ਛੋਟੀ ਉਮਰ 'ਚ ਇਸ ਅਦਾਕਾਰ ਨੇ ਸੰਸਾਰ ਨੂੰ ਕਿਹਾ ਅਲਵਿਦਾ, ਕੁਝ ਦਿਨ ਪਹਿਲਾਂ ਹਸਪਤਾਲ ਤੋਂ ਸ਼ੇਅਰ ਕੀਤੀ ਸੀ ਤਸਵੀਰ

written by Lajwinder kaur | July 03, 2022

Kishor Das Died: ਮਨੋਰੰਜਨ ਜਗਤ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਕ ਮਸ਼ਹੂਰ ਅਦਾਕਾਰ ਦਾ ਸਿਰਫ 30 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਇਸ ਅਦਾਕਾਰ ਦਾ ਨਾਂ ਹੈ ਕਿਸ਼ੋਰ ਦਾਸ। ਕਿਸ਼ੋਰ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ ਪਰ ਸ਼ਨੀਵਾਰ ਨੂੰ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਹੋਰ ਪੜ੍ਹੋ : ਚੱਲਦੇ ਸ਼ੋਅ ‘ਚ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਫੁੱਟ-ਫੁੱਟ ਕੇ ਰੋ ਪਈ ਅਫਸਾਨਾ ਖ਼ਾਨ, ਦੇਖੋ ਵੀਡੀਓ

ਅਸਾਮੀ ਅਦਾਕਾਰ ਕਿਸ਼ੋਰ ਦਾਸ ਦਾ ਚੇਨਈ ਵਿੱਚ ਕੈਂਸਰ ਦੀ ਚੌਥੀ ਸਟੇਜ ਦਾ ਇਲਾਜ ਚੱਲ ਰਿਹਾ ਸੀ। ਕੁਝ ਸਮੇਂ ਲਈ ਉਨ੍ਹਾਂ ਦਾ ਇਲਾਜ਼ ਗੁਹਾਟੀ ਵਿੱਚ ਵੀ ਚੱਲਦਾ ਰਿਹਾ ਸੀ। ਅਦਾਕਾਰ ਨੇ ਪਿਛਲੇ ਮਹੀਨੇ ਹਸਪਤਾਲ ਦੀ ਇੱਕ ਤਸਵੀਰ ਸਾਂਝੀ ਕੀਤੀ ਸੀ ਜਿਸ ਵਿੱਚ ਉਹ ਹਸਪਤਾਲ ਦੇ ਬੈੱਡ 'ਤੇ ਨਜ਼ਰ ਆ ਰਹੇ ਸਨ।

actor kishor das

ਖਬਰਾਂ ਮੁਤਾਬਕ ਕਿਸ਼ੋਰ ਦਾਸ ਨਾ ਸਿਰਫ ਕੈਂਸਰ ਤੋਂ ਪੀੜਤ ਸਨ ਸਗੋਂ ਉਨ੍ਹਾਂ ਨੂੰ ਕੋਵਿਡ ਵੀ ਹੋ ਗਿਆ ਸੀ। ਇਸ ਕਾਰਨ ਉਸ ਦੀ ਸਿਹਤ ਸਬੰਧੀ ਸਮੱਸਿਆਵਾਂ ਹੋਰ ਵੀ ਵੱਧ ਗਈਆਂ ਸਨ। ਜਿਵੇਂ ਹੀ ਅਭਿਨੇਤਾ ਦੀ ਮੌਤ ਦੀ ਖਬਰ ਆਈ ਤਾਂ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ। ਹਰ ਕੋਈ ਪੋਸਟ ਪਾ ਕੇ ਅਦਾਕਾਰ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਇੱਥੋਂ ਤੱਕ ਕਿ ਪ੍ਰਸ਼ੰਸਕ ਲਗਾਤਾਰ ਸੋਸ਼ਲ ਮੀਡੀਆ 'ਤੇ ਆਪਣੇ ਮਸ਼ਹੂਰ ਅਦਾਕਾਰ ਦੀ ਮੌਤ ਦਾ ਸੋਗ ਮਨਾ ਰਹੇ ਹਨ।

ਪਿਛਲੇ ਮਹੀਨੇ ਕਿਸ਼ੋਰ ਦਾਸ ਨੇ ਹਸਪਤਾਲ ਦੀ ਇੱਕ ਤਸਵੀਰ ਸਾਂਝੀ ਕੀਤੀ ਸੀ। ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ- 'ਜੋ ਤੁਹਾਨੂੰ ਨਹੀਂ ਮਾਰਦਾ ਉਹੀ ਤੁਹਾਨੂੰ ਮਜ਼ਬੂਤ ​​ਬਣਾਉਂਦਾ ਹੈ। ਇਹ ਕੀਮੋਥੈਰੇਪੀ ਦਾ ਚੌਥਾ ਪੜਾਅ ਹੈ। ਤੁਸੀਂ ਸੋਚੋਗੇ ਕਿ ਇਹ ਕਰਨਾ ਆਸਾਨ ਹੈ ਪਰ ਅਜਿਹਾ ਨਹੀਂ ਹੈ।

ਉਨ੍ਹਾਂ ਨੇ ਅੱਗੇ ਲਿਖਿਆ ਸੀ –‘ਮੈਨੂੰ ਥਕਾਵਟ,  ਚੱਕਰ ਆਉਣੇ, ਕਮਜ਼ੋਰੀ, ਉਲਟੀਆਂ ਵਰਗੇ ਮਾੜੇ ਪ੍ਰਭਾਵ ਦੇ ਨਾਲ ਜੂਝਣਾ ਪੈ ਰਿਹਾ ਹੈ...ਮੈਂ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਹੋਰ ਦਵਾਈ ਨਹੀਂ ਲੈ ਸਕਦਾ...ਮੈਂ ਠੀਕ ਹੋਣ ਦੀ ਉਮੀਦ ਕਰਦਾ ਹਾਂ...ਇਸ ਦੇ ਨਾਲ ਹੀ, ਮੈਂ ਇਹ ਵੀ ਉਮੀਦ ਕਰ ਰਿਹਾ ਹਾਂ ਕਿ ਇਲਾਜ ਪੂਰਾ ਹੋਣ ਤੋਂ ਬਾਅਦ, ਟਿਊਮਰ ਕਾਫ਼ੀ ਘੱਟ ਗਿਆ ਹੋਵੇਗਾ...ਮੈਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਰੱਖੋ...’ ਤੁਹਾਨੂੰ ਦੱਸ ਦੇਈਏ ਕਿ ਕਿਸ਼ੋਰ ਦਾਸ ਕਈ ਮਿਊਜ਼ਿਕ ਵੀਡੀਓਜ਼ ਵਿੱਚ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਸ ਨੇ 'ਇੰਡੀਆਜ਼ ਗੌਟ ਟੈਲੇਂਟ' ਅਤੇ 'ਡਾਂਸ ਇੰਡੀਆ ਡਾਂਸ' ਵਿਚ ਵੀ ਹਿੱਸਾ ਲਿਆ ਸੀ।

 

You may also like