ਇਸ ਗੱਲ ਤੋਂ ਭੜਕੇ ਅਦਾਕਾਰ ਸੋਨੂੰ ਸੂਦ, ਕਿਹਾ ਜਲਦ ਹੋਵੇਗੀ ਅਜਿਹੇ ਲੋਕਾਂ ਦੀ ਗ੍ਰਿਫਤਾਰੀ

Written by  Shaminder   |  August 22nd 2020 02:31 PM  |  Updated: August 22nd 2020 02:31 PM

ਇਸ ਗੱਲ ਤੋਂ ਭੜਕੇ ਅਦਾਕਾਰ ਸੋਨੂੰ ਸੂਦ, ਕਿਹਾ ਜਲਦ ਹੋਵੇਗੀ ਅਜਿਹੇ ਲੋਕਾਂ ਦੀ ਗ੍ਰਿਫਤਾਰੀ

ਸੋਨੂੰ ਸੂਦ ਸਮਾਜ ਦੀ ਲਗਾਤਾਰ ਸੇਵਾ ਕਰ ਰਹੇ ਨੇ ਅਤੇ ਉਨ੍ਹਾਂ ਦੀ ਲੋਕ ਪ੍ਰਿਯਤਾ ਲਗਾਤਾਰ ਵੱਧਦੀ ਜਾ ਰਹੀ ਹੈ । ਜਿਸ ਦੇ ਚੱਲਦਿਆਂ ਉਨ੍ਹਾਂ ਦੇ ਨਾਂਅ ‘ਤੇ ਕਈ ਫੇਕ ਅਕਾਊਂਟ ਬਣਾ ਕੇ ਲੋਕ ਨਜਾਇਜ਼ ਫਾਇਦਾ ਉਠਾ ਰਹੇ ਨੇ । ਪਰ ਹੁਣ ਇਸ ਤੋਂ ਨਰਾਜ਼ ਅਦਾਕਾਰ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ ।ਸੋਨੂੰ ਸੂਦ ਇਸ ਸਮੇਂ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਹਨ। ਉਹ ਲਗਾਤਾਰ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਦੀ ਮਦਦ ਨਾਲ ਕਰ ਰਹੇ ਹਨ।

https://www.instagram.com/p/CEJzs2Qg3xT/

ਹੜ੍ਹ ਤੇ ਕੋਰੋਨਾ ਕਾਲ 'ਚ ਪਰੇਸ਼ਾਨ ਲੋਕ ਉਨ੍ਹਾਂ ਨੂੰ ਟਵੀਟ ਕਰਕੇ ਆਪਣੀਆਂ ਪਰੇਸ਼ਾਨੀਆਂ ਦੱਸ ਰਹੇ ਹਨ। ਇਸ ਦੇ ਬਾਅਦ ਸੋਨੂੰ ਸੂਦ ਲੋਕਾਂ ਦੀ ਮਦਦ ਲਈ ਐਕਟਿਵ ਹੋ ਜਾਂਦੇ ਹਨ।

https://www.instagram.com/p/CCoC_eWgoMB/

ਇਸ ਦੌਰਾਨ ਸੋਨੂੰ ਸੂਦ ਦੇ ਨਾਮ ਤੋਂ ਕੋਈ ਫੇਕ ਅਕਾਊਂਟ ਚਲਾ ਰਿਹਾ ਸੀ। ਉਨ੍ਹਾਂ ਦੀ ਇਸ ਅਕਾਊਂਟ 'ਤੇ ਖੁਦ ਹੀ ਨਜ਼ਰ ਪਈ। ਐਕਟਰ ਨੇ ਫੇਕ ਅਕਾਊਂਟ ਚਲਾਉਣ ਵਾਲੇ ਯੂਜ਼ਰਜ਼ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network