ਐਕਟਰ ਮਲਕੀਤ ਰੌਣੀ ਨੇ ਪੋਸਟ ਸਾਂਝੀ ਕਰਕੇ ਕਰਮਜੀਤ ਅਨਮੋਲ ਨੂੰ ਦਿੱਤੀ ਵਿਆਹ ਦੀ ਵਰ੍ਹੇਗੰਢ ਦੀ ਵਧਾਈ, ਕਲਾਕਾਰ ਵੀ ਕਮੈਂਟ ਕਰਕੇ ਜੋੜੀ ਨੂੰ ਦੇ ਰਹੇ ਨੇ ਮੁਬਾਰਕਾਂ

written by Lajwinder kaur | June 04, 2021

ਲੋਕਾਂ ਦੇ ਚਿਹਰਿਆਂ ਦੇ ਮੁਸਕਰਾਹਟ ਬਿਖੇਰਨ ਵਾਲੇ ਪੰਜਾਬੀ ਕਮੇਡੀਅਨ ਕਲਾਕਾਰ ਕਰਮਜੀਤ ਅਨਮੋਲ ਜਿਨ੍ਹਾਂ ਨੇ ਅੱਜ ਦੇ ਦਿਨ ਜ਼ਿੰਦਗੀ ਦਾ ਨਵਾਂ ਸਫਰ ਸ਼ੁਰੂ ਕੀਤਾ ਸੀ। ਜੀ ਹਾਂ ਅੱਜ ਦੇ ਦਿਨ ਉਹ ਘੋੜੀ ਚੜ੍ਹੇ ਸੀ ਤੇ ਉਨ੍ਹਾਂ ਦੀ ਜੀਵਨ ਸਾਥਣ ਗੁਰਜੋਤ ਕੌਰ ਨੇ ਉਨ੍ਹਾਂ ਦੀ ਜ਼ਿੰਦਗੀ 'ਚ ਐਂਟਰੀ ਮਾਰੀ ਸੀ।

wedding anniversary karnjit anmol with his wife image source-instagram

ਹੋਰ ਪੜ੍ਹੋ : ਨੇਹਾ ਕੱਕੜ ਦਾ ਇਹ ਪੁਰਾਣਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਇਸ ਨੰਨ੍ਹੇ ਫੈਨ ਨੂੰ ਕੁਝ ਇਸ ਤਰ੍ਹਾਂ ਦਿੱਤੀ ਸੀ ਖੁਸ਼ੀ, ਦੇਖੋ ਵੀਡੀਓ

mallkeet rauni wished kamjit anmol happy wedding anniversary image source-instagram

ਐਕਟਰ ਮਲਕੀਤ ਰੌਣੀ ਨੇ ਵੀ ਇਸ ਪਿਆਰੀ ਜਿਹੀ ਜੋੜੀ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੰਦੇ ਹੋਏ ਕਰਮਜੀਤ ਅਨਮੋਲ ਅਤੇ ਭਾਬੀ ਗੁਰਜੋਤ ਕੌਰ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਵਿਆਹ ਦੀ ਵਰ੍ਹੇਗੰਢ ਦੀ ਮੁਬਾਰਕਬਾਦ’ । ਕਰਮਜੀਤ ਅਨਮੋਲ ਨੇ ਵੀ ਕਮੈਂਟ ਕਰਕੇ ਮਲਕੀਤ ਰੌਣੀ ਦਾ ਧੰਨਵਾਦ ਕੀਤਾ ਹੈ । ਪ੍ਰਸ਼ੰਸਕ ਵੀ ਕਮੈਂਟ ਕਰਕੇ ਜੋੜੀ ਨੂੰ ਮੁਬਾਰਕਬਾਦ ਦੇ ਰਹੇ ਨੇ।

maljeet rauni wished and karmjiit anmol thanks comment to him image source-instagram

ਜੇ ਗੱਲ ਕਰੀਏ ਕਰਮਜੀਤ ਅਨਮੋਲ ਦੀ ਤਾਂ ਉਹ ਪੰਜਾਬੀ ਇੰਡਸਟਰੀ ਦੇ ਮਲਟੀ ਟੈਲੇਂਟਡ ਸਟਾਰ ਨੇ । ਉਹ ਕਾਮੇਡੀ ਅਦਾਕਾਰ ਹੋਣ ਤੋਂ ਇਲਾਵਾ ਕਈ ਫ਼ਿਲਮ ‘ਚ ਆਪਣੀ ਸੰਜੀਦਾ ਅਦਾਕਾਰੀ ਦੇ ਨਾਲ ਲੋਕਾਂ ਦੀ ਅੱਖਾਂ ਵੀ ਨਮ ਕਰ ਚੁੱਕੇ ਨੇ । ਇਸ ਤੋਂ ਇਲਾਵਾ ਬਹੁਤ ਵਧੀਆ ਗਾਇਕ ਵੀ ਨੇ । ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸਿੰਗਲ ਟਰੈਕ ਵੀ ਦੇ ਚੁੱਕੇ ਨੇ । ਇਸ ਤੋਂ ਇਲਾਵਾ ਕਈ ਪੰਜਾਬੀ ਫ਼ਿਲਮਾਂ ‘ਚ ਗੀਤ ਵੀ ਗਾ ਚੁੱਕੇ ਨੇ ।

 

 

View this post on Instagram

 

A post shared by Malkeet Rauni (@malkeetrauni)

0 Comments
0

You may also like