਤੀ ਸੀ। ਇਹ ਗਾਣਾ ਫ਼ਿਲਮ ‘ਚ ਨੀਰੂ ਬਾਜਵਾ, ਅੰਬਰਦੀਪ ਸਿੰਘ ਤੇ ਐਮੀ ਵਿਰਕ ‘ਤੇ ਫਿਲਮਾਇਆ ਗਿਆ ਹੈ। ਇਹ ਭਾਰਤ ਦਾ ਪਹਿਲਾ ਗਾਣਾ ਸੀ ਜਿਸ ਨੇ ਇੱਕ ਬਿਲੀਅਨ ਵਿਊਜ਼ ਦਾ ਰਿਕਾਰਡ ਬਣਾਇਆ ਹੈ। ਇਸ ਗੀਤ ਨੂੰ ਪੂਰੀ ਦੁਨੀਆ ਵੱਲੋਂ ਖੂਬ ਪਿਆਰ ਹਾਸਿਲ ਹੋਇਆ ਸੀ। ਇਸ ਗੀਤ ਦੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਬਾਲੀਵੁੱਡ ਫ਼ਿਲਮ Luka Chuppi ਵਿੱਚ ਵੀ ਰੀਕ੍ਰਿਏਟ ਕਰਕੇ ਵਰਤਿਆ ਗਿਆ ਸੀ।
View this post on Instagram