ਅਦਾਕਾਰਾ ਨਵਨੀਤ ਕੌਰ ਢਿਲੋਂ ਦੇ ਭਰਾ ਦੀ ਹੋਈ ਮੰਗਣੀ, ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਖੁਸ਼ੀ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

written by Lajwinder kaur | September 21, 2021

ਪੰਜਾਬੀ ਅਦਾਕਾਰਾ ਤੇ ਮਾਡਲ ਨਵਨੀਤ ਕੌਰ ਢਿੱਲੋਂ  Navneet Kaur Dhillon ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ। ਜੀ ਹਾਂ ਏਨੀਂ ਦਿਨੀਂ ਉਹ ਸੋਸ਼ਲ ਮੀਡੀਆ ਤੋਂ ਕੁਝ ਦੂਰ ਸੀ । ਜਿਸਦਾ ਕਾਰਨ ਸੀ ਕਿ ਉਹ ਆਪਣੇ ਭਰਾ ਦੀ ਮੰਗਣੀ ਦੀ ਤਿਆਰੀਆਂ ‘ਚ ਬਿਜ਼ੀ ਸੀ। ਜੀ ਹਾਂ ਉਨ੍ਹਾਂ ਦੇ ਭਰਾ ਬਹੁਤ ਜਲਦ ਘੋੜੀ ਚੜ੍ਹਣ ਜਾ ਰਹੇ ਨੇ।

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਅਫਸਾਨਾ ਖ਼ਾਨ ਤੇ ਸਾਜ਼ ਦੀ ਜੋੜੀ ਨੂੰ ਦਿੱਤੀ ਵਧਾਈ, ਨਾਲ ਹੀ ਅਫਸਾਨਾ ਦੇ ਵਿਆਹ ਨੂੰ ਲੈ ਕੀਤਾ ਖ਼ਾਸ ਵਾਅਦਾ

inside image of navneet dhillon brother engagment-min Image Source -Instagram

ਇਹ ਖੁਸ਼ੀ ਨਵਨੀਤ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਮੰਗਣੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘Here’s introducing ਮੇਰੀ ਇੱਕੋ ਇੱਕ ਪਿਆਰੀ ਭਾਬੀ @navjot4902 . ਹੈਪੀ Engagement! ਤੁਹਾਡੇ ਦੋਵਾਂ ਦੇ ਜੀਵਨ ਭਰ ਦੀ ਖੁਸ਼ੀ ਅਤੇ ਖੁਸ਼ੀ ਦੀ ਕਾਮਨਾ ਕਰਦੀ ਹਾਂ. ਤੁਹਾਨੂੰ ਪਿਆਰ ਕਰਦੀ ਹਾਂ..’ । ਉਨ੍ਹਾਂ ਦੇ ਭਰਾ ਗੁਰਜੋਤ ਸਿੰਘ ਢਿੱਲੋਂ ਦੀ ਮੰਗਣੀ ਨਵਜੋਤ ਕੌਰ ਸਿੱਧੂ ਦੇ ਨਾਲ ਹੋਈ ਹੈ। ਇਨ੍ਹਾਂ ਤਸਵੀਰਾਂ ‘ਚ ਨਵਨੀਤ ਕੌਰ ਢਿੱਲੋਂ ਆਪਣੇ ਭਰਾ, ਹੋਣ ਵਾਲੀ ਭਰਜਾਈ ਤੇ ਮੰਮੀ-ਪਾਪਾ ਦੇ ਨਾਲ ਨਜ਼ਰ ਆ ਰਹੀ ਹੈ। ਇਸ ਖੁਸ਼ੀ ਦੇ ਮੌਕੇ ਪੂਰਾ ਪਰਿਵਾਰ ਬਹੁਤ ਹੀ ਪਿਆਰਾ ਤੇ ਖੁਸ਼ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਢਿੱਲੋਂ ਪਰਿਵਾਰ ਨੂੰ ਵਧਾਈਆਂ ਦੇ ਰਹੇ ਨੇ।

Mann Vs Khan: Binnu Dhillon To Star With Navneet Kaur Dhillon Image Source -Instagram

ਹੋਰ ਪੜ੍ਹੋ : ਐਮੀ ਵਿਰਕ ਨੇ ਦਰਸ਼ਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ, ਦਿਵਾਲੀ ‘ਤੇ ਲੈ ਕੇ ਆ ਰਹੇ ਨੇ ਆਪਣੀ ਅਗਲੀ ਫ਼ਿਲਮ ‘ਹੁਣ ਨਈ ਮੁੜਦੇ ਯਾਰ’

ਜੇ ਗੱਲ ਕਰੀਏ ਨਵਨੀਤ ਕੌਰ ਢਿੱਲੋਂ ਦੀ ਤਾਂ ਉਨ੍ਹਾਂ ਨੇ ਸਾਲ 2013 ‘ਚ ਮਿਸ ਇੰਡੀਆ ਦਾ ਖਿਤਾਬ ਵੀ ਆਪਣਾ ਨਾਂਅ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮਾਂ ਚ  ਵੀ ਕੰਮ ਕਰ ਚੁੱਕੀ ਹੈ। ਉਹ ਕਈ ਪੰਜਾਬੀ ਫ਼ਿਲਮਾਂ ਜਿਵੇਂ ਅੰਬਰਸਰੀਆ, ‘ਹਾਈ ਐਂਡ ਯਾਰੀਆਂ’ ਚ ਅਦਾਕਾਰੀ ਕਰ ਚੁੱਕੀ ਹੈ। ਆਉਣ ਵਾਲੇ ਸਮੇਂ ‘ਚ ਉਹ ‘ਗੋਲ ਗੱਪੇ’, ਯਮਲਾ ਤੇ ਕਈ ਹੋਰ ਫ਼ਿਲਮਾਂ ‘ਚ ਨਜ਼ਰ ਆਵੇਗੀ।

 

 

View this post on Instagram

 

A post shared by Navneet Kaur Dhillon (@missdhillon)

 

0 Comments
0

You may also like