
ਬੰਗਾਲੀ ਅਦਾਕਾਰਾ ਬਿਦਿਸ਼ਾ ਡੀ ਮਜ਼ੂਮਦਾਰ (Bidisha D Mazumdar )ਦੀ ਮੌਤ (Death) ਹੋ ਗਈ ਹੈ । ਉਸ ਦੀ ਲਾਸ਼ ਉਸ ਦੇ ਅਪਾਰਟਮੈਂਟ ਚੋਂ ਮਿਲੀ ਹੈ । ਅਦਾਕਾਰਾ ਦੀ ਲਾਸ਼ ਸ਼ੱਕੀ ਹਾਲਤ ‘ਚ ਮਿਲਣ ਤੋਂ ਬਾਅਦ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ ਹੈ । ਅਦਾਕਾਰਾ ਅਤੇ ਮਾਡਲ ਬਿਦਿਸ਼ਾ ਦਾ ਕਤਲ ਕੀਤਾ ਗਿਆ ਹੈ ਜਾਂ ਫਿਰ ਉਸ ਨੇ ਖੁਦਕੁਸ਼ੀ ਕੀਤੀ ਹੈ । ਇਸ ਦੇ ਕਾਰਨਾਂ ਦਾ ਖੁਲਾਸਾ ਹਾਲੇ ਨਹੀਂ ਹੋ ਸਕਿਆ ਹੈ, ਪਰ ਪੁਲਿਸ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕਰ ਰਹੀ ਹੈ ।

ਹੋਰ ਪੜ੍ਹੋ : ਗੀਤਾ ਬਸਰਾ ਨੂੰ ਆਪਣੀ ਧੀ ਨੂੰ ਸਕੂਲ ਭੇਜਣ ਤੋਂ ਪਹਿਲਾਂ ਕਰਨਾ ਪੈਂਦਾ ਹੈ ਇਹ ਕੰਮ, ਵੀਡੀਓ ਕੀਤਾ ਸਾਂਝਾ
ਖਬਰਾਂ ਮੁਤਾਬਿਕ ਅਦਾਕਾਰਾ ਦੀ ਲਾਸ਼ ਉਸ ਦੇ ਫਲੈਟ ‘ਚ ਫਾਹੇ ਨਾਲ ਲਟਕੀ ਮਿਲੀ ਸੀ ਜਿਸ ਤੋਂ ਬਾਅਦ ਬੰਗਾਲੀ ਫ਼ਿਲਮ ਇੰਡਸਟਰੀ ਸਦਮੇ ‘ਚ ਹੈ ਅਤੇ ਅਦਾਕਾਰਾ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ । ਮੀਡੀਆ ਰਿਪੋਟਸ ਮੁਤਾਬਕ ਬਿਦਿਸ਼ਾ ਨਾਗਰ ਬਜਾਰ ‘ਚ ਕਿਰਾਏ ਦੇ ਫਲੈਟ ‘ਚ ਰਹਿੰਦੀ ਸੀ ਅਤੇ ਜਿੱਥੇ ਉਸ ਨੇ ਆਤਮ ਹੱਤਿਆ ਕਰ ਲਈ ।

ਹੋਰ ਪੜ੍ਹੋ : ਜਾਣੋ ਬੱਬੂ ਮਾਨ ਨੇ ਆਪਣੇ ਇਸ ਕੱਟੜ ਫੈਨ ਨਾਲ ਅਜਿਹਾ ਕੀ ਵਾਅਦਾ ਕੀਤਾ, ਤੁਸੀਂ ਵੀ ਹੋ ਜਾਓਗੇ ਹੈਰਾਨ
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦਰਵਾਜਾ ਤੋੜ ਕੇ ਲਾਸ਼ ਨੂੰ ਬਾਹਰ ਕੱਢਿਆ ਅਤੇ ਲਾਸ਼ ਨੂੰ ਪੋਸਟ ਮਾਰਟਮ ਦੇ ਲਈ ਹਸਪਤਾਲ ‘ਚ ਭੇਜ ਦਿੱਤਾ ।ਪੁਲਿਸ ਨੂੰ ਮੌਕੇ ਤੋਂ ਇੱਕ ਸੂਸਾਈਡ ਨੋਟ ਵੀ ਮਿਲਿਆ ਹੈ । ਜਿਸ ‘ਚ ਉਸ ਨੇ ਖੁਦ ਨੂੰ ਕੈਂਸਰ ਦੇ ਨਾਲ ਪੀੜਤ ਦੱਸਿਆ ਹੈ ।

ਅਦਾਕਾਰਾ ਨੇ 2019 ‘ਚ ਮਾਡਲਿੰਗ ਸ਼ੁਰੂ ਕੀਤੀ ਸੀ ਅਤੇ ਨਾਗਰ ਬਜ਼ਾਰ ‘ਚ ਉਹ ਇੱਕਲੀ ਰਹਿੰਦੀ ਸੀ । ਹਾਲਾਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਬਿਦਿਸ਼ਾ ਕੁਝ ਸਮੇਂ ਤੋਂ ਪ੍ਰੇਸ਼ਾਨ ਚੱਲ ਰਹੀ ਸੀ ਅਤੇ ਦੋਸਤਾਂ ਨੂੰ ਵੀ ਇਹੀ ਕਹਿੰਦੀ ਸੀ ਕਿ ਜੇ ਕੁਝ ਨਾ ਬਦਲਿਆ ਤਾਂ ਉਹ ਆਪਣੀ ਜ਼ਿੰਦਗੀ ਖਤਮ ਕਰ ਲਏਗੀ ।
View this post on Instagram