ਅਦਾਕਾਰ ਮਲਕੀਤ ਰੌਣੀ ਦੀ ਫੇਸਬੁੱਕ ਆਈ ਡੀ ਹੋਈ ਹੈਕ, ਅਦਾਕਾਰ ਨੇ ਕਿਹਾ ‘ਕੋਈ ਮੇਰੇ ਨਾਮ ਤੋਂ ਪੈਸੇ ਮੰਗ ਰਿਹਾ’

written by Shaminder | December 20, 2022 04:44pm

ਅਦਾਕਾਰ ਮਲਕੀਤ ਰੌਣੀ (Malkeet Rauni) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਬੀਤੇ ਦਿਨ ਉਨ੍ਹਾਂ ਦੀ ਫੇਸਬੁੱਕ ਆਈ ਡੀ ਕਿਸੇ ਨੇ ਹੈਕ ਕਰ ਲਈ ਹੈ । ਜਿਸ ਦੇ ਬਾਰੇ ਉਨ੍ਹਾਂ ਨੇ ਆਪਣੇ ਫੇਸਬੁੱਕ ‘ਤੇ ਜਾਣਕਾਰੀ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਕੁਝ ਸਕਰੀਨ ਸ਼ਾਟਸ ਸਾਂਝੇ ਕੀਤੇ ਹਨ ।

Malkeet Rauni ,,..- Image Source : Instagram

ਹੋਰ ਪੜ੍ਹੋ : ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਰਣਜੀਤ ਬਾਵਾ ਅਤੇ ਕੰਵਰ ਗਰੇਵਾਲ ਦੇ ਘਰ ‘ਚ ਛਾਪੇਮਾਰੀ ਦੀ ਕਾਰਵਾਈ ‘ਤੇ ਦਿੱਤਾ ਪ੍ਰਤੀਕਰਮ

ਜਿਸ ‘ਚ ਹੈਕਰ ਦੇ ਵੱਲੋਂ ਪੈਸਿਆਂ ਦੀ ਮੰਗ ਨੂੰ ਲੈ ਕੇ ਕੀਤੀ ਚੈਟ ਸਾਂਝੀ ਕੀਤੀ ਗਈ ਹੈ । ਪ੍ਰਸ਼ੰਸਕ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ਅਤੇ ਅਦਾਕਾਰ ਨੂੰ ਅਜਿਹੇ ਨੌਸਰਬਾਜ਼ਾਂ ਤੋਂ ਬਚਣ ਦੀ ਨਸੀਹਤ ਦੇ ਰਹੇ ਹਨ । ਮਲਕੀਤ ਰੌਣੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ।

Malkeet Rauni- image source :FB

ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਦੀ ਇਜਾਜ਼ਤ ਤੋਂ ਬਗੈਰ ਇਸ ਪ੍ਰਸਿੱਧ ਬਰੈਂਡ ਨੇ ਸ਼ੇਅਰ ਕੀਤੀ ਅਦਾਕਾਰਾ ਦੀ ਤਸਵੀਰ, ਭੜਕੀ ਅਦਾਕਾਰਾ ਨੇ ਲਾਈ ਕਲਾਸ

ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ । ਪਾਲੀਵੁੱਡ ਦੇ ਨਾਲ ਨਾਲ ਉਨ੍ਹਾਂ ਨੇ ਕਈ ਹਿੰਦੀ ਸੀਰੀਅਲਸ ‘ਚ ਵੀ ਕੰਮ ਕੀਤਾ ਹੈ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।

Malkeet Rauni ,

ਭਾਵੇਂ ਉਹ ਸੰਜੀਦਾ ਹੋਣ, ਕਾਮਿਕ ਜਾਂ ਫਿਰ ਧਾਰਮਿਕ ਬਿਰਤੀ ਵਾਲੇ ਇਨਸਾਨ ਦਾ ਕਿਰਦਾਰ ਨਿਭਾਉਣਾ ਹੋਵੇ । ਹਰ ਤਰ੍ਹਾਂ ਦੇ ਕਿਰਦਾਰਾਂ ‘ਚ ਉਹ ਫ਼ਿੱਟ ਬੈਠਦੇ ਹਨ ।

You may also like