ਸੁੱਖਾ ਤੇਰਾ ਈ ਨਾਂ ਏ ਭੈਣ ਦਿਆ ਵੀਰਾ, ਜਾਨ ਦੀ ਬਾਜ਼ੀ ਲਾਈਦੀ ਏ ਮਿੱਠਿਆ ਆਟੇ ਦੇ ਦੀਵੇ ਨਹੀਂ ਬਾਲੀ ਦੇ,ਇਨ੍ਹਾਂ ਡਾਇਲਾਗਸ ਨਾਲ ਪ੍ਰਸਿੱਧ ਹੋਏ ਗੁੱਗੂ ਗਿੱਲ ਦੇ ਡਾਇਲਾਗਸ ਸੁਣੋ ਉਨ੍ਹਾਂ ਦੀ ਜ਼ੁਬਾਨੀ 

written by Shaminder | March 13, 2019

ਗੁੱਗੂ ਗਿੱਲ ਅਜਿਹੇ ਅਦਾਕਾਰ ਨੇ ਜਿੰਨਾਂ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । ਉਨ੍ਹਾਂ ਨੇ ਕਈ ਹਿੱਟ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ ਹੈ ਅਤੇ ਹੁਣ ਵੀ ਉਹ ਫ਼ਿਲਮਾਂ 'ਚ ਕੰਮ ਕਰ ਰਹੇ ਨੇ । ਵਧੀਆ ਖਾਣ ਪੀਣ ਦੇ ਸ਼ੁਕੀਨ ਅਤੇ ਸਿਹਤ ਦੀ ਸੰਭਾਲ ਕਰਨ ਵਾਲੇ ਗੁੱਗੂ ਗਿੱਲ ਅੱਜ ਵੀ ਉਸੇ ਤਰ੍ਹਾਂ ਹੀ ਦਿਖਦੇ ਹਨ ।

ਹੋਰ ਵੇਖੋ:ਬਾਲੀਵੁੱਡ ਅਦਾਕਾਰਾ ਕਾਜੋਲ ਦੀ ਭੈਣ ਤਨੀਸ਼ਾ ਹੋਈ ਨਸਲੀ ਹਿੰਸਾ ਦਾ ਸ਼ਿਕਾਰ, ਹੋਟਲ ਦੇ ਕਰਮਚਾਰੀਆਂ ਨੇ ਕੀਤੀ ਬਦਤਮੀਜ਼ੀ, ਦੇਖੋ ਵੀਡਿਓ

Director Devi Sharma Guggu Gill aond others on the Set of film Dulla Vaily Director Devi Sharma Guggu Gill aond others on the Set of film Dulla Vaily

ਜਿੰਨੇ ਅੱਜ ਤੋਂ ਪੰਦਰਾਂ ਵੀਹ ਸਾਲ ਪਹਿਲਾਂ ,ਅੱਜ ਵੀ ਕਿਸੇ ਸੱਥ 'ਚ ਪਹੁੰਚਦੇ ਨੇ ਤਾਂ ਲੋਕਾਂ ਵੱਲੋਂ ਉਨ੍ਹਾਂ ਦੇ ਡਾਇਲਾਗਸ ਸੁਣਨ ਦੀ ਫਰਮਾਇਸ਼ ਕੀਤੀ ਜਾਂਦੀ ਹੈ ।

ਹੋਰ ਵੇਖੋ:ਨਿਕ ਨੇ ਪ੍ਰਿਯੰਕਾ ਚੋਪੜਾ ਨੂੰ ਦਿੱਤਾ ਇਹ ਤੋਹਫਾ, ਕੀਮਤ ਸੁਣਕੇ ਉੱਡ ਜਾਣਗੇ ਹੋਸ਼

yograj and guggu gill yograj and guggu gill

ਗੁੱਗੂ ਗਿੱਲ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਗੁੱਗੂ ਗਿੱਲ  ਕਬੱਡੀ ਟੂਰਨਾਮੈਂਟ 'ਚ ਪਹੁੰਚੇ ਸਨ । ਇਸ ਦੌਰਾਨ ਲੋਕਾਂ ਨੇ ਉਨ੍ਹਾ ਤੋਂ ਡਾਇਲਾਗਸ ਸੁਨਾਉਣ ਦੀ ਮੰਗ ਕੀਤੀ ।

ਹੋਰ ਵੇਖੋ:ਨਫ਼ਰਤਾਂ ਨੂੰ ਭੁਲਾ ਕੇ ਪਿਆਰ ਦੇ ਦੀਵੇ ਬਾਲਣ ਦਾ ਦਿੱਤਾ ਸੁਨੇਹਾ, ਗੀਤਕਾਰ ਜਾਨੀ ਨੇ ਵੀਡੀਓ ਕੀਤਾ ਸਾਂਝਾ

https://www.youtube.com/watch?v=H2L760275T4

ਲੋਕਾਂ ਦੀ ਡਿਮਾਂਡ 'ਤੇ ਉਨ੍ਹਾਂ ਨੇ ਕਈ ਫ਼ਿਲਮਾਂ ਦੇ ਡਾਇਲਾਗਸ ਬੋਲ ਕੇ ਸੁਣਾਏ । ਇਸ ਵੀਡੀਓ 'ਚ ਉਹ ਨੌਜਾਵਾਨਾਂ ਨੂੰ ਨਸ਼ਾ ਰਹਿਤ ਜੀਵਨ ਜਿਉਣ ਦਾ ਸੁਨੇਹਾ ਵੀ ਦੇ ਰਹੇ ਨੇ ।  ਸੁੱਖਾ ਤੇਰਾ ਈ ਨਾਂ ਏ ਭੈਣ ਦਿਆ ਵੀਰਾ, ਜਾਨ ਦੀ ਬਾਜ਼ੀ ਲਾਈਦੀ ਏ ਮਿੱਠਿਆ ਆਟੇ ਦੇ ਦੀਵੇ ਨਹੀਂ ਬਾਲੀ ਦੇ,ਇਨ੍ਹਾਂ ਡਾਇਲਾਗਸ  ਨੂੰ ਗੁੱਗੂ ਗਿੱਲ ਨੇ ਸੁਣਾਇਆ ।

You may also like