
ਮਾਡਲ ਅਤੇ ਅਦਾਕਾਰਾ ਅਵਨੀਤ ਕੌਰ (Avneet Kaur) ਨੇ ਨਵੀਂ ਕਾਰ (New Car) ਖਰੀਦੀ ਹੈ ।ਜਿਸ ਦੀਆਂ ਤਸਵੀਰਾਂ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਚ ਤੁਸੀਂ ਵੇਖ ਸਕਦੇ ਹੋ ਕਿ ਅਵਨੀਤ ਕੌਰ ਕਾਫੀ ਖੁਸ਼ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ਤੇ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਸ ਦੇ ਪ੍ਰਸ਼ੰਸਕ ਵੀ ਉਸ ਨੂੰ ਵਧਾਈ ਦੇ ਰਹੇ ਹਨ । 20 ਸਾਲ ਦੀ ਅਦਾਕਾਰਾ ਅਵਨੀਤ ਕੌਰ ਨੇ ਰੇਂਜ ਰੋੋਵਰ ਕਾਰ ਖਰੀਦੀ ਹੈ ।

ਹੋਰ ਪੜ੍ਹੋ : ਸ਼ੂਟਿੰਗ ਦੌਰਾਨ ਡਿੱਗਣ ਵਾਲੀ ਸੀ ਪ੍ਰੈਗਨੇਂਟ ਭਾਰਤੀ ਸਿੰਘ, ਪਤੀ ਨੇ ਸਭ ਦੇ ਸਾਹਮਣੇ ਭਾਰਤੀ ਨੂੰ ਡਾਂਟਿਆ
ਇਸ ਦੇ ਨਾਲ ਹੀ ਉਸ ਨੇ ਆਪਣੇ ਪਰਿਵਾਰ ਦੇ ਨਾਲ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਉਸ ਨੇ ਆਪਣਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ।ਜਿਸ 'ਚ ਉਹ ਆਪਣੇ ਪਰਿਵਾਰ ਦੇ ਨਾਲ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ ।

ਅਵਨੀਤ ਕੌਰ ਨੇ ਜਿਹੜੀ ਕਾਰ ਖਰੀਦੀ ਹੈ ਉਸ ਦੀ ਅਸਲ ਕੀਮਤ ਦਾ ਪੱਕੇ ਤੌਰ 'ਤੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਭਾਰਤ 'ਚ ਇਸ ਕਾਰ ਦੀ ਕੀਮਤ 83 ਲੱਖ ਦੇ ਕਰੀਬ ਹੈ । ਅਵਨੀਤ ਕੌੌਰ ਦਾ ਕਹਿਣਾ ਹੈ ਕਿ 2022 ਦਾ ਉਸਦਾ ਇਹ ਸੁਫਨਾ ਪੂਰਾ ਹੋਇਆ ਹੈ । ਅਵਨੀਤ ਕੌਰ ਦੀ ਇਸ ਪੋਸਟ 'ਤੇ ਨੇਹਾ ਕੱਕੜ ਅਤੇ ਟੋਨੀ ਕੱਕੜ ਨੇ ਵੀ ਵਧਾਈ ਦਿੱਤੀ ਹੈ ।
View this post on Instagram
ਇਸ ਤੋਂ ਇਲਾਵਾ ਹੋਰ ਵੀ ਕਈ ਟੀਵੀ ਇੰਡਸਟਰੀ ਦੇ ਕਈ ਕਲਾਕਾਰਾਂ ਨੇ ਵੀ ਇਮੋਜੀ ਪੋਸਟ ਕਰਦੇ ਹੋਏ ਵਧਾਈਆਂ ਦਿੱਤੀਆਂ । ਅਵਨੀਤ ਮਹਿਜ਼ ਵੀਹ ਸਾਲ ਦੀ ਹੈ ਅਤੇ ਉਸ ਨੂੰ ਪਹਿਲੀ ਵਾਰ ਡਾਂਸ ਇੰਡੀਆ ਡਾਂਸ 'ਚ ਵੇਖਿਆ ਗਿਆ ਸੀ ।