ਅਦਾਕਾਰੀ ਤੋਂ ਇਲਾਵਾ ਪੰਜਾਬੀ ਅਦਾਕਾਰ ਹਰੀਸ਼ ਵਰਮਾ ਕਰਦੇ ਹਨ ਇਹ ਕੰਮ

Written by  Rupinder Kaler   |  August 08th 2020 03:31 PM  |  Updated: August 08th 2020 03:31 PM

ਅਦਾਕਾਰੀ ਤੋਂ ਇਲਾਵਾ ਪੰਜਾਬੀ ਅਦਾਕਾਰ ਹਰੀਸ਼ ਵਰਮਾ ਕਰਦੇ ਹਨ ਇਹ ਕੰਮ

ਹਰੀਸ਼ ਵਰਮਾ ਉੇਹ ਪੰਜਾਬੀ ਅਦਾਕਾਰ ਹੈ ਜਿਹੜਾ ਕਿ ਆਪਣੇ ਕੰਮ ਤੇ ਅਦਾਕਾਰੀ ਨਾਲ ਜਾਣਿਆ ਜਾਂਦਾ ਹੈ । ਉਨ੍ਹਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਅਦਾਕਾਰੀ ਤੋਂ ਇਲਾਵਾ ਉਹਨਾਂ ਨੂੰ ਇੱਕ ਹੋਰ ਕੰਮ ਦਾ ਬਹੁਤ ਸ਼ੌਂਕ ਹੈ । ਜਿਸ ਦਾ ਖੁਲਾਸਾ ਉਹਨਾਂ ਨੇ ਇੱਕ ਪੁਰਾਣੀ ਇੰਟਰਵਿਊ ਵਿੱਚ ਕੀਤਾ ਸੀ । ਹਰੀਸ਼ ਨੇ ਦੱਸਿਆ ਕਿ ਉਹਨਾਂ ਨੂੰ ਵਿਹਲਾ ਬੈਠਣਾ ਬਹੁਤ ਬੁਰਾ ਲੱਗਦਾ ਹੈ, ਇਸੇ ਲਈ ਉਹ ਕੁਝ ਨਾ ਕੁਝ ਕਰਦੇ ਰਹਿੰਦੇ ਹਨ ।

https://www.instagram.com/p/CC3q3QsB-zm/

ਉਹਨਾਂ ਨੇ ਦੱਸਿਆ ਕਿ ਜਦੋਂ ਵੀ ਉਹਨਾਂ ਕੋਲ ਖਾਲੀ ਸਮਾਂ ਹੁੰਦਾ ਹੈ ਤਾਂ ਉਹ ਕਵਿਤਾ ਤੇ ਗੀਤ ਲਿਖਣੇ ਸ਼ੁਰੂ ਕਰ ਦਿੰਦੇ ਹਨ । ਉਹਨਾ ਨੇ ਦੱਸਿਆ ਕਿ ਉਹ ਹਮੇਸ਼ਾ ਆਪਣੇ ਕੋਲ ਇੱਕ ਡਾਇਰੀ ਤੇ ਪੈਨ ਰੱਖਦੇ ਹਨ ।

https://www.instagram.com/p/CCxas7-BEMt/

ਜਦੋਂ ਵੀ ਕੋਈ ਉਹਨਾਂ ਨੂੰ ਵਧੀਆ ਆਇਡੀਆ ਆਉਂਦਾ ਹੈ, ਉਹ ਉਸ ਨੂੰ ਨੋਟ ਕਰ ਲੈਂਦੇ ਹਨ । ਇਸ ਦਾ ਨਤੀਜਾ ਇਹ ਹੋਇਆ ਹੈ ਕਿ ਉਹਨਾਂ ਦੇ ਖਜ਼ਾਨੇ ਵਿੱਚ ਕਈ ਕਵਿਤਾਵਾਂ ਤੇ ਗੀਤ ਹਨ । ਹਰੀਸ਼ ਨੂੰ ਗਾਉਣ ਦਾ ਵੀ ਸ਼ੌਂਕ ਹੈ ਇਸੇ ਲਈ ਉਹਨਾਂ ਦੇ ਕਈ ਗਾਣੇ ਆ ਗਏ ਹਨ ।

https://www.instagram.com/p/B9rWOmVBgFP/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network