ਅਦਾਕਾਰ ਕਮਲ ਹਾਸਨ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਅਦਾਕਾਰ ਨੇ ਜਾਣਕਾਰੀ ਕੀਤੀ ਸਾਂਝੀ

written by Shaminder | November 22, 2021 06:04pm

ਅਦਾਕਾਰ ਕਮਲ ਹਾਸਨ (Kamal Haasan ) ਕੋਰੋਨਾ  (Corona Virus)ਨਾਲ ਇਨਫੈਕਟਿਡ ਹੋ ਗਏ ਹਨ । ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ । ਜਿਸ ਤੋਂ ਬਾਅਦ ਅਦਾਕਾਰ ਨੇ ਖੁਦ ਨੂੰ ਸਭ ਤੋਂ ਵੱਖ ਕਰ ਲਿਆ ਹੈ । ਦਰਅਸਲ ਕਮਲ ਹਾਸਨ ਨੂੰ ਅਮਰੀਕਾ ਤੋਂ ਪਰਤਣ ਤੋਂ ਬਾਅਦ ਹਲਕੀ ਖੰਘ ਦੀ ਸ਼ਿਕਾਇਤ ਹੋਈ ਸੀ । ਜਿਸ ਤੋਂ ਬਾਅਦ ਅਦਾਕਾਰ ਨੇ ਆਪਣਾ ਚੈਕਅਪ ਕਰਵਾਇਆ ਸੀ । ਜਿਸ ਤੋਂ ਬਾਅਦ ਅਦਾਕਾਰ ਦੀ ਰਿਪੋਰਟ ਪਾਜ਼ੀਟਿਵ ਆਈ ਸੀ ।ਕਮਲ ਹਾਸਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

Kamal haasan

ਹੋਰ ਪੜ੍ਹੋ : ਟੀਵੀ ਇੰਡਸਟਰੀ ਤੋਂ ਆਈ ਇੱਕ ਹੋਰ ਬੁਰੀ ਖ਼ਬਰ ਹੁਣ ਅਰਸ਼ੀ ਖ਼ਾਨ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ

ਇਸ ਤੋਂ ਇਲਾਵਾ ਉਹ ਸਾਊਥ ਦੀਆਂ ਫ਼ਿਲਮਾਂ ‘ਚ ਵੀ ਸਰਗਰਮ ਹਨ । ਇਸ ਮਹੀਨੇ ਦੀ ਸ਼ੁਰੂਆਤ 'ਚ ਕਮਲ ਹਾਸਨ ਨੇ 7 ਨਵੰਬਰ ਨੂੰ ਆਪਣਾ ਜਨਮਦਿਨ ਮਨਾਇਆ ਸੀ।

Rajinikanth-and-Kamal-Haasan- image From google

ਇਸ ਮੌਕੇ ਨਿਰਮਾਤਾਵਾਂ ਵੱਲੋਂ ਨਿਰਦੇਸ਼ਕ ਲੋਕੇਸ਼ ਕਨਗਰਾਜ ਦੀ ਉਤਸੁਕਤਾ ਨਾਲ ਉਡੀਕੀ ਜਾ ਰਹੀ ਐਕਸ਼ਨ ਥ੍ਰਿਲਰ 'ਵਿਕਰਮ' ਦੀ ਪਹਿਲੀ ਝਲਕ ਜਿਸ ਵਿੱਚ ਕਮਲ ਹਾਸਨ ਮੁੱਖ ਭੂਮਿਕਾ 'ਚ ਹਨ, ਨੂੰ ਰਿਲੀਜ਼ ਕੀਤਾ ਗਿਆ। ਪਹਿਲੀ ਝਲਕ ਵਿਚ ਇਕ ਐਕਸ਼ਨ ਕ੍ਰਮ ਦਿਖਾਇਆ ਗਿਆ ਹੈ ਜਿੱਥੇ ਅਭਿਨੇਤਾ ਨੂੰ ਜੇਲ੍ਹ ਦੇ ਅੰਦਰ ਤੇਜ਼ ਗੋਲੀਆਂ ਤੋਂ ਬਚਾਉਣ ਲਈ ਇੱਕ ਧਾਤ ਦੀ ਢਾਲ ਦੀ ਵਰਤੋਂ ਕਰਦੇ ਹੋਏ ਦੇਖਿਆ ਗਿਆ ਹੈ।

You may also like