ਮਨਕੀਰਤ ਔਲਖ ਨੇ ਆਪਣੇ ਪੁੱਤਰ ਦਾ ਨਵਾਂ ਵੀਡੀਓ ਕੀਤਾ ਸਾਂਝਾ, ਦਾਦੀ ਨਾਲ ਨਜ਼ਰ ਆਇਆ ਨੰਨ੍ਹਾ ਇਮਤਿਆਜ਼

written by Lajwinder kaur | December 13, 2022 12:20pm

Mankirt Aulakh shares his son cute video : ਪੰਜਾਬੀ ਗਾਇਕ ਮਨਕੀਰਤ ਔਲਖ ਅੱਜ ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੇ ਗੀਤਾਂ ਰਾਹੀ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸੇ ਸਾਲ ਉਹ ਇੱਕ ਬੱਚੇ ਦੇ ਪਿਤਾ ਬਣੇ ਹਨ। ਪਰਮਾਤਮਾ ਨੇ ਉਨ੍ਹਾਂ ਨੂੰ ਪੱਤਰ ਦੀ ਦਾਤ ਨਾਲ ਨਿਵਾਜਿਆ ਹੈ। ਮਨਕੀਰਤ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਪੁੱਤਰ ਦਾ ਇੱਕ ਕਿਊਟ ਜਿਹਾ ਵੀਡੀਓ ਸਾਂਝਾ ਕੀਤਾ ਹੈ। ਜੋ ਕਿ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

Mankirt Aulakh Image Source : Instagram

ਹੋਰ ਪੜ੍ਹੋ : ਯੋ ਯੋ ਹਨੀ ਸਿੰਘ ਨੇ ਪ੍ਰੇਮਿਕਾ ਟੀਨਾ ਥਡਾਨੀ ਨਾਲ ਰੋਮਾਂਟਿਕ ਤਸਵੀਰ ਸਾਂਝੀ ਕਰਦੇ ਹੋਏ ਕੀਤਾ ਬਰਥਡੇਅ ਵਿਸ਼,ਪੋਸਟ ਹੋ ਰਹੀ ਹੈ ਵਾਇਰਲ

Mankirt Aulakh son image Image Source : Instagram

ਗਾਇਕ ਮਨਕੀਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਪੁੱਤਰ ਇਮਤਿਆਜ਼ ਸਿੰਘ ਔਲਖ ਦਾ ਇੱਕ ਕਿਊਟ ਜਿਹਾ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਵਿੱਚ ਮਨਕੀਰਤ ਦੀ ਮੰਮੀ ਨੇ ਆਪਣੇ ਪੋਤੇ ਨੂੰ ਗੋਦੀ ਵਿੱਚ ਬਿਠਾਇਆ ਹੋਇਆ ਤੇ ਨਾਲ ਹੀ ਪਾਠ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਵੀਡੀਓ ਵਿੱਚ ਇਮਤਿਆਜ਼ ਦੇ ਕੁਝ ਕਿਊਟ ਜਿਹੇ ਪੋਜ਼ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਪਿਆਰ ਲੁੱਟਾ ਰਹੇ ਹਨ।

Mankirt Aulakh mother and son Image Source : Instagram

ਪਿੱਛੇ ਜਿਹੇ ਮਨਕੀਰਤ ਔਲਖ ਦੁਬਈ ਵਿੱਚ ਛੁੱਟੀਆਂ ਦਾ ਲੁਤਫ ਲੈਂਦੇ ਹੋਏ ਨਜ਼ਰ ਆਏ ਸਨ। ਪਰ ਮਿਊਜ਼ਿਕ ਤੋਂ ਇਲਾਵਾ ਮਨਕੀਰਤ ਔਲਖ ਦਾ ਨਾਮ ਉਸ ਸਮੇਂ ਸੁਰਖੀਆਂ ਵਿੱਚ ਰਿਹਾ ਜਦੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਜਾਂਚ ਚੱਲ ਰਹੀ ਸੀ। ਹਾਲ ਵਿੱਚ ਪੁਲਿਸ ਨੇ ਵੀ ਮਨਕੀਰਤ ਨਾਲ ਪੁੱਛਗਿੱਛ ਕੀਤੀ ਸੀ। ਜਿਸ ਤੋਂ ਬਾਅਦ ਮਨਕੀਰਤ ਔਲਖ ਵੱਲੋਂ ਇੱਕ ਇੰਟਰਵਿਊ ਰਾਹੀਂ ਆਪਣੇ ਦਿਲ ਦੇ ਜ਼ਜਬਾਤ ਖੋਲ੍ਹ ਕੇ ਸਾਹਮਣੇ ਰੱਖੇ ਗਏ ਹਨ। ਜਿਸਦਾ ਇੱਕ ਵੀਡੀਓ ਕਲਿੱਪ ਉਨ੍ਹਾਂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤਾ ਸੀ।

You may also like