ਟਾਈਗਰ ਦਾ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਬੁਰੀ ਫਸੀ ਰਵੀਨਾ ਟੰਡਨ, ਦਿੱਤੇ ਗਏ  ਜਾਂਚ ਦੇ ਆਦੇਸ਼

written by Lajwinder kaur | November 29, 2022 03:47pm

Raveena Tandon news: ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਅਦਾਕਾਰਾ ਰਵੀਨਾ ਟੰਡਨ ਨੂੰ ਸਫਾਰੀ ਦਾ ਬਹੁਤ ਸ਼ੌਕ ਹੈ। ਉਹ ਕਈ ਵਾਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਰਵੀਨਾ ਇੱਕ ਵੀਡੀਓ ਕਾਰਨ ਫਸ ਗਈ ਹੈ। ਦਰਅਸਲ, ਉਹ ਕੁਝ ਦਿਨ ਪਹਿਲਾਂ ਸ਼ੇਅਰ ਕੀਤੀ ਟਾਈਗਰ ਦੀ ਵੀਡੀਓ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਈ ਹੈ। ਰਵੀਨਾ ਵੱਲੋਂ ਵੀਡੀਓ ਸ਼ੇਅਰ ਕੀਤਾ ਹੈ, ਉਸ 'ਚ ਉਹ ਟਾਈਗਰ ਸਮੇਤ ਜੰਗਲ ਦੇ ਕਈ ਜਾਨਵਰਾਂ ਅਤੇ ਪੰਛੀਆਂ ਨੂੰ ਕੈਪਚਰ ਕਰਦੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ: ਸਤਿੰਦਰ ਸਰਤਾਜ ਦੇ ਲਾਈਵ ਸ਼ੋਅ ‘ਚ ਮਹੇਂਦਰ ਸਿੰਘ ਧੋਨੀ ਤੇ ਹਾਰਦਿਕ ਪਾਂਡਿਆ ਜੰਮ ਕੇ ਨੱਚਦੇ ਆਏ ਨਜ਼ਰ, ਦੇਖੋ ਵੀਡੀਓ

inside image of raveena image source: twitter

ਰਵੀਨਾ ਫਸ ਗਈ ਹੈ ਕਿਉਂਕਿ ਉਸ ਨੇ ਟਾਈਗਰ ਦੇ ਨੇੜੇ ਜਾ ਕੇ ਵੀਡੀਓ ਬਣਾਈ ਸੀ। ਦਰਅਸਲ, ਟਾਈਗਰ ਰਿਜ਼ਰਵ ਦੇ ਨਿਯਮਾਂ ਮੁਤਾਬਕ ਟਾਈਗਰ ਤੋਂ ਸੈਲਾਨੀਆਂ ਦੀ ਦੂਰੀ 20 ਮੀਟਰ ਤੋਂ ਵੱਧ ਹੋਣੀ ਚਾਹੀਦੀ ਹੈ। ਪਰ ਰਵੀਨਾ ਦੀ ਜਿਪਸੀ ਟਾਈਗਰ ਦੇ ਜ਼ਿਆਦਾ ਨੇੜੇ ਸੀ। ਇਸ ਦੌਰਾਨ ਜਿਪਸੀ 'ਚ ਰਵੀਨਾ ਦੇ ਨਾਲ ਉਨ੍ਹਾਂ ਦੀ ਬੇਟੀ ਵੀ ਸੀ। ਵੈਸੇ, ਰਵੀਨਾ 'ਤੇ ਹੀ ਨਹੀਂ ਬਲਕਿ ਜਿਪਸੀ ਡਰਾਈਵਰ ਅਤੇ ਗਾਈਡ 'ਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਕਿਉਂਕਿ ਉਹ ਨਿਯਮਾਂ ਨੂੰ ਜਾਣਦੇ ਹਨ।

actress raveena tandon image source: twitter

ਮੀਡੀਆ ਰਿਪੋਰਟ ਮੁਤਾਬਕ ਅਦਾਕਾਰਾ ਦੇ ਖਿਲਾਫ ਦੇਖਿਆ ਜਾਵੇਗਾ ਕਿ ਕਿਹੜੀ ਜਿਪਸੀ ਸੀ ਜਿਸ ਵਿੱਚ ਰਵੀਨਾ ਨੇ ਘੁੰਮ ਰਹੀ ਸੀ।? ਇਸ ਦੌਰਾਨ ਕੌਣ-ਕੌਣ ਸਨ। ਜਿਪਸੀ ਕਿੰਨੀ ਨੇੜੇ ਸੀ? ਕੀ ਗਾਈਡ ਨੇ ਨਿਯਮਾਂ ਨੂੰ ਤੋੜਿਆ ਹੈ ਜਾਂ ਨਹੀਂ। ਖਬਰਾਂ ਮੁਤਾਬਕ ਸੈਲਾਨੀਆਂ ਨੂੰ ਸਫਾਰੀ ਦੌਰਾਨ ਕੁਝ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਇਨ੍ਹਾਂ ਵਿੱਚੋਂ ਕੁਝ ਅਜਿਹੇ ਹਨ ਕਿ ਸਰੀਰ ਨੂੰ ਨਾ ਤਾਂ ਜਿਪਸੀ ਵਿੱਚੋਂ ਬਾਹਰ ਨਹੀਂ ਕੱਢਣਾ ਹੁੰਦਾ ਹੈ ਅਤੇ ਨਾ ਹੀ ਕਿਸੇ ਨੂੰ ਜਿਪਸੀ ਵਿੱਚੋਂ ਹੇਠਾਂ ਉਤਾਰਨਾ ਹੁੰਦਾ ਹੈ। ਮਾਰਗਦਰਸ਼ਕ ਦੇ ਸ਼ਬਦ ਸੁਣਨ ਪੈਂਦੇ ਹਨ। ਟਾਈਗਰ ਅਤੇ ਹੋਰ ਜਾਨਵਰਾਂ ਤੋਂ ਸੈਲਾਨੀਆਂ ਦੀ ਜਿਪਸੀ ਵਿਚਕਾਰ ਲਗਭਗ 20 ਮੀਟਰ ਦਾ ਫਾਸਲਾ ਹੋਣਾ ਚਾਹੀਦਾ ਹੈ।

image of raveena tandon image source: twitter

ਵੈਸੇ ਰਵੀਨਾ ਨੂੰ ਕੀ ਪਤਾ ਸੀ ਕਿ ਇਸ ਟਵੀਟ ਦੇ ਕੁਝ ਦਿਨਾਂ ਬਾਅਦ ਉਹ ਖੁਦ ਮੁਸੀਬਤ 'ਚ ਪੈ ਜਾਵੇਗੀ। ਦੇਖਦੇ ਹਾਂ ਕਿ ਰਵੀਨਾ ਇਸ ਮਾਮਲੇ 'ਚ ਕੀ ਪ੍ਰਤੀਕਿਰਿਆ ਦਿੰਦੀ ਹੈ।

ਰਵੀਨਾ ਦੀ ਪੇਸ਼ੇਵਰ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਇਸ ਸਾਲ ਰਿਲੀਜ਼ ਹੋਈ ਫਿਲਮ KGF ਚੈਪਟਰ 2 ਵਿੱਚ ਨਜ਼ਰ ਆਈ ਸੀ। ਇਸ ਕੰਨੜ ਫਿਲਮ ਵਿੱਚ ਯਸ਼ ਮੁੱਖ ਭੂਮਿਕਾ ਵਿੱਚ ਸਨ। ਫਿਲਮ ਹਿੱਟ ਰਹੀ ਸੀ। ਫਿਲਮ 'ਚ ਰਵੀਨਾ ਦੇ ਕੰਮ ਦੀ ਕਾਫੀ ਤਾਰੀਫ ਹੋਈ ਸੀ।

 

You may also like