
B Praak news: ਨਾਮੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨੂੰ ਲੈਕੇ ਸੁਰਖੀਆਂ ‘ਚ ਰਹਿੰਦਾ ਹੈ। ਹੁਣ ਬੀ ਪਰਾਕ ਨਾਲ ਜੁੜੀ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ।
ਬੀ ਪਰਾਕ ਤੇ ਉਨ੍ਹਾਂ ਦੀ ਪਤਨੀ ਮੀਰਾ ਬੱਚਨ ਨੇ ਮੋਹਾਲੀ ‘ਚ ਆਪਣਾ ਰੈਸਟੋਰੈਂਟ ਖੋਲਿਆ ਹੈ, ਜੋੜੇ ਨੇ ਰੈਸਟੋਰੈਂਟ ਦੀ ਸ਼ਾਨਦਾਰ ਓਪਨਿੰਗ ਪਾਰਟੀ ਦਿੱਤੀ। ਜਿਸ ਵਿੱਚ ਦੋਵਾਂ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਸ਼ਿਰਕਤ ਕੀਤੀ। ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਹੋਰ ਪੜ੍ਹੋ : ਬੀਰ ਸਿੰਘ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ‘ਚ ਪਹੁੰਚੇ ਕਈ ਨਾਮੀ ਕਲਾਕਾਰ, ਦੇਖੋ ਤਸਵੀਰਾਂ

ਬੀ ਪਰਾਕ ਨੇ ਇਸ ਬਾਰੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਆਪਣੀ ਖੁਸ਼ੀ ਨੂੰ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ। ਬੀ ਪਰਾਕ ਤੇ ਮੀਰਾ ਦੇ ਨਾਂ ਨੂੰ ਮਿਲਾ ਕੇ ਇਸ ਰੈਸਟੋਰੈਂਟ ਦਾ ਨਾਂ ਰੱਖਿਆ ਹੈ। ਇਸ ਓਪਨਿੰਗ ਰੈਸਟੋਰੈਂਟ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।

ਦੱਸ ਦਈਏ ਕਿ ਜੋੜੇ ਨੇ ਇਸ ਜਗ੍ਹਾ ਦਾ ਨਾਂ ‘ਮੀਰਾਕ’ ਰੈਸਟੋਰੈਂਟ ਰੱਖਿਆ ਹੈ। ਇਥੇ ਤੁਹਾਨੂੰ ਦੁਨੀਆ ਦੇ ਹਰ ਪਕਵਾਨ ਦਾ ਜ਼ਾਇਕਾ ਮਿਲੇਗਾ।

ਬੀ ਪਰਾਕ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰ ਲਿਖਿਆ, ‘ਆਖਰਕਾਰ ਪਰਮਾਤਮਾ ਦੀ ਕਿਰਪਾ ਨਾਲ ਸਾਡਾ ਸੁਫਨਾ ਪੂਰਾ ਹੋਣ ਜਾ ਰਿਹਾ ਹੈ...ਟਰਾਈਸਿਟੀ ਦਾ ਬੈਸਟ ਰੈਸਟੋਰੈਂਟ ਜਿੱਥੇ ਤੁਹਾਨੂੰ ਦੁਨੀਆ ਦੀ ਹਰ ਡਿਸ਼ ਦਾ ਸਵਾਦ ਮਿਲੇਗਾ...ਅਰੇਬੀਅਨ ਨਾਈਟਸ ਦੇ ਨਾਲ ਇਸ ਬੁੱਧਵਾਰ ਨੂੰ ਰੈਸਟੋਰੈਂਟ ਦੇ ਦਰਵਾਜ਼ੇ ਤੁਹਾਡੇ ਸਾਰਿਆਂ ਲਈ ਖੁੱਲ੍ਹਣ ਜਾ ਰਹੇ ਹਨ’। ਇਸ ਦੇ ਨਾਲ ਹੀ ਬੀ ਪਰਾਕ ਨੇ ਰੈਸਟੋਰੈਂਟ ਦੀ ਗਰੈਂਡ ਓਪਨਿੰਗ ਦੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
ਬੀ ਪਰਾਕ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਹਨ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਇਸ ਤੋਂ ਇਲਾਵਾ ਉਹ ਕਈ ਫ਼ਿਲਮਾਂ ਵਿੱਚ ਵੀ ਆਪਣੇ ਮਿਊਜ਼ਿਕ ਅਤੇ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ। ਆਪਣੀ ਮਿਹਨਤ ਕਰਕੇ ਉਹ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਆਪਣੇ ਗੀਤਾਂ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ।
View this post on Instagram