ਅਦਾਕਾਰਾ ਮਾਹੀ ਵਿੱਜ ਦੀ ਧੀ ਤਾਰਾ ਨੇ ‘ਬਚਪਨ ਕਾ ਪਿਆਰ’ ਗੀਤ ‘ਤੇ ਕੀਤਾ ਏਨਾਂ ਕਿਊਟ ਡਾਂਸ, ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | August 26, 2021

ਟੀਵੀ ਜਗਤ ਦੀ ਖ਼ੂਬਸੂਰਤ ਜੋੜੀ ਜੈ ਭਾਨੁਸ਼ਾਲੀ (Jay Bhanushali) ਅਤੇ ਮਾਹੀ ਵਿੱਜ (mahhi vij) ਜੋ ਕਿ ਸੋਸ਼ਲ਼ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਅਦਾਕਾਰਾ ਮਾਹੀ ਨੇ ਆਪਣੀ ਧੀ ਤਾਰਾ ਦਾ ਇੱਕ ਪਿਆਰ ਜਿਹਾ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ। ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ।

ਹੋਰ ਪੜ੍ਹੋ :ਲਓ ਜੀ ਤਰਸੇਮ ਜੱਸੜ ਨੇ ਵੀ ਆਪਣੀ ਫ਼ਿਲਮ ‘ਰੱਬ ਦਾ ਰੇਡੀਓ-3’ ਦਾ ਕੀਤਾ ਐਲਾਨ, ਇਸ ਦਿਨ ਬਣੇਗੀ ਸਿਨੇਮਾ ਘਰ ਦਾ ਸ਼ਿੰਗਾਰ

inside image of mahi vij with daughter tara Image Source: Instagram

ਇਸ ਵੀਡੀਓ ‘ਚ ਤਾਰਾ  ਆਪਣੇ ਕਿਊਟ ਅੰਦਾਜ਼ ਦੇ ਨਾਲ ‘ਬਚਪਨ ਕਾ ਪਿਆਰ’ (Bacha ka pyaar)ਉੱਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਤਾਰਾ ਨੇ ਆਪਣੇ ਚਿਹਰਾ ਲਿਪਸਟਿਕ ਦੇ ਨਾਲ ਲਿਬੇੜਿਆ ਹੋਇਆ ਹੈ । ਤਾਰਾ ਦਾ ਇਹ ਕਿਊਟ ਅੰਦਾਜ਼ ਹਰ ਇੱਕ ਦਾ ਦਿਲ ਜਿੱਤ ਰਿਹਾ ਹੈ। ਟੀਵੀ ਜਗਤ ਦੇ ਕਲਾਕਾਰ ਵੀ ਕਮੈਂਟ ਕਰਕੇ ਤਾਰਾ ਦੀ ਤਾਰੀਫ ਕਰ ਰਹੇ ਨੇ। ਪ੍ਰਸ਼ੰਸਕ ਵੀ ਕਮੈਂਟ ਬਾਕਸ ਚ ਹਾਰਟ ਤੇ ਕਿਊਟਨੈੱਸ ਵਾਲੇ ਇਮੋਜ਼ੀ ਪੋਸਟ ਕਰ ਰਹੇ ਨੇ।

ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਆਪਣੀ ਭਤੀਜੀ ਦੇ ਨਾਲ ਤਸਵੀਰ ਪੋਸਟ ਕਰਕੇ ਦਿੱਤੀ ਜਨਮਦਿਨ ਦੀ ਵਧਾਈ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਭੂਆ-ਭਤੀਜੀ ਦਾ ਇਹ ਕਿਊਟ ਅੰਦਾਜ਼

inside image of jay and mahi and tara Image Source: Instagram

ਟੀ.ਵੀ ਐਕਟਰ ਜੈ ਭਾਨੂਸਾਲੀ ਅਤੇ ਮਾਹੀ ਵਿਜ ਦੀ ਬੇਟੀ ਤਾਰਾ ਦਾ ਜਨਮ ਸਾਲ 2019 ਵਿਚ ਹੋਇਆ ਸੀ। ਇਸ ਸਾਲ ਅਗਸਤ ਮਹੀਨੇ ‘ਚ ਦੋਵਾਂ ਨੇ ਆਪਣੀ ਬੇਟੀ ਦਾ ਦੂਜਾ ਬਰਥਡੇਅ ਸੈਲੀਬ੍ਰੇਟ ਕੀਤਾ ਸੀ। ਦੱਸ ਦਈਏ ਜੈ ਤੇ ਮਾਹੀ ਨੇ  ਸਾਲ 2017 ਵਿਚ ਦੋ ਬੱਚਿਆਂ ਰਾਜਵੀਰ ਅਤੇ ਖੁਸ਼ੀ ਨੂੰ ਗੋਦ ਲਿਆ ਸੀ। ਦੋਵੇਂ ਜਣੇ ਅਕਸਰ ਹੀ ਆਪਣੇ ਤਿੰਨੋਂ ਬੱਚਿਆਂ ਦੀ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਨੇ।

0 Comments
0

You may also like