
ਅਦਾਕਾਰ ਗੁਰਮੀਤ ਚੌਧਰੀ (Gurmeet Choudhary) ਤੇ ਉਨ੍ਹਾਂ ਦੀ ਪਤਨੀ (Wife)ਦੇਬੀਨਾ ਦੀ ਸੋਸ਼ਲ ਮੀਡੀਆ ‘ਤੇ ਵੱਡੀ ਫੈਨ ਫਾਲੋਵਿੰਗ ਹੈ । ਬੀਤੇ ਦਿਨ ਇਸ ਜੋੜੀ ਨੇ ਵੀ ਨਵੇਂ ਸਾਲ ਦਾ ਸਵਾਗਤ ਕੀਤਾ । ਇਸ ਜੋੜੀ ਨੇ ਇੱਕ ਸ਼ੋਅ ‘ਚ ਸ਼ਿਰਕਤ ਕੀਤੀ ਸੀ । ਪਰ ਇਸ ਸਮਾਗਮ ਦੇ ਦੌਰਾਨ ਉੱਥੇ ਮੌਜੂਦ ਭਾਰੀ ਭੀੜ ਦੇ ਕਾਰਨ ਦੋਵਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ । ਕਿਉਂਕਿ ਇਸ ਜੋੜੀ ਦੀ ਇੱਕ ਝਲਕ ਨੂੰ ਵੇਖਣ ਦੇ ਲਈ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ ।

ਟੀਵੀ ਦੇ ਇਨ੍ਹਾਂ ਮਸ਼ਹੂਰ ਸਿਤਾਰਿਆਂ ਨੂੰ ਵੇਖਣ ਦੇ ਲਈ ਭੀੜ ‘ਚ ਹੋੜ ਜਿਹੀ ਲੱਗ ਗਈ ਅਤੇ ਇਨ੍ਹਾਂ ਸਿਤਾਰਿਆਂ ਦੀ ਇੱਕ ਝਲਕ ਪਾਉਣ ਦੇ ਲਈ ਇਹ ਸਿਤਾਰੇ ਬੇਤਾਬ ਨਜ਼ਰ ਆਏ ਅਤੇ ਧੱਕਾ ਮੁੱਕੀ ਕਰਨ ਲੱਗ ਪਏ । ਭੀੜ ਨੂੰ ਕਾਬੂ ਕਰਨ ਦੇ ਲਈ ਪ੍ਰਬੰਧਕਾਂ ਨੂੰ ਕਾਫੀ ਮਸ਼ੱਕਤ ਕਰਨੀ ਪਈ, ਪਰ ਭੀੜ ਨੂੰ ਸੰਭਾਲਣਾ ਪ੍ਰਬੰਧਕਾਂ ਦੇ ਲਈ ਮੁਸ਼ਕਿਲ ਹੋ ਗਿਆ ਸੀ ।

ਹੋਰ ਪੜ੍ਹੋ : 500 ਰੁਪਏ ਲੈ ਕੇ ਮੁੰਬਈ ਆਏ ਸਨ ਧੀਰੂ ਭਾਈ ਅੰਬਾਨੀ, ਜਾਣੋ ਕਿਸ ਤਰ੍ਹਾਂ ਬਣੇ ਅਰਬਪਤੀ
ਗੁਰਮੀਤ ਚੌਧਰੀ ਆਪਣੀ ਪਤਨੀ ਦੇਬੀਨਾ ਨੂੰ ਭੀੜ ਚੋਂ ਕੱਢਣ ‘ਚ ਕਾਮਯਾਬ ਰਹੇ। ਪਰ ਇਸ ਦੋਰਾਨ ਉਹ ਜ਼ਖਮੀ ਵੀ ਹੋ ਗਏ ।ਹਾਲਾਂਕਿ ਉਨ੍ਹਾਂ ਦੇ ਮਾਮੂਲੀ ਝਰੀਟਾਂ ਹੀ ਆਈਆਂ ਹਨ। ਪਰ ਇੱਕ ਵਾਰ ਤਾਂ ਗੁਰਮੀਤ ਚੌਧਰੀ ਵੀ ਭੀੜ ਨੂੰ ਵੇਖ ਕੇ ਘਬਰਾ ਗਏ ਸਨ।

ਗੁਰਮੀਤ ਚੌਧਰੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਮਸ਼ਹੂਰ ਟੀਵੀ ਸ਼ੋਅਜ਼ ‘ਚ ਨਜ਼ਰ ਆ ਚੁੱਕੇ ਹਨ ਤੇ ਕਈ ਸੀਰੀਅਲਸ ‘ਚ ਕੰਮ ਕਰ ਰਹੇ ਹਨ । ਦੇਬੀਨਾ ਅਤੇ ਗੁਰਮੀਤ ਚੌਧਰੀ ਦੇ ਘਰ ਹਾਲ ਹੀ ‘ਚ ਦੂਜੀ ਧੀ ਨੇ ਜਨਮ ਲਿਆ ਹੈ । ਇਸ ਤੋਂ ਪਹਿਲਾਂ ਦੋਵਾਂ ਦੇ ਘਰ ਇੱਕ ਧੀ ਲਿਆਨਾ ਨੇ ਜਨਮ ਲਿਆ ਸੀ ।
View this post on Instagram