ਠਾਣੇ ‘ਚ ਅਦਾਕਾਰ ਪੁਨੀਤ ਤਲਰੇਜਾ ਨਾਲ ਕੁੱਟਮਾਰ, ਅਦਾਕਾਰ ਹਸਪਤਾਲ ‘ਚ ਦਾਖਲ

written by Shaminder | August 30, 2022

ਠਾਣੇ ‘ਚ ਟੀਵੀ ਅਦਾਕਾਰ ਪੁਨੀਤ ਤਲਰੇਜਾ (Punit Talreja) ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਨੂੰ ਦੋ ਵਿਅਕਤੀਆਂ ਦੇ ਵੱਲੋਂ ਡੰਡੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ । ਇਹ ਘਟਨਾ ਅੱਜ ਦੁਪਹਿਰ ਇੱਕ ਵਜੇ ਦੇ ਕਰੀਬ ਵਾਪਰੀ ਹੈ । ਇਸ ਹਾਦਸੇ ‘ਚ ਅਦਾਕਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ । ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ।

punit Talreja image From google

ਹੋਰ ਪੜ੍ਹੋ : ਬਾਲੀਵੁੱਡ ਅਦਾਕਾਰਾਂ ਦੇ ਸਿਰ ਚੜ੍ਹ ਕੇ ਬੋਲਿਆ ‘ਕਾਲਾ ਚਸ਼ਮਾ’ ਦਾ ਜਾਦੂ, ਰਿਤੇਸ਼ ਦੇਸ਼ਮੁਖ ਅਤੇ ਜੈਨੇਲੀਆ ਡਿਸੂਜ਼ਾ ਨੇ ‘ਕਾਲਾ ਚਸ਼ਮਾ’ ਗੀਤ ‘ਤੇ ਡਾਂਸ ਕਰ ਕਰਵਾਈ ਅੱਤ

ਇਹ ਘਟਨਾ ਰੋਡ ਰੇਜ਼ ਦੀ ਦੱਸੀ ਜਾ ਰਹੀ ਹੈ । ਦਰਅਸਲ ਅਦਾਕਾਰ ਆਪਣੇ ਬਾਈਕ ‘ਤੇ ਘਰ ਪਰਤ ਰਿਹਾ ਸੀ । ਸੜਕ ‘ਤੇ ਉਹ ਆਪਣੇ ਧਿਆਨ ਦੇ ਨਾਲ ਜਾ ਰਿਹਾ ਸੀ । ਇਸੇ ਦੌਰਾਨ ਉਸ ਦੇ ਪਿੱਛੇ ਸਕੂਟਰ ‘ਤੇ ਸਵਾਰ ਦੋ ਲੋਕਾਂ ਨੇ ਰਸਤਾ ਨਾ ਦੇਣ ਦਾ ਇਲਜ਼ਾਮ ਲਗਾਉਂਦੇ ਹੋਏ ਉਸ ਦੇ ਨਾਲ ਗਾਲੀ ਗਲੋਚ ਸ਼ੁਰੂ ਕਰ ਦਿੱਤੀ ।

punit Talreja image From instagram

ਹੋਰ ਪੜ੍ਹੋ :  ਕੀ ਕ੍ਰਿਕੇਟਰ ਸ਼ੁਭਮਨ ਗਿੱਲ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਨੂੰ ਕਰ ਰਹੇ ਨੇ ਡੇਟ? ਦੇਖੋ ਵੀਡੀਓ ‘ਚ ਕੀ ਹੈ ਸੱਚ

ਜਿਸ ਤੋਂ ਬਾਅਦ ਉਸ ਦੇ ਉੱਤੇ ਡੰਡੇ ਦੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤਾ ।ਦੱਸ ਦਈਏ ਕਿ ਰੋਡ ਰੇਜ਼ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ । ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਵਾਰਦਾਤਾਂ ਦੇ ਦੌਰਾਨ ਕਈ ਲੋਕਾਂ ਨੂੰ ਤਾਂ ਆਪਣੀ ਜਾਨ ਤੋਂ ਵੀ ਹੱਥ ਧੋਣਾ ਪਿਆ ਹੈ ।

punit Talreja image From instagram

ਅੱਜ ਕੱਲ੍ਹ ਲੋਕਾਂ ‘ਚ ਸਬਰ ਸੰਤੋਖ ਦੀ ਘਾਟ ਹੈ ਅਤੇ ਇਸੇ ਕਾਰਨ ਲੋਕ ਆਪਣਾ ਆਪਾ ਗੁਆ ਦਿੰਦੇ ਨੇ ਅਤੇ ਗੁੱਸੇ ‘ਚ ਆ ਕੇ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦੇ ।

 

View this post on Instagram

 

A post shared by 'Punit Talreja' (@ipunittalreja)

You may also like