ਬੇਟੀ ਵਾਮਿਕਾ ਦੀ ਤਸਵੀਰ ਲੈਣ ਆਏ ਪਪਰਾਜ਼ੀ 'ਤੇ ਅਨੁਸ਼ਕਾ ਸ਼ਰਮਾ ਨੂੰ ਆਇਆ ਗੁੱਸਾ, ਅਦਾਕਾਰਾ ਨੇ ਦਿੱਤੀ ਅਜਿਹੀ ਪ੍ਰਤੀਕਿਰਿਆ

written by Lajwinder kaur | October 05, 2022 12:39pm

Anushka Sharma Viral Video: ਬਾਲੀਵੁੱਡ ਦੀਆਂ ਕਈ ਅਜਿਹੀਆਂ ਅਭਿਨੇਤਰੀਆਂ ਹਨ ਜੋ ਅਕਸਰ ਆਪਣੇ ਬੱਚਿਆਂ ਦੀਆਂ ਖਾਸ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀਆਂ ਹਨ। ਇਸ ਦੇ ਨਾਲ ਹੀ ਕਈ ਅਭਿਨੇਤਰੀਆਂ ਆਪਣੇ ਬੱਚਿਆਂ ਨੂੰ ਲਾਈਮਲਾਈਟ ਅਤੇ ਸੋਸ਼ਲ ਮੀਡੀਆ ਤੋਂ ਦੂਰ ਰੱਖਣਾ ਪਸੰਦ ਕਰਦੀਆਂ ਹਨ।

ਇਨ੍ਹਾਂ 'ਚੋਂ ਇਕ ਹੈ ਅਦਾਕਾਰਾ ਅਨੁਸ਼ਕਾ ਸ਼ਰਮਾ। ਅਨੁਸ਼ਕਾ ਸ਼ਰਮਾ ਨੇ ਪਿਛਲੇ ਸਾਲ ਬੇਟੀ ਵਾਮਿਕਾ ਨੂੰ ਜਨਮ ਦਿੱਤਾ ਸੀ। ਉਦੋਂ ਤੋਂ ਉਨ੍ਹਾਂ ਨੇ ਆਪਣੇ ਕਿਸੇ ਵੀ ਪ੍ਰਸ਼ੰਸਕ ਨੂੰ ਆਪਣੀ ਬੇਟੀ ਦਾ ਚਿਹਰਾ ਨਹੀਂ ਦਿਖਾਇਆ ਹੈ। ਅਜਿਹੇ 'ਚ ਹੁਣ ਅਦਾਕਾਰਾ ਨੇ ਬੇਟੀ ਦੀ ਤਸਵੀਰ ਨੂੰ ਲੈ ਕੇ ਪਪਰਾਜ਼ੀ 'ਤੇ ਗੁੱਸਾ ਜ਼ਾਹਿਰ ਕੀਤਾ ਹੈ।

ਹੋਰ ਪੜ੍ਹੋ : Bigg Boss 16: ਹਿੰਦੀ ਗੀਤਾਂ 'ਤੇ ਧਮਾਲ ਮਚਾਉਣ ਵਾਲੇ ਕਿਲੀ ਪਾਲ ਨਜ਼ਰ ਆਉਣਗੇ 'ਬਿੱਗ ਬੌਸ' 'ਚ? ਹੋ ਸਕਦੀ ਹੈ ਸਰਪ੍ਰਾਈਜ਼ ਐਂਟਰੀ

inside image of anushka sharma gets angry pic Image Source: Instagram

ਮਸ਼ਹੂਰ ਫੋਟੋਗ੍ਰਾਫਰ ਵੂਮਪਲਾ ਨੇ ਅਨੁਸ਼ਕਾ ਸ਼ਰਮਾ ਦਾ ਏਅਰਪੋਰਟ ਵੀਡੀਓ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਅਦਾਕਾਰਾ ਨੂੰ ਕਾਲੇ ਰੰਗ ਦੀ ਡਰੈੱਸ 'ਚ ਦੇਖਿਆ ਜਾ ਸਕਦਾ ਹੈ। ਉਸਨੇ ਕੋਵਿਡ -19 ਦੇ ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖਦੇ ਹੋਏ ਚਿਹਰੇ ਦਾ ਮਾਸਕ ਵੀ ਪਾਇਆ ਹੋਇਆ ਹੈ। ਵੀਡੀਓ 'ਚ ਅਨੁਸ਼ਕਾ ਸ਼ਰਮਾ ਆਪਣੇ ਸਟਾਫ ਨਾਲ ਨਜ਼ਰ ਆ ਰਹੀ ਹੈ। ਵੀਡੀਓ 'ਚ ਉਹ ਗੁੱਸੇ 'ਚ ਨਜ਼ਰ ਆ ਰਹੀ ਹੈ। ਅਨੁਸ਼ਕਾ ਸ਼ਰਮਾ ਨੇ ਇਹ ਗੁੱਸਾ ਉਦੋਂ ਜ਼ਾਹਿਰ ਕੀਤਾ ਜਦੋਂ ਪਪਰਾਜ਼ੀ ਨੇ ਉਨ੍ਹਾਂ ਦੀ ਬੇਟੀ ਵਾਮਿਕਾ ਦੀ ਤਸਵੀਰ ਲੈਣ ਦੀ ਕੋਸ਼ਿਸ਼ ਕੀਤੀ।

anushka sharma cute video viral Image Source: Instagram

ਅਦਾਕਾਰਾ ਹੱਥ ਨਾਲ ਇਸ਼ਾਰਾ ਕਰਕੇ ਗੁੱਸਾ ਜ਼ਾਹਿਰ ਕਰ ਰਹੀ ਹੈ। ਇਸ ਦੇ ਨਾਲ ਹੀ ਅਨੁਸ਼ਕਾ ਸ਼ਰਮਾ ਦਾ ਸਟਾਫ ਦਾ ਇੱਕ ਮੈਂਬਰ ਪਪਰਾਜ਼ੀ ਤੋਂ ਉਨ੍ਹਾਂ ਦੀ ਬੇਟੀ ਦੀ ਤਸਵੀਰ ਨਾ ਲੈਣ ਦੀ ਗੱਲ ਕਹਿੰਦਾ ਹੈ। ਅਨੁਸ਼ਕਾ ਸ਼ਰਮਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਦਾਕਾਰਾ ਦੇ ਪ੍ਰਸ਼ੰਸਕ ਵੀਡੀਓ 'ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ, ਤੁਹਾਨੂੰ ਦੱਸ ਦੇਈਏ ਕਿ ਅਨੁਸ਼ਕਾ ਸ਼ਰਮਾ ਨੇ 11 ਜਨਵਰੀ 2021 ਨੂੰ ਬੇਟੀ ਵਾਮਿਕਾ ਨੂੰ ਜਨਮ ਦਿੱਤਾ ਸੀ। ਉਨ੍ਹਾਂ ਦੀ ਬੇਟੀ ਦੀ ਉਮਰ ਡੇਢ ਸਾਲ ਤੋਂ ਜ਼ਿਆਦਾ ਦੀ ਹੋ ਗਈ ਹੈ ਪਰ ਪਰਿਵਾਰ ਅਤੇ ਕਰੀਬੀਆਂ ਨੂੰ ਛੱਡ ਕੇ ਅਨੁਸ਼ਕਾ ਸ਼ਰਮਾ ਦੀ ਬੇਟੀ ਦਾ ਚਿਹਰਾ ਕਿਸੇ ਨੇ ਨਹੀਂ ਦੇਖਿਆ।

Image Source: Instagram

 

View this post on Instagram

 

A post shared by Voompla (@voompla)

You may also like