ਸਾਮੰਥਾ ਰੂਥ ਨਾਲ ਤਲਾਕ ਤੋਂ ਬਾਅਦ ਐਕਟਰ ਨਾਗਾ ਚੈਤਨਿਆ ਇਸ ਅਭਿਨੇਤਰੀ ਨੂੰ ਕਰ ਰਹੇ ਡੇਟ? ਤਸਵੀਰਾਂ ਹੋਈਆਂ ਵਾਇਰਲ
ਸਾਮੰਥਾ ਰੂਥ ਨਾਲ ਤਲਾਕ ਤੋਂ ਬਾਅਦ ਐਕਟਰ ਨਾਗਾ ਚੈਤਨਿਆ ਇਸ ਅਭਿਨੇਤਰੀ ਨੂੰ ਕਰ ਰਹੇ ਡੇਟ? ਤਸਵੀਰਾਂ ਹੋਈਆਂ ਵਾਇਰਲ
Naga Chaitanya news: ਨਾਗਾ ਚੈਤੰਨਿਆ ਅਤੇ ਸੋਭਿਤਾ ਧੂਲੀਪਾਲਾ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਕਈ ਫੈਨ ਪੇਜਾਂ ਨੇ ਸ਼ੇਅਰ ਕੀਤਾ ਹੈ। ਕਾਫੀ ਸਮੇਂ ਤੋਂ ਖਬਰਾਂ ਆ ਰਹੀਆਂ ਹਨ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਤਸਵੀਰ ਵਿੱਚ, ਨਾਗਾ ਚੈਤੰਨਿਆ ਅਤੇ ਸੋਭਿਤਾ ਧੂਲੀਪਾਲਾ ਕਾਲੇ ਰੰਗ ਦੇ ਪਹਿਰਾਵੇ ਵਿੱਚ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ: 'ਮਹਾਭਾਰਤ' ਫੇਮ ਪੁਨੀਤ ਈਸਰ ਦੀ ਈਮੇਲ ਹੈਕ ਕਰਨ ਵਾਲਾ ਹੋਇਆ ਗ੍ਰਿਫਤਾਰ, ਲੱਖਾਂ ਰੁਪਏ ਹੜੱਪਣ ਦੀ ਕੋਸ਼ਿਸ਼
image From intsagram
ਨਾਗਾ ਚੈਤੰਨਿਆ ਅਤੇ ਮੇਡ ਇਨ ਹੈਵਨ ਅਭਿਨੇਤਰੀ ਦੇ ਰੋਮਾਂਸ ਦੀਆਂ ਖਬਰਾਂ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਚਰਚਾ 'ਚ ਹਨ। ਕੁਝ ਮਹੀਨੇ ਪਹਿਲਾਂ, ਨਾਗਾ ਚੈਤੰਨਿਆ ਉਦੋਂ ਟ੍ਰੈਂਡ ਹੋਇਆ ਜਦੋਂ ਆਰਜੇ ਸਿਧਾਰਥ ਕੰਨਨ ਨੇ ਇੱਕ ਇੰਟਰਵਿਊ ਦੌਰਾਨ ਅਦਾਕਾਰ ਤੋਂ ਸੋਭਿਤਾ ਧੂਲੀਪਾਲਾ ਬਾਰੇ ਪੁੱਛਿਆ।
ਨਾਗਾ ਚੈਤੰਨਿਆ ਤੋਂ ਉਨ੍ਹਾਂ ਦੇ ਰਿਸ਼ਤੇ 'ਤੇ ਜਵਾਬ ਮੰਗਿਆ ਤਾਂ ਇਸ ਦੌਰਾਨ ਨਾਗਾ ਚੈਤੰਨਿਆ ਨੇ ਇਹ ਕਹਿ ਕੇ ਗੱਲ ਖਤਮ ਕਰ ਦਿੱਤੀ ਸੀ ਕਿ- "ਮੈਂ ਤੁਹਾਡੇ ਸਵਾਲ 'ਤੇ ਸਿਰਫ਼ ਹੱਸਣ ਵਾਲਾ ਹਾਂ।..." ਪਰ ਇਨ੍ਹੀਂ ਦਿਨੀਂ ਇਹ ਤਸਵੀਰ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ ਦੀਆਂ ਖਬਰਾਂ 'ਚ ਸ਼ਾਮਲ ਸਾਰੇ ਲੋਕ ਮੁਸਕਰਾ ਰਹੇ ਹਨ।

ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ 'ਚ ਨਾਗਾ ਚੈਤੰਨਿਆ ਸੋਭਿਤਾ ਧੂਲੀਪਾਲਾ ਨਾਲ ਵਿਦੇਸ਼ ਘੁੰਮਦੇ ਨਜ਼ਰ ਆ ਰਹੇ ਹਨ। ਇਸ ਵਾਇਰਲ ਤਸਵੀਰ 'ਚ ਨਾਗਾ ਚੈਤੰਨਿਆ ਅਤੇ ਸੋਭਿਤਾ ਬਲੈਕ ਜੈਕੇਟ 'ਚ ਟਵਿਨ ਕਰਦੇ ਨਜ਼ਰ ਆ ਰਹੇ ਹਨ।

ਨਾਗਾ ਚੈਤੰਨਿਆ ਅਤੇ ਸ਼ੋਭਿਤਾ ਨੇ ਆਪਣੇ ਰਿਸ਼ਤੇ ਦੀਆਂ ਖਬਰਾਂ 'ਤੇ ਭਾਵੇਂ ਕੁਝ ਕਿਹਾ ਹੋਵੇ ਜਾਂ ਨਾ ਕਿਹਾ ਹੋਵੇ ਪਰ ਇਹ ਤਸਵੀਰ ਬਹੁਤ ਕੁਝ ਬਿਆਨ ਕਰ ਰਹੀ ਹੈ। ਨਾਗਾ ਚੈਤੰਨਿਆ ਨੇ ਹਾਲ ਹੀ ਵਿੱਚ ਸਮੰਥਾ ਰੂਥ ਪ੍ਰਭੂ ਨੂੰ ਤਲਾਕ ਦਿੱਤਾ ਹੈ। ਨਾਗਾ ਅਤੇ ਸਮੰਥਾ ਦਾ ਵਿਆਹ ਸਾਲ 2017 ਵਿੱਚ ਹੋਇਆ ਸੀ ਪਰ ਸਾਲ 2021 ਵਿੱਚ ਦੋਵਾਂ ਨੇ ਇੱਕ ਦੂਜੇ ਨੂੰ ਤਲਾਕ ਦੇਣ ਦਾ ਫੈਸਲਾ ਕੀਤਾ। ਦੋਵਾਂ ਦੇ ਵੱਖ ਹੋਣ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਉਸ ਦੌਰਾਨ ਕਾਫੀ ਦੁਖੀ ਸਨ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
