ਅਦਾਕਾਰ ਪ੍ਰਮੀਸ਼ ਵਰਮਾ ਦਾ ਹੋਣ ਜਾ ਰਿਹਾ ਹੈ ਵਿਆਹ …! ਸ਼ੈਰੀ ਮਾਨ ਨੇ ਸ਼ੇਅਰ ਕੀਤੀ ਇਸ ਤਰ੍ਹਾਂ ਦੀ ਪੋਸਟ

written by Rupinder Kaler | September 01, 2021

ਗਾਇਕ ਸ਼ੈਰੀ ਮਾਨ (sharry maan) ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਅਜਿਹੀ ਪੋਸਟ ਸ਼ੇਅਰ ਕੀਤੀ ਹੈ, ਜਿਸ ਨੇ ਅਦਾਕਾਰ ਪ੍ਰਮੀਸ਼ ਵਰਮਾ (parmish verma) ਦੇ ਵਿਆਹ ਦੀਆਂ ਖਬਰਾਂ ਨੂੰ ਹਵਾ ਦੇ ਦਿੱਤੀ ਹੈ । ਸ਼ੈਰੀ ਮਾਨ (sharry maan) ਨੇ ਪ੍ਰਮੀਸ਼ ਵਰਮਾ ਨਾਲ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਡੱਬਾ ਭਾਵੇਂ ਆਵੇ ..ਭਾਵੇਂ ਨਾ ਆਏ ਮਿੱਠੇ ਦਾ …ਪਤਾ ਬਸ ਲੱਗ ਜਾਵੇ ਵਿਆਹ ਕਿੱਥੇ ਆ ਪਰਮੀਸ਼ ਵਰਮਾ…ਹਾਂ ਫਿਰ ਕਦੋਂ ਤੇ ਕਿੱਥੇ ?’। ਸ਼ੈਰੀ ਮਾਨ (sharry maan)  ਵੱਲੋਂ ਸ਼ੇਅਰ ਕੀਤੀ ਇਸ ਪੋਸਟ ’ਤੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ । ਸ਼ੈਰੀ (sharry maan)  ਦੇ ਪ੍ਰਸ਼ੰਸਕ ਉਸ ਦੀ ਪੋਸਟ ਤੋਂ ਅੰਦਾਜ਼ਾ ਲਗਾ ਰਹੇ ਹਨ ਪ੍ਰਮੀਸ਼ ਵਰਮਾ (parmish verma) ਦਾ ਵਿਆਹ ਬਹੁਤ ਜਲਦ ਹੋਣ ਵਾਲਾ ਹੈ ।

parmish verma fiance Geet Grewal happy birthday-min

ਹੋਰ ਪੜ੍ਹੋ :

ਗਾਇਕ ਹਰਭਜਨ ਮਾਨ ਨੇ ਆਪਣੇ ਛੋਟੇ ਪੁੱਤ ਦੇ ਨਾਲ ਸਾਂਝੀ ਕੀਤੀ ਵੀਡੀਓ, ਪਿਓ-ਪੁੱਤ ਏਅਰਪੋਰਟ ਉੱਤੇ ਆਏ ਨਜ਼ਰ

Parmish Verma-Guneet Image From Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰਮੀਸ਼ ਵਰਮਾ (parmish verma)  ਨੇ ਕੁਝ ਦਿਨ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ ਤੇ ਕੁਝ ਤਸਵੀਰਾਂ ਸ਼ੇਅਰ ਕਰਕੇ ਆਪਣੀ ਗਰਲ ਫਰੈਂਡ ਬਾਰੇ ਖੁਲਾਸਾ ਕੀਤਾ ਸੀ । ਪ੍ਰਮੀਸ਼ ਵਰਮਾ ਨੇ ਦੱਸਿਆ ਸੀ ਕਿ ਉਸ ਦੀ ਗਰਲ ਫਰੈਂਡ ਦਾ ਨਾਂਅ ਗੁਨੀਤ ਹੈ । ਗੁਨੀਤ ਕੈਨੇਡਾ ਦੀ ਲਿਬਰਲ ਪਾਰਟੀ ਵੱਲੋਂ ਸਾਂਸਦ ਮੈਂਬਰ ਲਈ ਨਾਮਜਦ ਕੀਤੀ ਗਈ ਹੈ । ਪ੍ਰਮੀਸ਼ ਵਰਮਾ (parmish verma) ਨੇ ਗੁਨੀਤ ਦੀਆਂ ਤਸਵੀਰਾਂ ਸ਼ੇਅਰ ਕਰਕੇ ਉਸ ਨੂੰ ਵਧਾਈ ਦਿੱਤੀ ਸੀ ।

 

View this post on Instagram

 

A post shared by Sharry Mann (@sharrymaan)


ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰਮੀਸ਼ (parmish verma) ਨੇ ਪੰਜਾਬੀ ਇੰਡਸਟਰੀ ਵਿੱਚ ਨਾਂਅ ਬਨਾਉਣ ਲਈ ਕਾਫੀ ਮਿਹਨਤ ਕੀਤੀ ਹੈ । ਉਹ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਚੰਗਾ ਗਾਇਕ ਵੀ ਹੈ । ਉਸ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਹਾਲ ਹੀ ਵਿੱਚ ਫਾਰਮਿੰਗ ਗੀਤ ਵਿੱਚ ਨਜ਼ਰ ਆਇਆ ਹੈ ।

0 Comments
0

You may also like