ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਆਪਣੇ ਵਿਆਹ ਦੀਆਂ ਨਵੀਆਂ ਤਸਵੀਰਾਂ ਸਾਂਝੀਆਂ ਕਰਦੀ ਹੋਈ ਭਾਵੁਕ, ਕਿਹਾ- ‘ਛੁੱਟ ਜਾਂਦੀਆਂ ਨੇ ਬਾਬੁਲ ਦੀਆਂ ਗਲੀਆਂ’

Written by  Lajwinder kaur   |  May 06th 2021 01:01 PM  |  Updated: May 06th 2021 01:03 PM

ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਆਪਣੇ ਵਿਆਹ ਦੀਆਂ ਨਵੀਆਂ ਤਸਵੀਰਾਂ ਸਾਂਝੀਆਂ ਕਰਦੀ ਹੋਈ ਭਾਵੁਕ, ਕਿਹਾ- ‘ਛੁੱਟ ਜਾਂਦੀਆਂ ਨੇ ਬਾਬੁਲ ਦੀਆਂ ਗਲੀਆਂ’

ਟੀਵੀ ਜਗਤ ਤੇ ਪਾਲੀਵੁੱਡ ਜਗਤ ਦੀ ਨਾਮੀ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਜਿਨ੍ਹਾਂ ਦਾ ਕੁਝ ਦਿਨ ਪਹਿਲਾ ਹੀ ਵਿਆਹ ਹੋਇਆ ਹੈ। ਉਨ੍ਹਾਂ ਨੇ ਆਪਣੇ ਵਿਆਹ ਦੀਆਂ ਨਵੀਆਂ ਤਸਵੀਰਾਂ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ।

inside image of drishtii grewal new wedding pic image source- Facebook

ਹੋਰ ਪੜ੍ਹੋ : ਅੱਜ ਹੈ ਅਦਾਕਾਰਾ ਤਾਨੀਆ ਦਾ ਬਰਥਡੇਅ, ਡਾਇਰੈਕਟਰ ਜਗਦੀਪ ਸਿੱਧੂ ਨੇ ਮਜ਼ੇਦਾਰ ਪੋਸਟ ਕੇ ਦਿੱਤੀ ਜਨਮਦਿਨ ਦੀ ਵਧਾਈ

wedding pic of drishtii grewal image source- Facebook

ਉਹ ਇਨ੍ਹਾਂ ਨਵੀਆਂ ਫੋਟੋਆਂ ਨੂੰ ਪੋਸਟ ਕਰਦੀ ਹੋਈ ਕੁਝ ਭਾਵੁਕ ਨਜ਼ਰ ਆਈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਛੁੱਟ ਜਾਂਦੀਆਂ ਨੇ ਬਾਬੁਲ ਦੀਆਂ ਗਲੀਆਂ “ਚ

ਲੈ ਜਾਂਦੇ ਦੂਰ ਸੰਯੋਗ,

ਫੁੱਲ਼ ਬਣ ਕੇ ਜਦ ਖਿੜਨ ਕਲੀਆਂ,

ਲੈ ਜਾਨ ਪਰਾਏ ਲੋਕ.........❤️❤️❤️

@abheyysattri’ । ਇਹ ਵਿਆਹ ਸਿੱਖ ਰੀਤੀ ਰਿਵਾਜਾਂ ਦੇ ਨਾਲ ਹੋਇਆ । ਅਦਾਕਾਰਾ ਦ੍ਰਿਸ਼ਟੀ ਗਰੇਵਾਲ ਤੇ ਐਕਟਰ ਅਭੈ ਅਤਰੀ ਦੇ ਨਾਲ ਗੁਰੂ ਘਰ ‘ਚ ਲਾਵਾਂ ਲਈਆਂ । ਇਹ ਤਸਵੀਰਾਂ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ। ਫੈਨਜ਼ ਵੀ ਕਮੈਂਟ ਕਰਕੇ ਵਧਾਈਆਂ ਦੇ ਰਹੇ ਨੇ।

inside image of actress drishtii grewal new wedding pic image source- instagram

ਦ੍ਰਿਸ਼ਟੀ ਗਰੇਵਾਲ ਜੋ ਕਿ ਸ਼ੋਸਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਖੁਸ਼ਨੁਮਾ ਪਲਾਂ ਨੂੰ ਅਕਸਰ ਹੀ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਜੇ ਗੱਲ ਕਰੀਏ ਤਾਂ ਉਹ ਟੀਵੀ ਜਗਤ ਚ ਆਪਣੀ ਅਦਾਕਾਰੀ ਦੇ ਨਾਲ ਵਾਹ ਵਾਹੀ ਖੱਟ ਚੁੱਕੀ ਹੈ। ਇਹ ਇੱਕ ਵਾਰ ਫਿਰ ਤੋਂ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ। ਉਹ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫ਼ਿਲਮ ਜੋੜੀ ‘ਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਵੀ ਉਹ ‘ਬੈਸਟ ਆਫ ਲੱਕ’ ਅਤੇ ‘ਮਿੱਟੀ ਨਾ ਫਰੋਲ ਜੋਗੀਆ’ ‘ਹਾਰਡ ਕੌਰ’, ‘ਮੁਕਲਾਵਾ’ ਵਰਗੀਆਂ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network