ਅਦਾਕਾਰਾ ਅਮੀਸ਼ਾ ਪਟੇਲ ਨੇ ਕਿਹਾ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਖੁਦ ਨੂੰ ਅਸੁਰੱਖਿਅਤ ਮਹਿਸੂਸ ਕੀਤਾ

Written by  Shaminder   |  October 29th 2020 05:14 PM  |  Updated: October 31st 2020 10:55 AM

ਅਦਾਕਾਰਾ ਅਮੀਸ਼ਾ ਪਟੇਲ ਨੇ ਕਿਹਾ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਖੁਦ ਨੂੰ ਅਸੁਰੱਖਿਅਤ ਮਹਿਸੂਸ ਕੀਤਾ

ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਜੋ ਕਿ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਦੋਰਾਨ ਪ੍ਰਚਾਰ ਲਈ ਗਈ ਸੀ । ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਉਨ੍ਹਾਂ ਨੂੰ ਭੀੜ ‘ਚ ਚੋਣ ਪ੍ਰਚਾਰ ਲਈ ਭੇਜਿਆ ਗਿਆ ਸੀ । ਇਸ ਦੌਰਾਨ ਉਨ੍ਹਾਂ ਨੇ ਬਹੁਤ ਹੀ ਗੰਦੇ ਤਜ਼ਰਬਾ ਹੋਣ ਦਾ ਇਲਜ਼ਾਮ ਲਗਾਇਆ ਹੈ । ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਦੇ ਨਾਲ ਜਬਰ ਜਨਾਹ ਤੱਕ ਹੋ ਸਕਦਾ ਸੀ ।

Ameesha_Patel Ameesha_Patel

ਦੱਸ ਦਈਏ ਕਿ ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਨੇ ਬਾਰਡਰ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਸੰਨੀ ਦਿਓਲ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

ਹੋਰ ਪੜ੍ਹੋ : ‘ਗਦਰ’ ਅਤੇ ‘ਕਹੋ ਨਾ ਪਿਆਰ ਹੈ’ ਵਰਗੀਆਂ ਹਿੱਟ ਫ਼ਿਲਮਾਂ ਦੇਣ ਵਾਲੀ ਅਮੀਸ਼ਾ ਪਟੇਲ ਦਾ ਵਿਵਾਦਾਂ ਨਾਲ ਰਿਹਾ ਹੈ ਨਾਤਾ, ਮਾਪਿਆਂ ‘ਤੇ ਲਗਾਇਆ ਸੀ ਕਰੋੜਾਂ ਦੇ ਘੁਟਾਲੇ ਦਾ ਇਲਜ਼ਾਮ

ameesha ameesha

ਅਮੀਸ਼ਾ ਪਟੇਲ ਦਾ ਕਹਿਣਾ ਹੈ ਕਿ ਬਿਹਾਰ ਪਹੁੰਚਣ ਦੇ ਬਾਅਦ ਪ੍ਰਕਾਸ਼ ਚੰਦਰਾ ਨੇ ਉਨ੍ਹਾਂ ਨੂੰ ਜਬਰਨ ਚੋਣ ਪ੍ਰਚਾਰ ਕਰਨ ਲਈ ਬਲੈਕਮੇਲ ਕੀਤਾ। ਦੱਸਿਆ ਕਿ ਚੋਣ ਪ੍ਰਚਾਰ ਪਟਨਾ ਦੇ ਨਜ਼ਦੀਕ ਕਰਨਾ ਹੈ, ਪਰ ਉਨ੍ਹਾਂ ਨੇ ਪਟਨਾ ਤੋਂ ਕਾਫ਼ੀ ਦੂਰ ਓਬਰਾ ਲਿਜਾਇਆ ਗਿਆ।

ameesha ameesha

ਅਮੀਸ਼ਾ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਾਮ ਦੀ ਫਲਾਈਟ ਤੋਂ ਮੁੰਬਈ ਵਾਪਸ ਜਾਣਾ ਸੀ, ਪਰ ਐੱਲਜੇਪੀ ਉਮੀਦਵਾਰਾਂ ਵੱਲੋ ਪਿੰਡ 'ਚ ਹੀ ਇਕੱਲੀ ਛੱਡ ਕੇ ਚੱਲੇ ਜਾਣ ਦੀ ਧਮਕੀ ਦੇ ਕੇ ਜਬਰਨ ਚੋਣ ਪ੍ਰਚਾਰ ਕਰਵਾਇਆ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network