ਟੀਵੀ ਅਦਾਕਾਰ ਸਿਧਾਂਤ ਵੀਰ ਸੂਰਿਆਵੰਸ਼ੀ ਦਾ ਦਿਹਾਂਤ, ਜਿੰਮ ‘ਚ ਵਰਕ ਆਊਟ ਦੇ ਦੌਰਾਨ ਪਿਆ ਦਿਲ ਦਾ ਦੌਰਾ

written by Shaminder | November 11, 2022 04:23pm

ਟੀਵੀ ਅਦਾਕਾਰ ਸਿਧਾਂਤ ਵੀਰ ਸੂਰਿਆਵੰਸ਼ੀ (Siddhant Veer Suryavanshi) ਦਾ ਦਿਹਾਂਤ (Death)  ਹੋ ਗਿਆ ਹੈ ।ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ‘ਚ ਉਨ੍ਹਾਂ ਨੂੰ ਭਰਤੀ ਕਰਵਾਇਆ ਗਿਆ  । ਜਿੱਥੇ ਕੁਝ ਕੁ ਮਿੰਟਾਂ ਤੱਕ ਉਨ੍ਹਾਂ ਦਾ ਇਲਾਜ ਕੀਤਾ ਗਿਆ ,ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ।

jai Bhanushali Share Pic image Source : Instagram

ਹੋਰ ਪੜ੍ਹੋ : ਸਲਮਾਨ ਖ਼ਾਨ ਤੋਂ ਲੈ ਕੇ ਬਾਦਸ਼ਾਹ, ਵਰੁਣ ਧਵਨ ਤੱਕ ਇਹ ਸਿਤਾਰੇ ਰਹੇ ਗੰਭੀਰ ਬੀਮਾਰੀਆਂ ਦਾ ਸ਼ਿਕਾਰ, ਜਾਣੋਂ ਕਿਸ ਤਰ੍ਹਾਂ ਦਿੱਤੀ ਮਾਤ

ਉਨ੍ਹਾਂ ਨੂੰ ਦਿਲ ਦਾ ਦੌਰਾ ਉਸ ਵੇਲੇ ਪਿਆ, ਜਦੋਂ ਉਹ ਜਿੰਮ ‘ਚ ਵਰਕ ਆਊਟ ਕਰ ਰਹੇ ਸਨ । ਇਸੇ ਦੌਰਾਨ ਉਹ ਅਚਾਨਕ ਡਿੱਗ ਪਏ । ਜਿਸ ਤੋਂ ਬਾਅਦ ਤੁਰੰਤ ਉਨ੍ਹਾਂ ਨੂੰ ਹਸਪਤਾਲ ‘ਚ ਲਿਜਾਇਆ ਗਿਆ । ਅਦਾਕਾਰ ਆਪਣੇ ਪਿੱੜੇ ਦੋ ਬੱਚੇ ਛੱਡ ਗਿਆ ਹੈ । ੳੇੁਨ੍ਹਾਂ ਦੇ ਦਿਹਾਂਤ ‘ਤੇ ਮਨੋਰੰਜਨ ਜਗਤ ਦੇ ਸਿਤਾਰਿਆਂ ਨੇ ਵੀ ਦੁੱਖ ਜਤਾਇਆ ਹੈ ।

ਹੋਰ ਪੜ੍ਹੋ : 13 ਨਵੰਬਰ ਨੁੰ ਪਟਿਆਲਾ ਵਿਖੇ ਹੋਵੇਗਾ ਗੁਰਿੰਦਰ ਡਿੰਪੀ ਦਾ ਭੋਗ ਅਤੇ ਅੰਤਿਮ ਅਰਦਾਸ, ਬਿੰਨੂ ਢਿੱਲੋਂ ਨੇ ਸਾਂਝੀ ਕੀਤੀ ਜਾਣਕਾਰੀ

ਅਦਾਕਾਰ ਦੀ ਮੌਤ ਦੀ ਪੁਸ਼ਟੀ ਅਦਾਕਾਰ ਜੈ ਭਾਨੁਸ਼ਾਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਭਾਈ ਤੁਮ ਬਹੁਤ ਜਲਦੀ ਚਲੇ ਗਏ’ ।

Sidhant Suryavanshi Image Source : Google

ਇਸ ਦੇ ਨਾਲ ਹੀ ਜੈ ਨੇ ਇੱਕ ਅਖਬਾਰ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੈਨੂੰ ਇਹ ਜਾਣਕਾਰੀ ਇੱਕ ਕਾਮਨ ਦੋਸਤ ਤੋਂ ਪ੍ਰਾਪਤ ਹੋਈ ਹੈ । ਦੁੱਖ ਦੀ ਇਸ ਘੜੀ ‘ਚ ਹਰ ਕੋਈ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟਾ ਰਿਹਾ ਹੈ ।

 

View this post on Instagram

 

A post shared by Voompla (@voompla)

You may also like