
Shehnaaz Gill news: ਅਨੁਪਮਾ ਫੇਮ ਅਦਾਕਾਰਾ ਰੂਪਾਲੀ ਗਾਂਗੁਲੀ ਅਤੇ ਸ਼ਹਿਨਾਜ਼ ਗਿੱਲ ਨੇ ਹਾਲ ਹੀ ਵਿੱਚ ਇੱਕ ਵਿਆਹ ਵਿੱਚ ਮਿਲੀਆਂ ਸਨ,ਜਿਸ ਦੀਆਂ ਵੀਡੀਓਜ਼ ਤੇ ਤਸੀਵਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਜਿੱਥੇ ਰੁਪਾਲੀ ਗਾਂਗੁਲੀ ਨੂੰ ਡਾਂਸ ਕਰਨਾ ਪਸੰਦ ਹੈ, ਉੱਥੇ ਹੀ ਸ਼ਹਿਨਾਜ਼ ਗਿੱਲ ਵੀ ਘੱਟ ਮਸਤੀ ਕਰਨ ਵਾਲੀ ਨਹੀਂ ਹੈ। ਦੋਵੇਂ ਅਭਿਨੇਤਰੀਆਂ ਇੱਕ ਦੂਜੇ ਨੂੰ ਬਹੁਤ ਗਰਮਜੋਸ਼ੀ ਨਾਲ ਮਿਲੀਆਂ ਅਤੇ ਫਿਰ ਇਕੱਠੇ ਖੂਬ ਮਸਤੀ ਕਰਦੀਆਂ ਨਜ਼ਰ ਆਈਆਂ। ਰੂਪਾਲੀ ਅਤੇ ਸ਼ਹਿਨਾਜ਼ ਦੀ ਮੁਲਾਕਾਤ ਦਾ ਇਹ ਵੀਡੀਓ ਕਾਫੀ ਕਿਊਟ ਹੈ।
ਹੋਰ ਪੜ੍ਹੋ : ਮਨਕੀਰਤ ਔਲਖ ਨੇ ਆਪਣੇ ਪੁੱਤਰ ਦਾ ਨਵਾਂ ਵੀਡੀਓ ਕੀਤਾ ਸਾਂਝਾ, ਦਾਦੀ ਨਾਲ ਨਜ਼ਰ ਆਇਆ ਨੰਨ੍ਹਾ ਇਮਤਿਆਜ਼

ਸ਼ਹਿਨਾਜ਼ ਗਿੱਲ ਅਤੇ ਰੁਪਾਲੀ ਗਾਂਗੁਲੀ ਕੌਸ਼ਲ ਜੋਸ਼ੀ ਅਤੇ ਹਿਨਾ ਦੇ ਵਿਆਹ ਵਿੱਚ ਇੱਕ ਦੂਜੇ ਨੂੰ ਮਿਲੀਆਂ ਸਨ। ਦੱਸ ਦੇਈਏ ਕਿ ਕੌਸ਼ਲ ਜੋਸ਼ੀ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਮੈਨੇਜਰ ਹਨ। ਉਨ੍ਹਾਂ ਦੇ ਵਿਆਹ 'ਚ ਟੀਵੀ ਇੰਡਸਟਰੀ ਦੇ ਕਈ ਮਸ਼ਹੂਰ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਵਿਆਹ 'ਚ ਰੂਪਾਲੀ ਅਤੇ ਸ਼ਹਿਨਾਜ਼ ਤੋਂ ਇਲਾਵਾ ਕਾਮੇਡੀ ਕਵੀਨ ਭਾਰਤੀ ਸਿੰਘ ਅਤੇ ਹਿਨਾ ਖ਼ਾਨ ਵਰਗੇ ਕਈ ਨਾਮੀ ਸਿਤਾਰੇ ਵੀ ਨਜ਼ਰ ਆਏ।

ਵੀਡੀਓ 'ਚ ਸ਼ਹਿਨਾਜ਼ ਅਤੇ ਰੂਪਾਲੀ ਨੂੰ ਇਕੱਠੇ ਤਸਵੀਰਾਂ ਖਿਚਵਾਉਂਦੇ ਦੇਖਿਆ ਜਾ ਸਕਦਾ ਹੈ, ਜਿਸ ਤੋਂ ਬਾਅਦ ਦੋਵੇਂ ਇਕੱਠੇ ਡਾਂਸ ਕਰਦੀਆਂ ਨਜ਼ਰ ਆ ਰਹੀਆਂ ਹਨ। ਦੋਵੇਂ ਸਿਤਾਰੇ ਐਥਨਿਕ ਪਹਿਰਾਵੇ 'ਚ ਵਿਆਹ 'ਚ ਪਹੁੰਚੀਆਂ ਸਨ। ਜਿੱਥੇ ਸ਼ਹਿਨਾਜ਼ ਗਿੱਲ ਨੇ ਲਾਈਟ ਫਲੋਰਲ ਪ੍ਰਿੰਟਿਡ ਸਾੜ੍ਹੀ ਪਾਈ ਸੀ, ਉੱਥੇ ਹੀ ਰੂਪਾਲੀ ਗਾਂਗੁਲੀ ਲਾਲ ਅਤੇ ਚਿੱਟੇ ਰੰਗ ਦੀ ਸਾੜ੍ਹੀ ‘ਚ ਨਜ਼ਰ ਆਈ।

ਤੁਹਾਨੂੰ ਦੱਸ ਦੇਈਏ ਕਿ ਇੱਕ ਪਾਸੇ ਰੂਪਾਲੀ ਗਾਂਗੁਲੀ ਇਨ੍ਹੀਂ ਦਿਨੀਂ ਆਪਣੇ ਟੀਵੀ ਸ਼ੋਅ ਕਰਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ ਤਾਂ ਦੂਜੇ ਪਾਸੇ ਸ਼ਹਿਨਾਜ਼ ਗਿੱਲ ਆਪਣੇ ਚੈਟ ਸ਼ੋਅ ਅਤੇ ਆਪਣੀਆਂ ਆਉਣ ਵਾਲੀਆਂ ਫਿਲਮਾਂ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਜਲਦ ਹੀ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਕਿਸ ਕਾ ਭਾਈ ਕਿਸ ਕੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ।
View this post on Instagram