ਬੀਰ ਸਿੰਘ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ‘ਚ ਪਹੁੰਚੇ ਕਈ ਨਾਮੀ ਕਲਾਕਾਰ, ਦੇਖੋ ਤਸਵੀਰਾਂ

written by Lajwinder kaur | December 12, 2022 09:37pm

Bir Singh's marriage reception party: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਗੀਤਕਾਰ ਬੀਰ ਸਿੰਘ ਜੋ ਕਿ ਇੰਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਹਨ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਵਿਆਹ ਅਤੇ ਵੈਡਿੰਗ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਆਪਣੀ ਮੰਮੀ ਕਰੀਨਾ ਕਪੂਰ ਨਾਲ ਯੋਗਾ ਕਰਦਾ ਨਜ਼ਰ ਆਇਆ ਨੰਨ੍ਹਾ ਜੇਹ, ਵੀਡੀਓ ‘ਤੇ ਫੈਨਜ਼ ਲੁੱਟਾ ਰਹੇ ਨੇ ਪਿਆਰ

ਬੀਰ ਸਿੰਘ ਦੀ ਵੈਡਿੰਗ ਰਿਸੈਪਸ਼ਨ ਵਿੱਚ ਕਈ ਨਾਮੀ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ। ਨਾਮੀ ਸੰਗੀਤਕਾਰ ਸਚਿਨ ਆਹੂਜਾ ਨੇ ਵੀ ਨਵੀਂ ਵਿਆਹੀ ਜੋੜੀ ਦੇ ਨਾਲ ਤਸਵੀਰ ਸ਼ੇਅਰ ਕਰਕੇ ਵਧਾਈ ਦਿੱਤੀ।

sachin ahuja

ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ- ‘ਛੋਟੇ ਵੀਰ ਬੀਰ ਸਿੰਘ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ‘ਤੇ ਬਹੁਤ ਮੁਬਾਰਕਾਂ ਅਤੇ ਅਸੀਸਾਂ...ਵਾਹਿਗੁਰੂ ਜੀ ਜੋੜੀ ਦਾ ਸਾਥ ਹਮੇਸ਼ਾ ਬਣਾਏ ਰੱਖਣ...Lots of Love #sachinahuja #birsingh #newlymarried’। ਨਾਮੀ ਡਾਇਰੈਕਟਰ ਜਨਜੋਤ ਸਿੰਘ ਤੇ ਦਿੱਗਜ ਅਦਾਕਾਰਾ ਅਨੀਤਾ ਦੇਵਗਨ ਨੇ ਵੀ ਪੋਸਟ ਪਾ ਕੇ ਬੀਰ ਸਿੰਘ ਨੂੰ ਵਧਾਈ ਦਿੱਤੀ ਹੈ।

inside image of bir singh with janjot singh

ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਵੀ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਨਵੀਂ ਵਿਆਹੀ ਜੋੜੀ ਨੂੰ ਵਧਾਈਆਂ ਦੇ ਰਹੇ ਹਨ। ਪੰਜਾਬੀ ਗਾਇਕ ਐਮੀ ਵਿਰਕ ਨੇ ਬੀਰ ਸਿੰਘ ਨੂੰ ਸੋਸ਼ਲ ਮੀਡੀਆ ‘ਤੇ ਵਿਆਹ ਦੀ ਵਧਾਈ ਦਿੱਤੀ। ਐਮੀ ਨੇ ਲਿਖਿਆ, ‘ਭਾਜੀ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ...ਮੁਆਫੀ ਚਾਹੁੰਦਾ ਹਾਂ, ਪਹੁੰਚ ਨਹੀਂ ਸਕਿਆ, ਪਰ ਦੋਵੇਂ ਪਰਿਵਾਰਾਂ ਨੂੰ ਦਿਲੋਂ ਦੁਆਵਾਂ ਤੇ ਵਧਾਈਆਂ।

inside image of bir singh wedding recepiton pic

ਪੰਜਾਬੀ ਅਦਾਕਾਰਾ ਸਿੰਮੀ ਚਾਹਲ ਨੇ ਵੀ ਪਿਆਰ ਭਰੇ ਅੰਦਾਜ਼ ‘ਚ ਬੀਰ ਸਿੰਘ ਤੇ ਉਨ੍ਹਾਂ ਦੀ ਪਤਨੀ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ। ਸਿੰਮੀ ਚਾਹਲ ਨੇ ਤਸਵੀਰ ਸ਼ੇਅਰ ਕਰ ਲਿਖਿਆ, ‘ਵੀਰ ਜੀ ਤੇ ਭਾਬੀ ਜੀ ਨੂੰ ਵਿਆਹ ਦੀਆਂ ਵਧਾਈਆਂ।’

simi and ammy congratutalion bir singh

 

View this post on Instagram

 

A post shared by Sachin Ahuja (@thesachinahuja)

 

 

View this post on Instagram

 

A post shared by Janjot Singh (@janjotsingh)

You may also like