
ਪਿਆਰ ਇੱਕ ਅਜਿਹਾ ਅਹਿਸਾਸ ਹੈ । ਜਿਸ ਨੂੰ ਇੱਕ ਵਾਰ ਪਿਆਰ (Love)ਹੋ ਜਾਂਦਾ ਹੈ ਤਾਂ ਉਹ ਉਸ ਦੇ ਹੀ ਖਿਆਲਾਂ ‘ਚ ਗੁਆਚਿਆ ਰਹਿੰਦਾ ਹੈ । ਫਿਰ ਹਰ ਵੇਲੇ ਉਸ ਨੂੰ ਹੀ ਵੇਖਣ ਦੀ ਚਾਹਤ ਦਿਲ ‘ਚ ਰਹਿੰਦੀ ਹੈ ਅਤੇ ਦਿਲ ਕਰਦਾ ਹੈ ਕਿ ਮਹਿਬੂਬ ਹਮੇਸ਼ਾ ਅੱਖਾਂ ਦੇ ਸਾਹਮਣੇ ਬੈਠਾ ਰਹੇ ਅਤੇ ਉਸ ਨੂੰ ਹਮੇਸ਼ਾ ਹੀ ਨਿਹਾਰਦੇ ਰਹੀਏ ।

ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਭਤੀਜੀ ਮੁਸਕਾਨ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਮੁਸਕਾਨ ਨੇ ਪਤੀ ਦੇ ਨਾਲ ਵੀਡੀਓ ਸਾਂਝਾ ਕਰ ਦਿੱਤੀ ਵਧਾਈ
ਅਜਿਹਾ ਹੀ ਕੁਝ ਹੋਇਆ ਹੈ ਨੀਰੂ ਬਾਜਵਾ (Neeru Bajwa)ਨੂੰ ਜੋ ਕਿਸੇ ਦੇ ਪਿਆਰ ਅਤੇ ਖਿਆਲਾਂ ‘ਚ ਗੁਆਚੀ ਹੋਈ ਨਜ਼ਰ ਆ ਰਹੀ ਹੈ । ਅਦਾਕਾਰਾ ਕਿਸੇ ਦੇ ਪਿਆਰ ‘ਚ ਪੈ ਗਈ ਹੈ ਅਤੇ ਹੁਣ ਉਸ ਦਾ ਦਿਲ ਹਰ ਵੇਲੇ ਉਸ ਨੂੰ ਨਿਹਾਰਨ ਦਾ ਦਿਲ ਕਰਦਾ ਹੈ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਮਾਮਲਾ : ਬੱਬੂ ਮਾਨ ਮਾਨਸਾ ਪੁਲਿਸ ਦੇ ਸਾਹਮਣੇ ਹੋਏ ਪੇਸ਼
ਦਰਅਸਲ ਇਹ ਵੀਡੀਓ ਉਨ੍ਹਾਂ ਦੇ ਗੀਤ ‘ਨਿਹਾਰ ਲੈਣ ਦੇ’ (Nihar Lain De) ਜੋ ਕਿ ਫ਼ਿਲਮ ‘ਕਲੀ ਜੋਟਾ’ ਦਾ ਗੀਤ ਹੈ । ਇਹ ਵੀਡੀਓ ਫ਼ਿਲਮ ਦੇ ਗੀਤ ਦਾ ਬਿਹਾਈਂਡ ਦਾ ਸੀਨ ਦਾ ਹੈ ।ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਲਗਾਤਾਰ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ।
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਨੀਰੂ ਬਾਜਵਾ ਨੇ ਲਿਖਿਆ ‘ਦੀਦਾਰ ਤੇ ਰਾਬੀਆ ਨੂੰ ਨਿਹਾਰਦੇ ਰਹੋ, ਥੈਂਕ ਯੂ ਤੁਹਾਡੇ ਸਭ ਦੇ ਪਿਆਰ ਲਈ’।ਦੱਸ ਦਈਏ ਕਿ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੀ ਇਹ ਫ਼ਿਲਮ ‘ਕਲੀ ਜੋਟਾ’ ਜਲਦ ਹੀ ਦਰਸ਼ਕਾਂ ਦੇ ਰੁਬਰੂ ਹੋਵੇਗੀ ।
View this post on Instagram