ਅਦਾਕਾਰ ਗੁਰਪ੍ਰੀਤ ਲਾਡੀ ਦਾ ਹੋਇਆ ਦਿਹਾਂਤ

Written by  Shaminder   |  November 07th 2020 01:24 PM  |  Updated: November 07th 2020 03:45 PM

ਅਦਾਕਾਰ ਗੁਰਪ੍ਰੀਤ ਲਾਡੀ ਦਾ ਹੋਇਆ ਦਿਹਾਂਤ

ਫੈਮਿਲੀ 420 ‘ਚ ਆਪਣੇ ਕਿਰਦਾਰ ਨਾਲ ਰੌਣਕਾਂ ਲਗਾੳੇੁਣ ਵਾਲੇ ਗੁਰਪ੍ਰੀਤ ਲਾਡੀ ਦਾ ਦਿਹਾਂਤ ਹੋ ਗਿਆ ਹੈ । ਅਦਾਕਾਰ ਅਤੇ ਕਮੇਡੀਅਨ ਗੁਰਚੇਤ ਚਿੱਤਰਕਾਰ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਉਸ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।

gurpreet

ਦੱਸਿਆ ਜਾ ਰਿਹਾ ਹੈ ਕਿ 5 ਨਵੰਬਰ ਨੂੰ ਗੁਰਪ੍ਰੀਤ ਨੇ ਇੱਕ ਗਾਣੇ ‘ਚ ਰੈਪ ਕੀਤਾ ਸੀ ਅਤੇ ਰਾਤ ਨੂੰ ਸੁੱੱਤੇ ਪਏ ਨੂੰ ਅਟੈਕ ਆ ਗਿਆ । 6 ਨਵੰਬਰ ਦੀ ਸਵੇਰ ਨੂੰ ਲਾਡੀ ਨੂੰ ਮ੍ਰਿਤਕ ਪਾਇਆ ਗਿਆ । ਗੁਰਚੇਤ ਚਿੱਤਰਕਾਰ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਗੁਰਪ੍ਰੀਤ ਲਾਡੀ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।

ਹੋਰ ਪੜ੍ਹੋ : ਆਪਣੀਆਂ ਹਾਸੋਹੀਣੀਆਂ ਗੱਲਾਂ ਨਾਲ ਸਭ ਦੇ ਢਿੱਡੀਂ ਪੀੜਾਂ ਪਾਉਣ ਵਾਲੇ ਗੁਰਚੇਤ ਚਿੱਤਰਕਾਰ ਦਾ ਅੱਜ ਹੈ ਜਨਮ ਦਿਨ

gurpreet laddi

'ਗੁਰਪ੍ਰੀਤ ਲਾਡੀ ਜਿਸ ਨੂੰ ਫੈਮਲੀ ਫਿਲਮਾਂ ਵਿੱਚ ਬਹੁਤ ਦੇਖਿਆ । ਬਹੁਤ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਲਾਡੀ ਇਸ ਦੁਨੀਆ 'ਚ ਨਹੀ ਰਿਹਾ ।

gurpreet

5 ਨਵੰਬਰ ਨੂੰ ਗਾਣੇ ਦਾ ਰੈਪ ਕੀਤਾ ਦਮਨ ਤੇ ਸੁੱਚੇ ਯਾਰ ਨਾਲ ਚੰਗਾ ਭਲਾ ਸੁੱਤਾ ਰਾਤ ਨੂੰ ਕਿਤੇ ਅਟੈਕ ਆ ਗਿਆ ਸਵੇਰੇ 6 ਨਵੰਬਰ ਨੂੰ 9 ੳਮ ਤੇ ਦੇਖਿਆ ....ਦਮਨ ਨੇ ਬਹੁਤ ਅਵਾਜ਼ਾਂ ਮਾਰੀਆਂ ਪਰ ਲਾਡੀ ਨੀ ਬੋਲਿਆ । ਬਚਪਨ ਵਿੱਚ ਪਿਤਾ ਦਾ ਸਾਇਆ ਸਿਰ ਤੋ ਉਠ ਗਿਆ ਸੀ । 15 ਨਵੰਬਰ ਨੂੰ ਭੋਗ ਉਹਦੇ ਜੱਦੀ ਪਿੰਡ ਲਿੱਦੜਾਂ ਸੰਗਰੂਰ  ਵਿਖੇ ਪਾਇਆ ਜਾਵੇਗਾ'।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network