ਅਦਾਕਾਰ ਗੁੱਗੂ ਗਿੱਲ ਨੇ ਜਨਮ ਦਿਨ ‘ਤੇ ਪ੍ਰਸ਼ੰਸਕ ਨਾਲ ਸਾਂਝੀ ਕੀਤੀ ਇਹ ਖ਼ਾਸ ਤਸਵੀਰ

written by Shaminder | January 14, 2022

ਅਦਾਕਾਰ ਗੁੱਗੂ ਗਿੱਲ (Guggu Gill) ਦਾ ਅੱਜ ਜਨਮ ਦਿਨ (Birthday)ਹੈ ਅਦਾਕਾਰ ਦਰਸ਼ਨ ਔਲਖ ਨੇ ਗੁੱਗੂ ਗਿੱਲ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਜਨਮ ਦਿਨ ਦੀ ਵਧਾਈ ਦਿੱਤੀ ਹੈ । ਇਸ ਦੇ ਨਾਲ ਹੀ ਅਦਾਕਾਰ ਗੁੱਗੂ ਗਿੱਲ ਨੇ ਵੀ ਆਪਣੇ ਫੇਸਬੁੱਕ ਪੇਜ ‘ਤੇ ਵਧਾਈ ਦੇਣ ਵਾਲਿਆਂ ਸਾਰੇ ਸੈਲੀਬ੍ਰੇਟੀਜ਼ ਅਤੇ ਆਪਣੇ ਫੈਨਸ(Fans) ਦਾ ਸ਼ੁਕਰੀਆ ਅਦਾ ਕੀਤਾ ਹੈ । ਗੁੱਗੂ ਗਿੱਲ ਦੀ ਵੱਡੀ ਫੈਨ ਫਾਲੋਵਿੰਗ ਹੈ ਅਤੇ ਉਹ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਇੰਡਸਟਰੀ ‘ਤੇ ਰਾਜ ਕਰਦੇ ਆ ਰਹੇ ਹਨ । ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਉਨ੍ਹਾਂ ਦੇ ਫੈਨਸ ਅਕਸਰ ਉਨ੍ਹਾਂ ਲਈ ਅਜਿਹਾ ਕਰ ਜਾਂਦੇ ਹਨ ਜਿਸ ਦੇ ਉਹ ਕਾਇਲ ਹੋ ਜਾਂਦੇ ਹਨ ।

Guggu Gill image From instagram

ਹੋਰ ਪੜ੍ਹੋ : ਸੋਨੂੰ ਸੂਦ ਨੇ ਮੋਗਾ ਸਥਿਤ ਜੱਦੀ ਘਰ ‘ਚ ਮਨਾਇਆ ਲੋਹੜੀ ਦਾ ਤਿਉਹਾਰ, ਗਾਏ ਲੋਹੜੀ ਦੇ ਗੀਤ

ਅਜਿਹਾ ਹੀ ਇੱਕ ਉਨ੍ਹਾਂ ਦਾ ਪ੍ਰਸ਼ੰਸਕ ਹੈ ਮਾਨਸਾ ਦਾ ਰਹਿਣ ਵਾਲਾ ਭੋਲਾ ਰਾਮ । ਜੋ ਹਰ ਸਾਲ ਗੁੱਗੂ ਗਿੱਲ ਦੇ ਜਨਮ ਦਿਨ ‘ਤੇ ਸ੍ਰੀ ਅਖੰਡ ਪਾਠ ਕਰਵਾਉਂਦਾ ਹੈ ।ਗੁੱਗੂ ਗਿੱਲ ਨੇ ਆਪਣੇ ਇਸ ਪ੍ਰਸ਼ੰਸਕ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਇਸ ਪਿਆਰ ਦੇ ਲਈ ਸ਼ੁਕਰੀਆ ਅਦਾ ਵੀ ਕੀਤਾ ਹੈ ।

Guggu Gill image From instagram

ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਲਿਖਿਆ ਕਿ ‘ਮੈਂ ਤਹਿ ਦਿਲੋਂ ਧੰਨਵਾਦੀ ਅਤੇ ਰਿਣੀ ਹਾਂ ਮੇਰੇ ਵੀਰ ਭੋਲਾ ਰਾਮ ਜੀ ਦਾ, ਓਹਨਾਂ ਦੇ ਸਾਥੀਆਂ ਦਾ ਅਤੇ ਸਮੂਹ ਸੰਗਤ ਪਿੰਡ ਫੱਫੜੇ ਭਾਈਕੇ(ਮਾਨਸਾ) ਦਾ, ਜਿਹੜੇ ਹਰ ਸਾਲ 14 ਜਨਵਰੀ ਨੂੰ ,ਮੇਰੇ ਜਨਮਦਿਨ ਵਾਲੇ ਦਿਨ ਖੁਸ਼ੀ ਨਾਲ ਅਖੰਡ ਪਾਠ ਸਾਹਿਬ ਦੇ ਭੋਗ ਪਾਉਂਦੇ ਹਨ ਨਾਲੇ ਹਰ ਸਾਲ ਮੇਰੇ ਨਾਮ ਦਾ ਕੈਲੰਡਰ ਜਾਰੀ ਕਰਦੇ ਹਨ। ਸ਼ੁਕਰ ਐ ਵਾਹਿਗੁਰੂ ਜੀ ਦਾ, ਕੀ ਆਪ ਸਾਰੇ ਵੀਰਾਂ ਦਾ ਪਿਆਰ ਮੈਨੂੰ ਹਾਸਿਲ ਹੈ । ਜਿਉਂਦੇ ਵਸਦੇ ਰਹੋ... ਸਦਾ ਆਬਾਦ ਰਹੋ’। ਅਦਾਕਾਰ ਗੁੱਗੂ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਉਹ ਲਗਾਤਾਰ ਇੰਡਸਟਰੀ ‘ਚ ਸਰਗਰਮ ਹਨ ।

 

You may also like