ਸੋਫੇ 'ਤੇ ਸੌਂਦੇ ਰਹੇ ਐਕਟਰ ਕੁਨਾਲ ਖੇਮੂ, ਬੇਟੀ ਨੇ ਕਰ ਦਿੱਤਾ ਪਾਪਾ ਦਾ 'ਮੇਕਅੱਪ', ਦੇਖੋ ਮਜ਼ੇਦਾਰ ਵੀਡੀਓ

written by Lajwinder kaur | November 13, 2022 07:01pm

Inaaya Kemmu Cute Video: ਸੋਹਾ ਅਲੀ ਖ਼ਾਨ ਅਤੇ ਕੁਣਾਲ ਖੇਮੂ ਦੀ ਬੇਟੀ ਇਨਾਇਆ ਬਹੁਤ ਹੀ ਪਿਆਰੀ ਹੈ, ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਇਨਾਇਆ ਦੀਆਂ ਵੀਡੀਓਜ਼ ਨੂੰ ਖੂਬ ਪਸੰਦ ਕਰਦੇ ਹਨ। ਮਾਂ ਸੋਹਾ ਅਕਸਰ ਹੀ ਆਪਣੀ ਧੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇਨਾਇਆ ਨੂੰ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਸਟਾਰ ਕਿਡਸ 'ਚ ਗਿਣਿਆ ਜਾਂਦਾ ਹੈ। ਸੋਹਾ ਅਲੀ ਖ਼ਾਨ ਨੇ ਐਤਵਾਰ ਨੂੰ ਬੇਟੀ ਇਨਾਇਆ ਖੇਮੂ ਦਾ ਇੱਕ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਹ ਆਪਣੇ ਪਿਤਾ ਦੇ ਪੈਰਾਂ ਦੇ ਨੋਹਾਂ 'ਤੇ ਨੇਲ ਪੇਂਟ ਲਗਾਉਂਦੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਤਲਾਕ ਦੀਆਂ ਖਬਰਾਂ ਵਿਚਾਲੇ ਸ਼ੋਇਬ ਮਲਿਕ ਦੀਆਂ ਤਸਵੀਰਾਂ ਇਸ ਪਾਕਿਸਤਾਨੀ ਅਦਾਕਾਰਾ ਨਾਲ ਹੋਈਆਂ ਵਾਇਰਲ

Raksha Bandhan 2022: Kareena Kapoor's sons Taimur and Jeh Ali Khan celebrate rakhi with cousin Inaaya Naumi Kemmu Image Source: Twitter

ਦਰਅਸਲ ਕੁਣਾਲ ਖੇਮੂ ਸੋਫੇ 'ਤੇ ਸੌਂ ਰਹੇ ਹਨ ਜਦੋਂ ਉਨ੍ਹਾਂ ਦੀ ਬੇਟੀ ਇਨਾਇਆ ਚੁੱਪਚਾਪ ਪੈਰਾਂ 'ਤੇ ਨੇਲ ਪੇਂਟ ਲਗਾ ਰਹੀ ਹੈ। ਇਨਾਇਆ ਨੇ ਆਪਣੇ ਪਿਤਾ ਲਈ ਗੁਲਾਬੀ ਰੰਗ ਦਾ ਨੇਲ ਪੇਂਟ ਚੁਣਿਆ ਹੈ। ਇਸ ਕਿਊਟ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੋਹਾ ਅਲੀ ਖ਼ਾਨ ਨੇ ਲਿਖਿਆ- ਦੁਪਹਿਰ ਨੂੰ ਸੌਣਾ ਖਤਰਨਾਕ ਸਾਬਿਤ ਹੋ ਸਕਦਾ ਹੈ।

kunal khemu image source: instagram

ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਨੇ ਇਸ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।  ਇਸ ਵੀਡੀਓ 'ਤੇ ਇਕ ਪ੍ਰਸ਼ੰਸਕ ਨੇ ਕਮੈਂਟ ਸੈਕਸ਼ਨ 'ਚ ਲਿਖਿਆ- ਜ਼ਿਆਦਾਤਰ ਛੋਟੀਆਂ ਬੱਚੀਆਂ ਨੇ ਆਪਣੇ ਪਿਤਾ ਨਾਲ ਇਹ ਸ਼ਰਾਰਤ ਜ਼ਰੂਰ ਕੀਤੀ ਹੋਵੇਗੀ।

inaaya with kunal image source: instagram

ਇਸ ਤੋਂ ਬਾਅਦ ਇਕ ਯੂਜ਼ਰ ਨੇ ਕਮੈਂਟ ਸੈਕਸ਼ਨ 'ਚ ਲਿਖਿਆ- ਇਸ ਸਭ ਤੋਂ ਬਾਅਦ ਸਾਨੂੰ ਕੁਨਾਲ ਖੇਮੂ ਦੀ ਪ੍ਰਤੀਕਿਰਿਆ ਵੀ ਦਿਖਾਓ। ਕਈ ਲੋਕਾਂ ਨੇ ਕਮੈਂਟ ਸੈਕਸ਼ਨ 'ਚ ਇਨਾਇਆ ਅਤੇ ਕੁਣਾਲ ਦੀ ਪ੍ਰਤੀਕਿਰਿਆ ਬਾਰੇ ਪੁੱਛਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੁਣਾਲ ਖੇਮੂ ਅਤੇ ਸੋਹਾ ਅਲੀ ਖਾਨ ਅਕਸਰ ਇਨਾਇਆ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਖੁਦ ਕੁਣਾਲ ਖੇਮੂ ਨੇ ਆਪਣੀ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ਵਿੱਚ ਆਪਣੀ ਤਸਵੀਰ ਸ਼ੇਅਰ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

 

 

View this post on Instagram

 

A post shared by Soha (@sakpataudi)

You may also like