ਬਾਲੀਵੁੱਡ ਅਦਾਕਾਰਾ ਅਤੇ ਧਰਮਿੰਦਰ ਧੀ ਨੇ ਬਾਲੀਵੁੱਡ ਤੋਂ ਦੂਰ ਹੋ ਕੇ ਨਵੀਂ ਪਾਰੀ ਦੀ ਕੀਤੀ ਸ਼ੁਰੂਆਤ, ਅਦਾਕਾਰ ਧਰਮਿੰਦਰ ਨੇ ਲਿਖਿਆ ਧੀ ਲਈ ਇਹ ਸੁਨੇਹਾ
ਬਾਲੀਵੁੱਡ ਅਦਾਕਾਰਾ ਈਸ਼ਾ ਦਿਓਲ ਨੇ ਬਾਲੀਵੁੱਡ ਤੋਂ ਦੂਰਾ ਬਣਾਈ ਹੋਈ ਹੈ,ਪਰ ਹੁਣ ਉਹ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ । ਜੀ ਹਾਂ ਉਹ ਆਪਣੇ ਨਿੱਜੀ ਤਜ਼ਰਬੇ ਯਾਨੀ ਕਿ ਮਾਂ ਬਣਨ ਦੇ ਤਜ਼ਰਬੇ ਨੂੰ ਆਪਣੀ ਕਿਤਾਬ 'ਚ ਬਿਆਨ ਕਰਨ ਜਾ ਰਹੀ ਹੈ ।ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀ ਕੀਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ 'ਅੰਮਾ ਮੀਆ ਕਿਤਾਬ ਇੱਕ ਮਾਂ ਵੱਲੋਂ ਦੂਜੀ ਮਾਂ ਲਈ ਹੈ ।
ਹੋਰ ਵੇਖੋ:ਈਸ਼ਾ ਦਿਓਲ ਨੇ ਆਪਣੇ ਇਸ ਭਰਾ ਦੇ ਜਨਮ ਦਿਨ ‘ਤੇ ਦਿੱਤੀ ਵਧਾਈ,ਤਸਵੀਰ ਸਾਂਝੀ ਕੀਤੀ
https://www.instagram.com/p/B8YpAQ4HHic/
ਇਹ ਕਿਤਾਬ ਕਹਾਣੀਆਂ ਸੁਝਾਅ ਅਤੇ ਬੱਚਿਆਂ ਦੀ ਖੁਰਾਕ ਨਾਲ ਭਰਪੂਰ ਹੋਵੇਗੀ ।ਇਹ ਮੇਰਾ ਨਿੱਜੀ ਸਫ਼ਰ ਹੈ,ਜਿਸ 'ਚ ਮੈਂ ਇੱਕ ਮਾਂ ਦੇ ਤੌਰ 'ਤੇ ਤਬਦੀਲ ਹੋਈ ਹਾਂ।ਮੈਨੂੰ ਉਮੀਦ ਹੈ ਕਿ ਇਹ ਕਿਤਾਬ ਸਾਰੀਆਂ ਮਾਵਾਂ ਲਈ ਲਾਹੇਵੰਦ ਸਾਬਿਤ ਹੋਵੇਗੀ'।ਬਾਲੀਵੁੱਡ ਅਦਾਕਾਰਾਂ ਨੇ ਵੀ ਈਸ਼ਾ ਦੀ ਨਵੀਂ ਸ਼ੁਰੂਆਤ 'ਤੇ ਵਧਾਈ ਦਿੱਤੀ ਹੈ ।ਤੁਸ਼ਾਰ ਕਪੂਰ ਨੇ ਵਧਾਈ ਦਿੰਦੇ ਹੋਏ ਕਿਹਾ ਕਿ 'ਇੱਕ ਬਿਹਤਰੀਨ ਇਨਸਾਨ ਅਤੇ ਉਸ ਤੋਂ ਵੀ ਬਿਹਤਰੀਨ ਮਾਂ ਲਈ ਥ੍ਰੀ ਚੀਅਰਸ।
https://www.instagram.com/p/B8YQvkkn02v/
ਇਹ ਤੁਹਾਡੇ ਲਈ ਵਧੀਆ ਅਤੇ ਨਵੀਂ ਸ਼ੁਰੂਆਤ ਹੈ'।ਇਸ ਦੇ ਨਾਲ ਹੀ ਅਦਾਕਾਰਾ ਦੇ ਪਿਤਾ ਅਤੇ ਅਦਾਕਾਰ ਧਰਮਿੰਦਰ ਨੇ ਵੀ ਆਪਣੀ ਧੀ ਨੂੰ ਇਸ ਨਵੀਂ ਸ਼ੁਰੂਆਤ ਲਈ ਵਧਾਈ ਦਿੱਤੀ ਹੈ ।