ਸੈਫ਼ ਅਲੀ ਖ਼ਾਨ ਪਤਨੀ ਕਰੀਨਾ ਕਪੂਰ ਅਤੇ ਪੁੱਤਰ ਸਣੇ ਮਰੀਨ ਡਰਾਈਵ ‘ਤੇ ਘੁੰਮਣ ਨਿਕਲੇ, ਇੱਕ ਸ਼ਖਸ ਨੇ ਇੰਝ ਪਾਈ ਝਾੜ , ਅਦਾਕਾਰ ਦਾ ਰਿਐਕਸ਼ਨ ਸੀ ਵੇਖਣ ਵਾਲਾ

Written by  Shaminder   |  June 08th 2020 12:07 PM  |  Updated: June 08th 2020 12:07 PM

ਸੈਫ਼ ਅਲੀ ਖ਼ਾਨ ਪਤਨੀ ਕਰੀਨਾ ਕਪੂਰ ਅਤੇ ਪੁੱਤਰ ਸਣੇ ਮਰੀਨ ਡਰਾਈਵ ‘ਤੇ ਘੁੰਮਣ ਨਿਕਲੇ, ਇੱਕ ਸ਼ਖਸ ਨੇ ਇੰਝ ਪਾਈ ਝਾੜ , ਅਦਾਕਾਰ ਦਾ ਰਿਐਕਸ਼ਨ ਸੀ ਵੇਖਣ ਵਾਲਾ

ਲਾਕਡਾਊਨ ਤੋਂ ਬਾਅਦ ਸਰਕਾਰ ਵੱਲੋਂ ਕੁਝ ਰਿਆਇਤਾਂ ਦਿੱਤੀਆਂ ਗਈਆਂ ਹਨ । ਜਿਸ ਤੋਂ ਬਾਅਦ ਮੁੰਬਈ ਦੇ ਮਰੀਨ ਡਰਾਈਵ ਤੇ ਲੋਕ ਘੁੰਮਣ ਫਿਰਨ ਲਈ ਪਹੁੰਚ ਰਹੇ ਹਨ । ਸੈਫ਼ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਆਪਣੇ ਬੱਚੇ ਤੈਮੂਰ ਅਲੀ ਖ਼ਾਨ ਦੇ ਨਾਲ ਘੁੰਮਣ ਨਿਕਲੇ । ਇਸ ਦੌਰਾਨ ਹਾਲਾਂਕਿ ਇਹ ਸਭ ਹਿਦਾਇਤਾਂ ਦਾ ਪਾਲਣ ਕਰਦੇ ਹੋਏ ਨਜ਼ਰ ਆਏ ।

https://www.instagram.com/p/CBIqS9Zn0ab/

ਇਹ ਵੀਡੀਓ ਕਿਸੇ ਪ੍ਰਸ਼ੰਸਕ ਵੱਲੋਂ ਬਣਾਈ ਗਈ ਹੈ, ਇਸ ਵੀਡੀਓ ‘ਚ ਤੁਸੀਂ ਕਿਸੇ ਸ਼ਖਸ ਨੂੰ ਇਹ ਕਹਿੰਦੇ ਸੁਣ ਸਕਦੇ ਹੋ ਕਿ ਛੋਟੇ ਬੱਚਿਆਂ ਨੂੰ ਬਾਹਰ ਨਹੀਂ ਲੈ ਕੇ ਆਉਣਾ ਹੈ ।

ਖ਼ਬਰਾਂ ਮੁਤਾਬਕ ਇਹ ਕੋਈ ਪੁਲਿਸ ਅਧਿਕਾਰੀ ਸੀ ਜੋ ਡਿਊੇਟੀ ‘ਤੇ ਤਾਇਨਾਤ ਸੀ ਕਿ ਮਰੀਨ ਡਰਾਈਵ ‘ਤੇ ਕਿਸੇ ਵੀ ਤਰ੍ਹਾਂ ਦੀ ਕੋਈ ਉਲੰਘਣਾ ਨਾ ਹੋਵੇ ।ਇਸ ਵੀਡੀਓ ‘ਚ ਇੱਕ ਥਾਂ ‘ਤੇ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਸੈਫ ਅਲੀ ਖ਼ਾਨ ਬਿਨਾਂ ਮਾਸਕ ਤੋਂ ਹੀ ਘੁੰਮ ਰਹੇ ਨੇ । ਜਿਸ ਕਾਰਨ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ ।

https://www.instagram.com/p/CBIzpfDHhQ4/

ਸੂਤਰਾਂ ਅਨੁਸਾਰ ਸੈਫ, ਕਰੀਨਾ ਅਤੇ ਤੈਮੂਰ ਸਾਰੇ ਮਾਸਕ ਪਹਿਨੇ ਹੋਏ ਸੀ, ਉਹ ਸਮਾਜਿਕ ਦੂਰੀਆਂ ਦਾ ਪਾਲਣ ਕਰਦੇ ਵੀ ਦਿਖਾਈ ਦਿੱਤੇ,ਇਸ ਵਾਇਰਲ ਵੀਡੀਓ 'ਤੇ ਸੈਫ-ਕਰੀਨਾ ਦਾ ਕੋਈ ਜਵਾਬ ਨਹੀਂ ਮਿਲ ਸਕਿਆ ਹੈ।

https://www.instagram.com/p/CBIuP6NHXxG/

ਜਦਕਿ ਪੁਲਿਸ ਨੇ ਵੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕੀਤੀ ਹੈ। ਇਹ ਵੀਡੀਓ ਤਾਲਾਬੰਦੀ ਦੌਰਾਨ ਦੀ ਹੈ ਕਿਉਂਕਿ ਸਾਰੇ ਲੋਕਾਂ ਨੇ ਮਖੌਟੇ ਪਹਿਨੇ ਹੋਏ ਹਨ ਅਤੇ ਬੱਚਿਆਂ ਨੂੰ ਘਰ ਰੱਖਣ ਦੀ ਗੱਲ ਵੀ ਹੋ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network